ਨਾਨਕਿਆਨਾ ਸਾਹਿਬ
ਗੁਰਦੁਆਰਾ ਨਾਨਕਿਆਣਾ ਸਾਹਿਬ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੰਗਵਾਲ ਵਿੱਚ ਸਥਿਤ ਹੈ. ਇਹ ਗੁਰੂ ਘਰ ਗੁਰੂ ਨਾਨਕ ਅਤੇ ਗੁਰੂ ਹਰਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਹੈ.[1]
ਇਤਿਹਾਸ
ਸੋਧੋਇਹ ਗੁਰੂ ਘਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਚਰਨ ਛੂਹ ਪ੍ਰਪਾਤ ਹੈ। ਇਸ ਜਗ੍ਹਾ ਉੱਪਰ ਗੁਰੂ ਜੀ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਸਮੇਂ ਮਰਦਾਨੇ ਨਾਲ 15 ਦਿਨ ਰਹੇ ਸੀ। ਇਤਿਹਾਸ ਅਨੁਸਾਰ ਇਸ ਜਗ੍ਹਾ ਉੱਪਰ ਗੁਰੂ ਨਾਨਕ ਦੇਵ ਜੀ ਦੀ ਕਲਯੁਗ ਨਾਲ ਵਾਰਤਾਲਾਪ ਹੋਈ। ਇਸ ਜਗ੍ਹਾ ਉੱਪਰ ਗੁਰੂ ਨਾਨਕ ਦੇਵ ਜੀ ਨੇ ਇੱਕ ਕਚਾ ਸਰੋਵਰ ਵੀ ਬਣਵਾਇਆ ਗਿਆ ਸੀ। ਜਿਸ ਵਿੱਚ ਸਾਰੇ ਧਰਮਾਂ ਦੇ ਲੋਕ ਬਿਨਾਂ ਕਿਸੇ ਭੇਦ ਭਾਵ ਦੇ ਇਸ਼ਨਾਨ ਕਰਦੇ ਹਨ।[2] ਇਹ ਜਗ੍ਹਾ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਿੰਘ ਜੀ ਵੀ 1606 ਈ ਵਿੱਚ ਆਏ ਸਨ। ਇਸ ਜਗ੍ਹਾ ਉੱਪਰ ਉਨ੍ਹਾਂ ਨੇ ਇੱਕ ਕਰੀਰ ਦੇ ਦਰਖਤ ਨਾਲ ਆਪਣਾ ਘੋੜਾ ਬੰਨਿਆ ਸੀ। ਸਮਾਂ ਬੀਤਣ ਤੇ ਕਿਸੇ ਅਨਜਾਣ ਵਿਅਕਤੀ ਨੇ ਇਸ ਕਰੀਰ ਨੂੰ ਕੱਟ ਕੇ ਉਸ ਜਗ੍ਹਾ ਉੱਪਰ ਕਮਰਾ ਬਣਾ ਲਿਆ। ਪ੍ਰੰਤੂ ਕੁਝ ਸਮੇਂ ਬਾਅਦ ਇਹ ਕਰੀਰ ਦਾ ਰੁੱਖ ਦੁਬਾਰਾ ਉੱਗ ਆਇਆ ਅਤੇ ਛੱਤ ਪਾੜ ਕੇ ਉੱਪਰ ਨਿੱਕਲ ਗਿਆ।
ਇਸ ਜਗ੍ਹਾ ਉੱਪਰ ਮਾਘੀ, ਵਿਸ਼ਾਖੀ ਅਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ।