ਨਾਗਾਰਜੁਨ (ਦਾਰਸ਼ਨਿਕ)
ਨਾਗਰਜੁਨ ਜਾਂ ਨਾਗਾਰਜੁਨ ਜਾਂ ਨਾਗਅਰਜੁਨ (ਸੰਸਕ੍ਰਿਤ: नागार्जुन, ਤੇਲਗੂ: నాగార్జునుడు, ਤਿੱਬਤੀ: ཀླུ་སྒྲུབ་, ਵਾਇਲੀ: klu.sgrub ਚੀਨੀ: 龍樹; ਪਿਨਯਿਨ: Lóngshù, 龍樹 (Ryūju ), ਸਿੰਹਾਲਾ: නාගර්ජුන) (c. 150 – c. 250 CE) ਗੌਤਮ ਬੁੱਧ ਦੇ ਬਾਅਦ ਸਭ ਤੋਂ ਮੁੱਖ ਬੋਧੀ ਦਾਰਸ਼ਨਿਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[2] ਬੁੱਧ ਮੱਤ ਮਾਧਿਅਮਿਕਾ ਸਕੂਲ (ਮੱਧ ਮਾਰਗ) ਦਾ ਮੋਢੀ ਸੀ। ਉਸ ਦੇ ‘ਸ਼ੂਨਿਅਤਾ’ ਦੇ ਸੰਕਲਪ ਦੇ ਸਪਸ਼ਟੀਕਰਨ ਨੂੰ ਉੱਚਕੋਟੀ ਦੀ ਬੌਧਿਕ ਅਤੇ ਰੂਹਾਨੀ ਪ੍ਰਾਪਤੀ ਮੰਨਿਆ ਜਾਂਦਾ ਹੈ। ਦੋ ਮੌਲਕ ਰਚਨਾਵਾਂ (ਜੋ ਕਾਫ਼ੀ ਹੱਦ ਤੱਕ ਉਸ ਦੀਆਂ ਹਨ ਅਤੇ ਸੰਸਕ੍ਰਿਤ ਵਿੱਚ ਮਿਲਦੀਆਂ ਹਨ) - ਮੂਲਮਾਧਿਅਮਿਕਾ ਕਾਰਿਕਾ (ਆਮ ਤੌਰ 'ਤੇ ਮਾਧਿਅਮਿਕਾ ਕਾਰਿਕਾ ਵਜੋਂ ਜਾਣੀ ਜਾਂਦੀ ਹੈ) ਅਤੇ ਵਿਗਰਹਿਵਿਅਵਰਤੀਨੀ ਹਨ, ਜੋ ਹੋਂਦ ਦੀ ਉਤਪੱਤੀ, ਗਿਆਨ ਦੇ ਸਾਧਨ ਅਤੇ ਯਥਾਰਥ ਦੇ ਸਰੂਪ ਬਾਰੇ ਵਿਚਾਰਾਂ ਦਾ ਵਿਵੇਚਨਾਤਮਕ ਵਿਸ਼ਲੇਸ਼ਣ ਹਨ।
ਨਾਗਰਜੁਨ | |
---|---|
ਜਨਮ | c. 150 CE |
ਮੌਤ | c. 250 CE ਭਾਰਤ |
ਪੇਸ਼ਾ | ਬੋਧੀ ਭਿਕਸ਼ੂ ਅਤੇ ਦਾਰਸ਼ਨਿਕ |
ਲਈ ਪ੍ਰਸਿੱਧ | ਬੁੱਧ ਮੱਤ ਮਾਧਿਅਮਿਕਾ ਸਕੂਲ ਦਾ ਮੋਢੀ |