ਸਈਦ ਨਵੀਦ ਕ਼ਮਰ (سید نوید قمر; ਜਨਮ 22 ਸਤੰਬਰ 1955) ਇੱਕ ਪਾਕਿਸਤਾਨੀ ਸਿਆਸਤਦਾਨ ਹੈ ਜੋ ਅਗਸਤ 2018 ਤੋਂ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦਾ ਮੈਂਬਰ ਰਿਹਾ ਹੈ। ਪਹਿਲਾਂ, ਉਹ 1990 ਤੋਂ ਮਈ 2018 ਤੱਕ ਨੈਸ਼ਨਲ ਅਸੈਂਬਲੀ ਦਾ ਮੈਂਬਰ ਸੀ। ਉਸ ਨੇ ਰੱਖਿਆ ਮੰਤਰੀ ਅਤੇ ਵਿੱਤ ਮੰਤਰੀ ਵਜੋਂ 2008 ਅਤੇ 2013 ਦਰਮਿਆਨ ਸੇਵਾ ਨਿਭਾਈ।

ਨਵੀਦ ਕ਼ਮਰ
ਰੱਖਿਆ ਮੰਤਰੀ
ਦਫ਼ਤਰ ਵਿੱਚ
4 ਜੂਨ, 2012 – 16 ਮਾਰਚ 2013
ਪ੍ਰਧਾਨ ਮੰਤਰੀਯੂਸਫ਼ ਰਜ਼ਾ ਗਿਲਾਨੀ
ਰਾਜਾ ਪਰਵੈਜ਼ ਅਸ਼ਰਫ਼
ਤੋਂ ਪਹਿਲਾਂਅਹਿਮਦ ਮੁਖਤਰ
ਤੋਂ ਬਾਅਦਮੀਰ ਹਾਜ਼ਰ ਖਾਨ ਖੋਸੋ (Caretaker)
ਪਾਕਿਸਤਾਨ ਦੇ ਵਿੱਤ ਮੰਤਰੀ
ਦਫ਼ਤਰ ਵਿੱਚ
15 ਮਈ, 2008 – 8 ਅਕਤੂਬਰ, 2008
Acting: 15 ਮਈ 2008 – 13 ਸਤੰਬਰ 2008
ਪ੍ਰਧਾਨ ਮੰਤਰੀਯੂਸਫ਼ ਰਜ਼ਾ ਗਿਲਾਨੀ
ਤੋਂ ਪਹਿਲਾਂਇਸ਼ਾਕ ਦਾਰ
ਤੋਂ ਬਾਅਦਸ਼ੌਕਤ ਤਰੀਨ
ਦਫ਼ਤਰ ਵਿੱਚ
28 ਅਕਤੂਬਰ 1996 – 5 ਨਵੰਬਰ 1996
ਪ੍ਰਧਾਨ ਮੰਤਰੀਬੇਨਜ਼ੀਰ ਭੁੱਟੋ
ਤੋਂ ਪਹਿਲਾਂਮਖ਼ਦੂਮ ਸ਼ਾਹਬੁੱਦੀਨ (ਅਦਾਕਾਰੀ)
ਤੋਂ ਬਾਅਦਸ਼ਾਹਿਦ ਜਾਵੇਦ ਬੁਰਕੀ (ਅਦਾਕਾਰੀ)
ਨਿੱਜੀ ਜਾਣਕਾਰੀ
ਜਨਮ (1955-09-22) 22 ਸਤੰਬਰ 1955 (ਉਮਰ 68)[1][2]
ਕਰਾਚੀ
ਸਿਆਸੀ ਪਾਰਟੀਪਾਕਿਸਤਾਨ ਪੀਪਲਜ਼ ਪਾਰਟੀ
ਮਾਪੇ
ਅਲਮਾ ਮਾਤਰਮਨਚੈਸਟਰ ਯੂਨੀਵਰਸਿਟੀ
ਨੋਰਥਰੋਪ ਯੂਨੀਵਰਸਿਟੀ
ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਲਾਸ ਐਂਜਲਸ

