ਨਵਾਬਜਾਂਦਾ ਮਿਰਜ਼ਾ ਜਮੀਲੁੱਦੀਨ ਅਹਿਮਦ ਖ਼ਾਨ (ਉਰਦੂ: مرزا جمیل الدین احمد خان, ਅੰਗਰੇਜ਼ੀ: Nawabzada Mirza Jamiluddin Ahmed Khan), ਜਿਹਨਾਂ ਨੂੰ ਆਮ ਤੌਰ 'ਤੇ ਕੇਵਲ ਜਮੀਲੁੱਦੀਨ ਆਲੀ (ਉਰਦੂ: جمیل الدین عالی) ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਪਾਕਿਸਤਾਨੀ ਲੇਖਕ, ਕਵੀ, ਆਲੋਚਕ ਅਤੇ ਵਿਦਵਾਨ ਹਨ। ਇਹਨਾਂ ਦੀ ਕ੍ਰਿਤੀਆਂ ਉਰਦੂ ਭਾਸ਼ਾ ਵਿੱਚ ਹਨ। ਹਾਲਾਂਕਿ ਇਨ੍ਹਾਂ ਦਾ ਜਨਮ ਦਿੱਲੀ ਵਿੱਚ ਹੋਇਆ ਸੀ, 1947 ਵਿੱਚ ਭਾਰਤ ਦੀ ਵੰਡ ਦੇ ਬਾਅਦ ਉਹ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਜਾ ਬਸੇ। ਉਹਨਾਂ ਨੇ ਪਾਕਿਸਤਾਨ ਲਈ ਦੇਸਭਗਤੀ ਦੇ ਬਹੁਤ ਸਾਰੇ ਗੀਤ ਲਿਖੇ ਹਨ ਜਿਹਨਾਂ ਵਿਚੋਂ ਕਈ ਟੈਲੀਵਿਜ਼ਨ ਉੱਤੇ ਦਰਸ਼ਾਏ ਗਏ ਹਨ।

ਨਵਾਬਜਾਂਦਾ ਮਿਰਜ਼ਾ ਜਮੀਲੁੱਦੀਨ ਅਹਿਮਦ ਖ਼ਾਨ
ਜਨਮ20 ਜਨਵਰੀ 1926
ਕਿੱਤਾਲੇਖਕ, ਕਵੀ, ਆਲੋਚਕ ਅਤੇ ਵਿਦਵਾਨ
ਭਾਸ਼ਾਉਰਦੂ
ਸਾਥੀਤਇਆਬਾ ਬਾਨੋ
ਬੱਚੇ5 (3 ਬੇਟੇ ਅਤੇ 2 ਬੇਟੀਆਂ)
ਰਿਸ਼ਤੇਦਾਰਸਰ ਅਮੀਰੁੱਦੀਨ ਖ਼ਾਨ (ਪਿਤਾ), ਸਯਦਾ ਜਮੀਲਾ ਬੇਗਮ (ਮਾਤਾ)