ਮਾਘੀ ਇੱਕ ਪੰਜਾਬੀ ਤਿਉਹਾਰ ਹੈ। ਹਿੰਦੀ ਵਿੱਚ ਇਸਨੂੰ ਮਕਰ ਸਕ੍ਰਾਂਤੀ ਕਿਹਾ ਜਾਂਦਾ ਹੈ। ਇਹ ਤਿਉਹਾਰ ਸਾਰੇ ਭਾਰਤ ਵਿੱਚ ਠੰਡ ਵਿੱਚ ਪੱਕੀ ਫ਼ਸਲ ਦਾ ਜ਼ਸ਼ਨ ਮਨਾਉਣ ਲਈ ਮਨਾਇਆ ਜਾਂਦਾ ਹੈ। ਮਾਘੀ, ਪੰਜਾਬੀ ਕਲੈਂਡਰ ਮੁਤਾਬਿਕ ਮਾਘ ਮਹੀਨੇ ਦੇ ਪਹਿਲੇ ਦਿਨ ਨੂੰ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮਨਾਈ ਜਾਂਦੀ ਹੈ।[1] ਮਾਘੀ ਮਕਰ ਸਕ੍ਰਾਂਤੀ ਤਿਓਹਾਰ ਦਾ ਪੰਜਾਬੀ ਨਾਂ ਹੈ, ਜੋ ਕਿ ਠੰਡ ਦੀ ਸੰਗਰਾਂਦ ਦਾ ਤਿਓਹਾਰ ਹੈ ਤੇ ਇਸਨੂੰ ਸਰਦੀ ਵਾਢੀ ਦੇ ਤਿਓਹਾਰ ਦੇ ਰੂਪ ਵਿੱਚ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈI

ਮੌਸਮੀ ਤਿਓਹਾਰ

ਸੋਧੋ

ਮਾਘੀ ਦਿਨ ਦੇ ਸਮੇਂ ਦੀ ਰੋਸ਼ਨੀ ਵਿੱਚ ਵਾਧਾ ਹੋਣ ਦਾ ਪ੍ਤੀਕ ਹੈ ਅਤੇ ਇਹ ਸਰਦੀ ਦੀ ਸੰਗਰਾਂਦ ਦਾ ਜਸ਼ਨ ਹੈ (ਜੋ ਕਿ ਅਸਲ ਵਿੱਚ ਦਸੰਬਰ ਵਿੱਚ ਆਉਂਦੀ ਹੈ) ਜਿਸ ਦਿਨ ਤੋਂ ਸੂਰਜ ਆਪਣੀ ਯਾਤਰਾ ਦੀ ਸ਼ੁਰੂਆਤ ਉਤਰੀ ਦਿਸ਼ਾ ਵੱਲ ਕਰਦਾ ਹੈ, ਜਿਸ ਦਾ ਜ਼ਿਕਰ “ਬੱੜਾ ਦਿਨ” (ਵੱਡਾ ਦਿਨ) ਦੇ ਤੌਰ 'ਤੇ ਕੀਤਾ ਜਾਂਦਾ ਹੈI ਪੰਜਾਬੀ ਕਲੰਡਰ ਅਨੁਸਾਰ, ਇਸ ਦਿਨ ਤੋਂ ਸ਼ੀਸ਼ਿਰ ਮੌਸਮ ਦੇ ਸ਼ੁਰੂਆਤ ਹੋਣ ਦੀ ਵੀ ਮਨੀ ਜਾਂਦੀ ਹੈ I ਸ਼ੀਸ਼ਿਰ ਮੌਸਮ ਸਰਦੀ ਦੇ ਮੌਸਮ ਦਾ ਦੂਸਰਾ ਅੱਧ ਵੀ ਮਨਿਆ ਜਾਂਦਾ ਹੈ ਜਿਸ ਵਿੱਚ ਨਿਮਰ ਮੌਸਮ ਹੁੰਦਾ ਹੈ, ਅਤੇ ਇਸ ਤਰ੍ਹਾਂ ਮਾਘੀ ਨੂੰ ਮੌਸਮੀ ਤਿਓਹਾਰ ਮਨਿਆ ਜਾਂਦਾ ਹੈ I[2] ਜਿਸ ਤਰ੍ਹਾਂ ਮਾਘੀ ਤਿਓਹਾਰ ਨੂੰ ਸੂਰਜੀ ਮਹੀਨੇ ਮਾਘ ਵਿੱਚ ਮਨਾਇਆ ਜਾਂਦਾ ਹੈ ਉਸ ਅਨੁਸਾਰ ਬਸੰਤ ਤਿਓਹਾਰ ਨੂੰ ਚੰਦਰ ਮਹੀਨੇ ਦੇ ਮਾਘ ਵਿੱਚ ਮਨਾਇਆ ਜਾਂਦਾ ਹੈ I ਇਹ ਦੋਵੇਂ ਮਹੀਨੇ ਮੌਸਮੀ ਹਨ ਜਿਹਨਾਂ ਵਿੱਚ ਮਾਘੀ ਬਸੰਤ ਤੋਂ ਪਹਿਲਾਂ ਮਨਾਈ ਜਾਂਦੀ ਹੈI