ਮੁੱਢਲੀ ਜ਼ਿੰਦਗੀ ਅਤੇ ਸਿੱਖਿਆ ਸੋਧੋ

ਕ਼ਮਰ ਦਾ ਜਨਮ 22 ਸਤੰਬਰ, 1955 ਨੂੰ ਸਿੰਧ ਕਰਾਚੀ ਵਿੱਚ ਸਿੰਧ ਅਸੈਂਬਲੀ ਦੇ ਸਾਬਕਾ ਡਿਪਟੀ ਸਪੀਕਰ ਕ਼ਮਰ-ਉਜ਼-ਜ਼ਮਾਨ ਸ਼ਾਹ ਦੇ ਘਰ ਹੋਇਆ।[1][2][3][4]

ਕ਼ਮਰ ਨੇ 1976 ਵਿੱਚ ਮੈਨਚੇਸਟਰ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਵਿੱਚ ਬੀ.ਐਸਸੀ (ਆਨਰਜ਼) ਦੀ ਡਿਗਰੀ ਪ੍ਰਾਪਤ ਕੀਤੀ। ਉਸ ਨੇ 1978 ਵਿੱਚ ਨੌਰਥਰਪ ਯੂਨੀਵਰਸਿਟੀ ਤੋਂ ਪ੍ਰਬੰਧਨ ਵਿੱਚ ਐਮ.ਐਸ. ਕੀਤੀ ਅਤੇ 1979 ਵਿੱਚ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਤੋਂ ਐਮ.ਬੀ.ਏ. ਦੀ ਡਿਗਰੀ ਹਾਸਿਲ ਕੀਤੀ।[1][4]

ਕ਼ਮਰ ਇੱਕ ਵਿਵਾਹਿਤ ਸਖਸ਼ੀਅਤ ਹੈ ਅਤੇ ਉਸ ਦੀਆਂ ਤਿੰਨ ਧੀਆਂ ਅਤੇ ਇੱਕ ਪੁੱਤਰ ਹੈ।[4]

ਰਾਜਨੀਤਿਕ ਕੈਰੀਅਰ ਸੋਧੋ

ਕ਼ਮਰ ਨੇ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ 1988 ਵਿੱਚ ਪਾਕਿਸਤਾਨ ਪੀਪਲਜ਼ ਪਾਰਟੀ ਦੇ ਉਮੀਦਵਾਰ ਵਜੋਂ ਸਿੰਧ ਦੀ ਪ੍ਰਾਂਤਕ ਵਿਧਾਨ-ਸਭਾ ਦੀਆਂ ਆਮ ਚੋਣਾਂ ਤੋਂ ਕੀਤੀ ਅਤੇ ਸਿੰਧ ਦੇ ਸੂਬਾਈ ਮੰਤਰੀ ਵਜੋਂ ਪੋਰਟਫੋਲੀਓ ਸੰਭਾਲਿਆ।[1][4][5]

1990 ਵਿੱਚ ਪਾਕਿਸਤਾਨ ਦੀ ਆਮ ਚੋਣਾਂ ਵਿੱਚ ਪੀ.ਪੀ.ਪੀ ਦੀ ਟਿਕਟ 'ਤੇ ਉਸਨੂੰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਲਈ ਚੁਣਿਆ ਗਿਆ ਸੀ।[1][4][6][7][8][9]

ਉਹ 1993 ਵਿੱਚ ਪੀ.ਪੀ.ਪੀ ਟਿਕਟ[6] 'ਤੇ ਪਾਕਿਸਤਾਨੀ ਆਮ ਚੋਣਾਂ ਵਿੱਚ ਦੁਬਾਰਾ ਕੌਮੀ ਵਿਧਾਨ-ਸਭਾ ਲਈ ਚੁਣੇ ਗਏ ਸਨ ਅਤੇ ਪਾਕਿਸਤਾਨ ਦੇ ਨਿੱਜੀਕਰਨ ਕਮਿਸ਼ਨ ਦੇ ਚੇਅਰਮੈਨ ਬਣੇ ਸਨ।[1][4][10]

