ਨਵਾਂ ਗਰਾਉਂ
ਪਿੰਡ ਨਵਾਂ ਗਰਾਉਂ ਚੰਡੀਗੜ੍ਹ ਸ਼ਹਿਰ ਦੀ ਉੱਤਰ-ਪੱਛਮ ਗੁੱਠ ਵਿੱਚ ਵਸਿਆ ਹੈ। ਇਸ ਪਿੰਡ ਦੀ ਹੋਂਦ 350 ਸਾਲ ਪੁਰਾਣੀ ਹੈ। ਉਜਾੜੇ ਸਮੇਂ ਸਤਾਰਾਂ ਪਿੰਡਾਂ ਨੂੰ ਢਹਿ-ਢੇਰੀ ਕਰਨ ਦੇ ਆਦੇਸ਼ਾਂ ਤੋਂ ਨਵਾਂ ਗਰਾਉਂ ਬਚ ਗਿਆ।
ਨਵਾਂ ਗਰਾਉਂ | |
---|---|
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਚੰਡੀਗੜ੍ਹ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਸ਼ਹਿਰ | ਡਾਕਖਾਨਾ | ਪਿੰਨ ਕੋਡ | ਖੇਤਰ | ਨਜਦੀਕ | ਥਾਣਾ |
---|---|---|---|---|---|
ਚੰਡੀਗੜ੍ਹ | ਸ਼ਾਹਜਾਦਪੁਰ |
ਪਿੰਡ ਬਾਰੇ ਜਾਣਕਾਰੀ
ਸੋਧੋਨਵਾਂ ਗਰਾਉਂ ਨਾਲ ਪਿੰਡ ਸ਼ਾਹਜਾਦਪੁਰ, ਕਾਂਸਲ, ਖੁੱਡਾ ਅਲੀਸ਼ੇਰ ਤੇ ਨਾਡਾ (ਗੁੱਜਰਾਂ ਦਾ) ਆਦਿ ਪੈਂਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਹਿਲਾਂ ਕੈਲੜ ਤੇ ਸ਼ਾਹਜਾਦਪੁਰ ਆਏ, ਉੱਥੋਂ ਨਵਾਂ ਗਰਾਉਂ ਤੇ ਫਿਰ ਸ਼ਿੰਗਾਰੀਆਲਾ (ਅੰਗਿਆਰੀਵਾਲਾ) ਤੇ ਫਿਰ ਉਨ੍ਹਾਂ ਨੇ ਸਿਸਵਾਂ ਦੀ ਖੋਲ ਦਾ ਰਸਤਾ ਅਪਣਾਇਆ। ਸੈਕਟਰ ਦੋ, ਰਾਜਿੰਦਰਾ ਪਾਰਕ, ਇੰਜਨੀਅਰਿੰਗ ਕਾਲਜ, ਗਿਆਰਾਂ ਸੈਕਟਰ ਵਾਲੇ ਦੋਵੇਂ ਸਰਕਾਰੀ ਕਾਲਜਾਂ ਲਈ ਇਸ ਪਿੰਡ ਦੀ ਜ਼ਮੀਨ ਪ੍ਰਾਪਤ ਕੀਤੀ ਗਈ।[1]
ਪਿੰਡ ਵਿੱਚ ਆਰਥਿਕ ਸਥਿਤੀ
ਸੋਧੋਇਸ ਪਿੰਡ ਦੀ ਕਾਫ਼ੀ ਜ਼ਮੀਨ ਜਦੋਂ ਚੰਡੀਗੜ੍ਹ ਉਸਾਰੀ ਯੋਜਨਾ (1950) ਅਧੀਨ ਕਬਜ਼ੇ ਵਿੱਚ ਲਈ ਗਈ, ਉਦੋਂ ਇਸ ਦੀ ਵਸੋਂ 400 ਦੇ ਕਰੀਬ ਸੀ।
ਪਿੰਡ ਵਿੱਚ ਮੁੱਖ ਥਾਵਾਂ
ਸੋਧੋਧਾਰਮਿਕ ਥਾਵਾਂ
ਸੋਧੋਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੁਝ ਘੜੀਆਂ ਠਹਿਰੇ, ਉਹ ਅਜੇ ਵੀ ਸਥਿਤ ਹੈ ਤੇ ਉੱਥੇ ਹੀ 1947 ਤੋਂ ਬਾਅਦ ਗੁਰਦੁਆਰਾ ਬੜ ਸਾਹਿਬ, ਨਵਾਂ ਗਾਓਂ ਉਸਾਰਿਆ ਗਿਆ।
ਇਤਿਹਾਸਿਕ ਥਾਵਾਂ
ਸੋਧੋਪਿੰਡ ਦਾ ਖੇੜਾ ਤੇ ਧਰਮਸ਼ਾਲਾ ਪੁਰਾਤਨ ਸਮੇਂ ਦੇ ਹਨ।
ਸਹਿਕਾਰੀ ਥਾਵਾਂ
ਸੋਧੋਸਰਕਾਰੀ ਪ੍ਰਾਇਮਰੀ ਸਕੂਲ ਹੀ ਹੁੰਦਾ ਸੀ ਜੋ ਹੁਣ ਹਾਈ ਸਕੂਲ ਬਣ ਗਿਆ ਹੈ।
ਪਿੰਡ ਵਿੱਚ ਖੇਡ ਗਤੀਵਿਧੀਆਂ
ਸੋਧੋਪਿੰਡ ਵਿੱਚ ਸਮਾਰੋਹ
ਸੋਧੋਪਿੰਡ ਦੀਆ ਮੁੱਖ ਸਖਸ਼ੀਅਤਾਂ
ਸੋਧੋਇਸ ਪਿੰਡ ਦੇ ਨਾਮਵਰ ਵਿਅਕਤੀ ਸ਼ਿਵਚਰਨ ਸਿੰਘ ਢਿੱਲੋਂ ਸਨ ਜਿਨ੍ਹਾਂ ਦੇ ਪੁੱਤਰ ਗਿਆਨ ਸਿੰਘ ਢਿੱਲੋਂ (ਰਾਸ਼ਟਰਪਤੀ ਐਵਾਰਡੀ) ਐਸ.ਪੀ. (ਪੰਜਾਬ ਪੁਲੀਸ) ਰਹੇ ਸਨ। ਧਿਆਨ ਸਿੰਘ ਢਿੱਲੋਂ (ਸੇਵਾਮੁਕਤ ਮੁੱਖ ਅਧਿਆਪਕ) ਨੇ ਸਿੱਖਿਆ ਵਿਭਾਗ ਵਿੱਚ ਨਾਮਣਾ ਖੱਟਿਆ। ਪ੍ਰੇਮ ਸਿੰਘ ਢਿੱਲੋਂ, ਅਮਰ ਸਿੰਘ ਢਿੱਲੋਂ ਤੇ ਗੁਰਬਖਸ਼ ਸਿੰਘ ਢਿੱਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਜਾਣੇ ਜਾਂਦੇ ਹਨ। ਪੰਡਿਤ ਬਾਬੂ ਰਾਮ ਦੇ ਪੁੱਤਰ ਕੁੰਦਨ ਲਾਲ, ਰਾਮ ਸਰੂਪ ਸ਼ਰਮਾ ਤੇ ਰਾਮ ਚੰਦਰ ਉੱਚ ਅਹੁਦਿਆਂ ’ਤੇ ਰਹੇ ਹਨ। ਢਿੱਲੋਂ ਪਰਿਵਾਰ ਵਿੱਚੋਂ ਅਜੈਪਾਲ ਸਿੰਘ ਢਿੱਲੋਂ ਸੈਕਿੰਡ ਅਫ਼ਸਰ ਮਰਚੈਂਟ ਨੇਵੀ (ਬੰਬਈ) ਤੇ ਅਰਸ਼ਦੀਪ ਸਿੰਘ ਢਿੱਲੋਂ ਲੈਫਟੀਨੈਂਟ (ਆਰਮੀ) ਨੇ ਵੀ ਇਸ ਪਰਿਵਾਰ ਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ।
ਫੋਟੋ ਗੈਲਰੀ
ਸੋਧੋਪਹੁੰਚ
ਸੋਧੋਹਵਾਲੇ
ਸੋਧੋ- ↑ "ਚੰਡੀਗੜ੍ਹ ਵਿੱਚ ਵਸਿਆ ਨਵਾਂ ਗਰਾਉਂ". punjabitribune. May - 4 - 2016. Retrieved 25 ਜੂਨ 2016.
{{cite web}}
: Check date values in:|date=
(help)