ਉਦਾਹਰਣ ਦੇ ਲਈ ਤਾਮਿਲਨਾਡੂ ਵਿੱਚ, ਇਸਨੂੰ ਪੋਂਗਲ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਕਰਨਾਟਕ, ਕੇਰਲ ਅਤੇ ਆਂਧਰਾ ਪ੍ਰਦੇਸ਼ ਵਿੱਚ ਇਸ ਨੂੰ ਇਕੱਲਾ ਸੰਕਰਾਂਤੀ ਕਿਹਾ ਜਾਂਦਾ ਹੈ। ਗੋਆ, ਓਡੀਸ਼ਾ, ਹਰਿਆਣਾ, ਬਿਹਾਰ, ਝਾਰਖੰਡ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਕੇਰਲਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਅਤੇ ਜੰਮੂ ਆਦਿ ਰਾਜਾਂ ਵਿੱਚ ਇਸ ਨੂੰ ਮਕਰ ਸੰਕਰਾਂਤੀ ਕਿਹਾ ਜਾਂਦਾ ਹੈ। ਹਰਿਆਣਾ ਅਤੇ ਪੰਜਾਬ ਵਿੱਚ ਇਸ ਤੋਂ ਇੱਕ ਦਿਨ ਪਹਿਲਾਂ 13 ਜਨਵਰੀ ਨੂੰ ਲੋਹੜੀ ਵਜੋਂ ਮਨਾਇਆ ਜਾਂਦਾ ਹੈ। ਪੌਸ਼ ਸੰਕਰਾਂਤੀ, ਮਕਰ ਸੰਕਰਮਣ ਆਦਿ ਵੀ ਇਸਦੇ ਕੁਝ ਪ੍ਰਸਿੱਧ ਨਾਮ ਹਨ।

ਉੱਤਰ ਪ੍ਰਦੇਸ਼ ਵਿੱਚ ਇਹ ਮੁੱਖ ਤੌਰ 'ਤੇ ਮੇਲੇ ਦਾ ਤਿਉਹਾਰ ਹੈ। ਇਲਾਹਾਬਾਦ ਵਿੱਚ ਗੰਗਾ, ਯਮੁਨਾ ਤੇ ਸਰਸਵਤੀ ਦੇ ਸੰਗਮ 'ਤੇ ਹਰੇਕ ਸਾਲ ਇੱਕ ਮਹੀਨੇ ਤੱਕ ਮਾਘ ਮੇਲਾ ਲਗਾਇਆ ਜਾਂਦਾ ਹੈ ਜਿਸ ਨੂੰ ਮਾਘ ਮੇਲੇ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। 14 ਜਨਵਰੀ ਤੋਂ ਹੀ ਇਲਾਹਾਬਾਦ ਵਿੱਚ ਹਰ ਸਾਲ ਮਾਘ ਮੇਲੇ ਦੀ ਸ਼ੁਰੂਆਤ ਹੁੰਦੀ ਹੈ। ਸਮੁੱਚੇ ਉੱਤਰ ਪ੍ਰਦੇਸ਼ ਵਿੱਚ ਇਸ ਤਿਉਹਾਰ ਨੂੰ ਖਿਚੜੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਸ ਦਿਨ ਖਿਚੜੀ ਖਾਣ ਅਤੇ ਖਿਚੜੀ ਦਾਨ ਕਰਨ ਦਾ ਵਧੇਰੇ ਮਹੱਤਵ ਹੁੰਦਾ ਹੈ। ਇਸੇ ਤਰ੍ਹਾਂ ਬਿਹਾਰ ਵਿੱਚ ਵੀ ਮਕਰ ਸੰਕ੍ਰਾਂਤੀ ਨੂੰ ਖਿਚੜੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਉੜਦ, ਚੌਲ, ਤਿਲ, ਚਿਵੜੇ, ਗੌ, ਸਵਰਨ, ਊਨੀ ਵਸਤਾਂ, ਕੰਬਲ ਆਦਿ ਦਾਨ ਕਰਨ ਦੀ ਪਰੰਪਰਾ ਹੈ। ਮਹਾਰਾਸ਼ਟਰ ਵਿੱਚ ਇਸ ਦਿਨ ਸਾਰੀਆਂ ਨਵੀਆਂ ਵਿਆਹੀਆਂ ਔਰਤਾਂ ਆਪਣੀ ਪਹਿਲੀ ਸੰਕ੍ਰਾਂਤੀ 'ਤੇ ਕਪਾਹ, ਤੇਲ ਤੇ ਨਮਕ ਆਦਿ ਚੀਜ਼ਾਂ ਦੂਜੀਆਂ ਸੁਹਾਗਣ ਔਰਤਾਂ ਨੂੰ ਦਾਨ ਕਰਦੀਆਂ ਹਨ। ਰਾਜਸਥਾਨ ਵਿੱਚ ਇਸ ਤਿਉਹਾਰ 'ਤੇ ਸੁਹਾਗਣਾਂ ਆਪਣੀ ਸੱਸ ਨੂੰ ਬਯਾ ਦੇ ਕੇ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ।