1997 ਵਿੱਚ ਪਾਕਿਸਤਾਨੀ ਆਮ ਚੋਣਾਂ ਵਿੱਚ ਉਹ ਪੀ.ਪੀ.ਪੀ ਟਿਕਟ[6] 'ਤੇ ਦੁਬਾਰਾ ਕੌਮੀ ਅਸੈਂਬਲੀ ਲਈ ਚੁਣੇ ਗਏ ਸਨ ਅਤੇ ਵਿੱਤ ਅਤੇ ਨਿੱਜੀਕਰਨ ਦੇ ਫੈਡਰਲ ਮੰਤਰੀ ਨਿਯੁਕਤ ਕੀਤੇ ਗਏ।[1][4][10]

ਉਹ 2002 ਵਿੱਚ ਐਨ.ਏ -222 ਤੋਂ ਪੀ.ਪੀ.ਪੀ ਦੀ ਟਿਕਟ 'ਤੇ ਪਾਕਿਸਤਾਨੀ ਆਮ ਚੋਣਾਂ ਵਿੱਚ ਦੁਬਾਰਾ ਕੌਮੀ ਅਸੈਂਬਲੀ ਲਈ ਚੁਣੇ ਗਏ ਸਨ।[1][4][6][11]

ਉਹ ਪੀ.ਪੀ.ਪੀ ਟਿਕਟ[1][4][6] 'ਤੇ ਐਨ,.ਏ -222 ਹਲਕੇ ਤੋਂ 2008 ਦੀਆਂ ਪਾਕਿਸਤਾਨੀ ਆਮ ਚੋਣਾਂ ਵਿੱਚ ਨੈਸ਼ਨਲ ਅਸੈਂਬਲੀ ਲਈ ਇੱਕ ਵਾਰ ਫਿਰ ਚੁਣੇ ਗਏ ਸਨ ਅਤੇ ਉਨ੍ਹਾਂ ਨੂੰ ਪੋਰਟ ਐਂਡ ਸ਼ਿਪਿੰਗ ਦੇ ਵਾਧੂ ਪੋਰਟਫੋਲੀਓ ਨਾਲ[12] ਨਿੱਜੀਕਰਨ ਦਾ ਫੈਡਰਲ ਮੰਤਰੀ ਬਣਾਇਆ ਗਿਆ ਸੀ।[13][14] ਉਨ੍ਹਾਂ ਨੇ 2008 ਵਿੱਚ ਪੰਜ ਮਹੀਨਿਆਂ ਲਈ ਫੈਡਰਲ ਵਿੱਤ ਮੰਤਰੀ ਦੇ ਪੋਰਟਫੋਲੀਓ ਲਈ ਵੀ ਥੁੜ-ਚਿਰੀ ਰੱਖਿਆ ਗਿਆ।

ਅਗਸਤ 2009 ਵਿੱਚ, ਉਨ੍ਹਾਂ ਨੂੰ ਨਿੱਜੀਕਰਨ ਮੰਤਰੀ ਦੇ ਵਾਧੂ ਚਾਰਜ ਨਾਲ ਪੈਟਰੋਲੀਅਮ ਅਤੇ ਕੁਦਰਤੀ ਸਰੋਤਾਂ ਲਈ ਫੈਡਰਲ ਮੰਤਰੀ ਨਿਯੁਕਤ ਕੀਤਾ ਗਿਆ ਸੀ।[1] ਉਨ੍ਹਾਂ ਨੂੰ ਪੈਟਰੋਲੀਅਮ ਅਤੇ ਕੁਦਰਤੀ ਸਰੋਤ[15] ਦੇ ਫੈਡਰਲ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਮਾਰਚ 2011 ਵਿੱਚ ਉਨ੍ਹਾਂ ਨੂੰ ਜਲ ਅਤੇ ਬਿਜਲੀ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ।[16][17] ਸਾਲ 2011 ਵਿੱਚ, ਉਨ੍ਹਾਂ ਨੂੰ ਸੰਘੀ ਰੱਖਿਆ ਮੰਤਰੀ ਬਣਾਇਆ ਗਿਆ ਸੀ।[18]

