ਨਾਦਿਰ ਦੀ ਸੀਮੀਨ ਤੋਂ ਜੁਦਾਈ
ਨਾਦਿਰ ਦੀ ਸੀਮੀਨ ਤੋਂ ਜੁਦਾਈ (ਫਾਰਸੀ:جدایی نادر از سیمین, romanized: Jodâyi-e Nâder az Simin, ਗੁਰਮੁਖੀ: ਜੋਦਾਈ-ਏ ਨਾਦਿਰ ਅਜ਼ ਸੀਮੀਨ ) ਈਰਾਨ ਵਿੱਚ 2011 ਵਿੱਚ ਬਣੀ ਫ਼ਾਰਸੀ ਭਾਸ਼ਾ ਦੀ ਇੱਕ ਫ਼ਿਲਮ ਹੈ, ਜੋ ਅੰਗਰੇਜ਼ੀ ਵਿੱਚ ਅ ਸੇਪਰੇਸ਼ਨ (A Separation) ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ। ਇਸ ਦੇ ਕਥਾਕਾਰ ਅਤੇ ਨਿਰਦੇਸ਼ਕ ਅਸਗਰ ਫ਼ਰਹਾਦੀ ਹਨ ਅਤੇ ਮੁੱਖ ਕਲਾਕਾਰ ਲੈਲਾ ਹਾਤਮੀ, ਪੇਮਾਨ ਮੋਆਦੀ, ਸ਼ਹਾਬ ਹੋਸੈਨੀ, ਸਾਰੇਹ ਬਯਾਤ ਅਤੇ ਸਰੀਨਾ ਫਰਹਾਦੀ ਹਨ। ਇਹ ਕਹਾਣੀ ਤਹਿਰਾਨ ਵਿੱਚ ਰਹਿਣ ਵਾਲੀ ਇੱਕ ਮਧ-ਵਰਗੀ ਦੰਪਤੀ ਤੇ ਆਧਾਰਿਤ ਹੈ ਜੋ ਇੱਕ ਦੂਜੇ ਤੋਂ ਵੱਖ ਹੋ ਜਾਂਦੇ ਹਨ ਅਤੇ ਪਤੀ ਦੇ ਆਪਣੇ ਅਲਜਾਈਮਰ ਰੋਗ ਤੋਂ ਪੀੜਿਤ ਪਿਤਾ ਦੀ ਦੇਖ-ਰੇਖ ਲਈ ਇੱਕ ਨੌਕਰਾਨੀ ਰੱਖਣ ਦੇ ਬਾਅਦ ਮੁਸ਼ਕਲਾਂ ਵਿੱਚ ਫਸ ਜਾਂਦੇ ਹਨ।
ਨਾਦਿਰ ਦੀ ਸੀਮੀਨ ਤੋਂ ਜੁਦਾਈ | |
---|---|
ਤਸਵੀਰ:A Separation.jpg | |
ਫ਼ਾਰਸੀ | جدایی نادر از سیمین |
ਨਿਰਦੇਸ਼ਕ | ਅਸਗਰ ਫ਼ਰਹਾਦੀ |
ਲੇਖਕ | ਅਸਗਰ ਫ਼ਰਹਾਦੀ |
ਨਿਰਮਾਤਾ | ਅਸਗਰ ਫ਼ਰਹਾਦੀ |
ਸਿਤਾਰੇ | ਲੈਲਾ ਹਾਤਮੀ ਪੇਮਾਨ ਮੋਆਦੀ ਸ਼ਹਾਬ ਹੋਸੈਨੀ ਸਾਰੇਹ ਬਯਾਤ ਸਰੀਨਾ ਫਰਹਾਦੀi ਮੇਰੀਲਾ ਜ਼ਾਰੇ |
ਸਿਨੇਮਾਕਾਰ | ਮਹਿਮੂਦ ਕਲਾਰੀ |
ਸੰਪਾਦਕ | ਹਾਐਦਹ ਸਫ਼ੀਯਾਰੀ |
ਸੰਗੀਤਕਾਰ | ਸਤਾਰ ਔਰਕੀ |
ਡਿਸਟ੍ਰੀਬਿਊਟਰ | ਫ਼ਿਲਮਿਰਾਨ (ਇਰਾਨ) ਸੋਨੀ ਪਿਕਚਰਜ਼ ਕਲਾਸਿਕਜ਼ (ਸੰਯੁਕਤ ਰਾਜ) |
ਰਿਲੀਜ਼ ਮਿਤੀਆਂ |
|
ਮਿਆਦ | 123 ਮਿੰਟ[1] |
ਦੇਸ਼ | ਇਰਾਨ |
ਭਾਸ਼ਾ | ਫ਼ਾਰਸੀ |
ਬਜ਼ਟ | $800,000[2] |
ਬਾਕਸ ਆਫ਼ਿਸ | $24.4 million[2] |
ਹਵਾਲੇ
ਸੋਧੋ- ↑ "Nader and Simin, A Separation (PG)". British Board of Film Classification. 3 May 2011. Retrieved 25 March 2012.
- ↑ 2.0 2.1 "Jodaeiye Nader az Simin (2011) - Financial Information". The Numbers. Nash Information Services, LLC. Retrieved 30 June 2016.