ਪੱਛਮੀ ਬੰਗਾਲ ‘ਚ ਦੇਸ਼ ਭਰ ਤੋਂ ਲਗਪਗ 16 ਲੱਖ ਸ਼ਰਧਾਲੂ ਗੰਗਾ ਸਾਗਰ ਪੁੱਜਦੇ ਹਨ ਅਤੇ ਇਸ ਮੌਕੇ’ ਤੇ ਸ਼ਰਧਾਲੂਆਂ ਵੱਲੋਂ ਗੰਗਾ ਦਰਿਆ ਅਤੇ ਬੰਗਾਲ ਦੀ ਖਾੜੀ ਦੇ ਸੰਗਮ ‘ਤੇ ਪਵਿੱਤਰ ਡੁਬਕੀਆਂ ਲਗਾਈਆਂ ਜਾਣਗੀਆਂ। ਅਸਾਮ ਵਿੱਚ ਮਾਘ ਜਾਂ ਭੋਗਲੀ ਬਿਹੂ ਦੇ ਪੂਰਬ ਵਿੱਚ ਉਰੂਕਾ ਦਾ ਤਿਉਹਾਰ ਮਨਾਇਆ ਜਾਂਦਾ ਹੈ।

ਉੱਤਰਾਯਣ ਕਾਲ ਨੂੰ ਰਿਸ਼ੀ, ਤਪੱਸਿਆ ਅਤੇ ਰਿਸ਼ੀ-ਰਿਸ਼ੀ ਦੀ ਪ੍ਰਾਪਤੀ ਲਈ ਮਹੱਤਵਪੂਰਨ ਮੰਨਦੇ ਹਨ। ਇਹ ਦੇਵਤਿਆਂ ਦਾ ਦਿਨ ਮੰਨਿਆ ਜਾਂਦਾ ਹੈ। ਗੀਤਾ ਵਿੱਚ ਸ੍ਰੀ ਕ੍ਰਿਸ਼ਨ ਨੇ ਖ਼ੁਦ ਕਿਹਾ ਹੈ ਕਿ ਉੱਤਰਾਯਾਨ ਦੇ ਛੇ ਮਹੀਨਿਆਂ ਵਿੱਚ ਧਰਤੀ ਹਲਕੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਉੱਤਰਾਯਣ ਨੂੰ ਦੇਵਤਿਆਂ ਦਾ ਦਿਨ ਮੰਨਿਆ ਜਾਂਦਾ ਹੈ ਅਤੇ ਦੱਖਣਯਨ​​ਦੇਵਤਿਆਂ ਦੀ ਰਾਤ ਹੈ। ਭਾਵਨਾਤਮਕ ਰੂਪ ਵਿੱਚ ਉੱਤਰਾਯਣ ਸ਼ੁਭ ਅਤੇ ਚਾਨਣ ਦਾ ਪ੍ਰਤੀਕ ਹੈ, ਅਤੇ ਦੱਖਣਯਯਾਨ ਨੂੰ ਕਲੰਕ ਦੇ ਮਾਰਗ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ। [3]

ਮਾਘੀ ਦੇ ਪ੍ਰਸਿੱਧ ਮੇਲੇ

ਸੋਧੋ

ਹਵਾਲੇ

ਸੋਧੋ
  1. Financial lessons you can learn this Makar Sankranti IIFL 14 January 2015 Rajiv Raj [1]
  2. "Punjab". ecourts.gov.in. Archived from the original on 4 ਮਾਰਚ 2016. Retrieved 2 February 2017. {{cite web}}: Unknown parameter |dead-url= ignored (|url-status= suggested) (help)
  3. ਸੰਗਰਾਂਦ (ਮਾਘੀ) ਦਾ ਤਿਉਹਾਰ