ਉਹ 2013 ਦੀਆਂ ਪਾਕਿਸਤਾਨੀ ਆਮ ਚੋਣਾਂ ਵਿੱਚ ਪੀ.ਪੀ.ਪੀ ਦੀ ਟਿਕਟ ‘ਤੇ ਐਨਏ -222 ਹਲਕੇ ਤੋਂ ਕੌਮੀ ਅਸੈਂਬਲੀ ਲਈ ਫਿਰ ਤੋਂ ਚੁਣੇ ਗਏ ਸਨ।[19][20] 2016 ਵਿੱਚ, ਉਨ੍ਹਾਂ ਨੂੰ ਨੈਸ਼ਨਲ ਅਸੈਂਬਲੀ ਵਿੱਚ ਪੀ.ਪੀ.ਪੀ ਦਾ ਸੰਸਦੀ ਆਗੂ ਬਣਾਇਆ ਗਿਆ ਸੀ।[5] ਜੁਲਾਈ 2017 ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਅਸਤੀਫ਼ੇ ਤੋਂ ਬਾਅਦ, ਕ਼ਮਰ ਨੂੰ ਪੀ.ਪੀ.ਪੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪਾਰਟੀ ਦਾ ਉਮੀਦਵਾਰ ਨਾਮਜ਼ਦ ਕੀਤਾ ਸੀ। ਉਨ੍ਹਾਂ ਨੇ ਰਾਸ਼ਟਰੀ ਅਸੈਂਬਲੀ ਦੇ ਮੈਂਬਰਾਂ ਦੁਆਰਾ ਆਪਣੇ ਪੀ.ਐਮ.ਐਲ (ਐਨ) ਦੇ ਉਮੀਦਵਾਰ ਸ਼ਾਹਿਦ ਖਾਕਾਨ ਅੱਬਾਸੀ ਦੇ ਵਿਰੁੱਧ 471 ਵੋਟਾਂ ਪ੍ਰਾਪਤ ਕੀਤੀਆਂ ਅਤੇ ਵਿਰੋਧੀ ਧਿਰ ਨੇ 221 ਵੋਟਾਂ ਪ੍ਰਾਪਤ ਕੀਤੀਆਂ।[21]

ਉਹ ਸੰਨ 2018 ਦੀਆਂ ਪਾਕਿਸਤਾਨੀ ਆਮ ਚੋਣਾਂ ਵਿੱਚ ਸੰਸਦੀ ਖੇਤਰ ਐਨ.ਏ 228 (ਟਾਂਡੋ ਮੁਹੰਮਦ ਖ਼ਾਨ) ਤੋਂ ਪੀ.ਪੀ.ਪੀ ਦੇ ਉਮੀਦਵਾਰ ਵਜੋਂ ਮੁੜ ਕੌਮੀ ਅਸੈਂਬਲੀ ਲਈ ਚੁਣੇ ਗਏ ਸਨ।[22]

