ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ
ਨਵਾਂਸ਼ਹਿਰ ਭਾਰਤ ਦੇ ਪੰਜਾਬ ਰਾਜ ਦਾ ਇੱਕ ਜ਼ਿਲਾ ਹੈ। ਇਸ ਜ਼ਿਲੇ ਦਿਆਂ ਤਿੰਨ ਤਹਿਸੀਲਾਂ ਨਵਾਂਸ਼ਹਿਰ ਬਲਾਚੌਰ ਅਤੇ ਬੰਗਾ ਹਨ। 27 ਸਤੰਬਰ 2008 ਨੂੰ ਇਸ ਜ਼ਿਲੇ ਦਾ ਨਾਮ ਨਵਾਂਸ਼ਹਿਰ ਜਿਲੇ ਤੋਂ ਸ਼ਹੀਦ ਭਗਤ ਸਿੰਘ ਨਗਰ ਰੱਖ ਦਿਤਾ ਗਿਆ।[1]
ਇਤਿਹਾਸ
ਸੋਧੋ7 ਨਵੰਬਰ, 1995 ਨੂੰ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲਿਆਂ ਦੇ ਕੁੱਝ ਇਲਾਕਿਆ ਨੂੰ ਮਿਲਾ ਕੇ ਨਵਾਂਸ਼ਹਿਰ ਨੂੰ ਪੰਜਾਬ ਦਾ 16ਵਾਂ ਜ਼ਿਲਾ ਬਣਾਇਆ। ਇਸ ਜ਼ਿਲੇ ਦਾ ਨਾਂ ਇਸ ਦੇ ਹੇਡਕੁਆਟਰ ਸ਼ਹਿਰ ਨਵਾਂਸ਼ਹਿਰ ਦੇ ਨਾਂ ਤੇ ਰੱਖਿਆ ਗਿਆ। ਕਿਹਾ ਜਾਂਦਾ ਹੈ ਕਿ ਨਵਾਂਸ਼ਹਿਰ ਇੱਕ ਅਫ਼ਗਾਨੀ, ਨੌਸਰ ਖ਼ਾਂ ਨੇ ਬਸਾਇਆ ਸੀ। ਉਦੋਂ ਇਸ ਸ਼ਹਿਰ ਦਾ ਨਾਂਮ "ਨੌਸਰ" ਸੀ, ਪਰ ਹੋਲੀ-ਹੋਲੀ ਸ਼ਹਿਰ ਦਾ ਨਾਂ ਨੌਸਰ ਤੋਂ "ਨਵਾਂਸ਼ਹਿਰ" ਪੈ ਗਿਆ।
ਭੂਗੋਲਿਕ ਸਥਿਤੀ
ਸੋਧੋਨਵਾਂਸ਼ਹਿਰ ਜ਼ਿਲ੍ਹਾ ਨਕਸ਼ਾ ਸਥਿਤੀ ਅਨੁਸਾਰ ਇਸ ਤਰ੍ਹਾਂ ਹੈ : [2]
.ਖੇਤਰ ਫਲ ਅਤੇ ਆਬਾਦੀ
ਸੋਧੋ—ਕੁਲ ਖੇਤਰ ਫਲ ( km².) ੧,੨੫੮[3]—ਕੁਲ ਆਬਾਦੀ (੨੦੦੧ ਗਿਣਤੀ) 587,468[3]—ਪੁਰਖ ੩੦੬,੯੦੨[3]—ਜਨਾਨਾ ੨੮੦,੫੬੬[3]—ਆਬਾਦੀ ਦਾ ਸੰਘਣਾ ਪਣ ( per km².) ੪੩੯[3]—ਆਬਾਦੀ ਵਿੱਚ ਕੁਲ ਵਾਧਾ (੧੯੯੧-੨੦੦੧) ੧੦.੪੩[3]
ਬਾਹਰੀ ਕੜੀਆਂ
ਸੋਧੋਹਵਾਲੇ
ਸੋਧੋ- ↑ ਨਵਾਂਸ਼ਹਿਰ ਜ਼ਿਲੇ ਦੀ ਨਾਮ ਬਦਲੀ ਦੀ ਜਾਣਕਾਰੀ ਦਾ ਲਿੰਕ (PDF)
- ↑ ਨਵਾਂਸ਼ਹਿਰ ਜਿਲਾ ਥਾਨ (HTM) from nawanshahr.nic.in
- ↑ 3.0 3.1 3.2 3.3 3.4 3.5 ਨਵਾਂਸ਼ਹਿਰ ਆਬਾਦੀ ਗਿਣਤੀ ੨੦੦੧ (HTM)