ਹਵਾਲੇ ਸੋਧੋ

  1. 1.00 1.01 1.02 1.03 1.04 1.05 1.06 1.07 1.08 1.09 "Syed Naveed Qamar". Ministry of Defence. Archived from the original on 1 December 2012. Retrieved 5 October 2012.
  2. 2.0 2.1 "If elections are held on time…". www.thenews.com.pk (in ਅੰਗਰੇਜ਼ੀ). 31 December 2012. Archived from the original on 12 September 2017. Retrieved 15 May 2017.
  3. "Detail Information". 19 April 2014. Archived from the original on 19 April 2014. Retrieved 11 July 2017.
  4. 4.0 4.1 4.2 4.3 4.4 4.5 4.6 4.7 4.8 "Profile Page". PILDAT. 14 October 2008. Archived from the original on 14 October 2008. Retrieved 15 May 2017.
  5. 5.0 5.1 Reporter, The Newspaper's Staff (31 July 2016). "Naveed Qamar named PPP's parliamentary leader in NA". DAWN.COM (in ਅੰਗਰੇਜ਼ੀ). Archived from the original on 6 February 2017. Retrieved 15 May 2017.
  6. 6.0 6.1 6.2 6.3 6.4 Khan, Mohammad Hussain (11 May 2013). "PPP will have to sweat to clinch wins in stronghold T.M. Khan". DAWN.COM (in ਅੰਗਰੇਜ਼ੀ). Archived from the original on 16 May 2017. Retrieved 15 May 2017.
  7. Khan, Mohammad Hussain (10 May 2013). "Bittersweet tales from Tando Mohammad Khan". DAWN.COM (in ਅੰਗਰੇਜ਼ੀ). Archived from the original on 8 June 2017. Retrieved 15 May 2017.
  8. "Six Pakistani PMs, two presidents won the rigged 1990 polls". www.thenews.com.pk (in ਅੰਗਰੇਜ਼ੀ). Archived from the original on 24 August 2017. Retrieved 15 May 2017.
  9. "Naveed, Dr Azra potential candidates for slot". www.thenews.com.pk (in ਅੰਗਰੇਜ਼ੀ). Archived from the original on 12 September 2017. Retrieved 15 May 2017.
  10. 10.0 10.1 "New finance minister will have tough job". www.thenews.com.pk (in ਅੰਗਰੇਜ਼ੀ). 17 March 2008. Archived from the original on 12 September 2017. Retrieved 15 May 2017.
  11. Report, Dawn (12 October 2002). "HYDERABAD: PPP grabs majority NA seats in Sindh: MQM suffers setback in Hyderabad". DAWN.COM (in ਅੰਗਰੇਜ਼ੀ). Archived from the original on 9 April 2017. Retrieved 15 May 2017.
  12. "Five new portfolios created, seven cabinet slots vacant". DAWN.COM (in ਅੰਗਰੇਜ਼ੀ). 5 November 2008. Archived from the original on 11 May 2017. Retrieved 15 May 2017.
  13. "PC board reconstituted". www.thenews.com.pk (in ਅੰਗਰੇਜ਼ੀ). Archived from the original on 12 September 2017. Retrieved 15 May 2017.
  14. "24-strong cabinet takes oath". The News. 31 March 2008. Archived from the original on 14 October 2008. Retrieved 15 May 2017.
  15. Newspaper, From the (12 February 2011). "Some heavyweights left out of 22-member new cabinet". DAWN.COM (in ਅੰਗਰੇਜ਼ੀ). Archived from the original on 25 August 2017. Retrieved 15 May 2017.
  16. "PM assigns additional charges to eight federal ministers". DAWN.COM (in ਅੰਗਰੇਜ਼ੀ). 5 March 2011. Archived from the original on 12 September 2017. Retrieved 15 May 2017.
  17. Newspaper, From the (6 March 2011). "Ministers get more portfolios; cabinet expansion put off". DAWN.COM (in ਅੰਗਰੇਜ਼ੀ). Archived from the original on 24 August 2017. Retrieved 15 May 2017.
  18. "Cabinet reshuffle: Portfolios swapped for Mukhtar and Qamar". DAWN.COM (in ਅੰਗਰੇਜ਼ੀ). 2 June 2012. Archived from the original on 12 September 2017. Retrieved 15 May 2017.
  19. Newspaper, From the (14 May 2013). "National Assembly seats from Sindh". DAWN.COM (in ਅੰਗਰੇਜ਼ੀ). Archived from the original on 7 March 2017. Retrieved 15 May 2017.
  20. Reporter, The Newspaper's Staff (13 May 2013). "Announced results show PPP wins five NA, 21 PA seats in Sindh". DAWN.COM (in ਅੰਗਰੇਜ਼ੀ). Archived from the original on 7 March 2017. Retrieved 15 May 2017.
  21. Fahad Chaudhry, Dawn.com (1 August 2017). "Shahid Khaqan Abbasi sworn in as prime minister of Pakistan". DAWN.COM. Retrieved 5 January 2018.
  22. "Election results: Imran Khan's PTI on top". Retrieved 3 August 2018.