ਨਾਬਰ (ਫ਼ਿਲਮ)
ਨਾਬਰ ਰਾਜੀਵ ਸ਼ਰਮਾ ਦੀ ਨਿਰਦੇਸ਼ਤ, ਖੇਤਰੀ ਕੈਟਾਗਰੀ ਦਾ 60ਵਾਂ ਨੈਸ਼ਨਲ ਫ਼ਿਲਮ ਅਵਾਰਡ ਹਾਸਲ ਕਰਨ ਵਾਲੀ ਪੰਜਾਬੀ ਫ਼ਿਲਮ ਹੈ। ਇਸ ਦਾ ਨਿਰਮਾਤਾ ਜਸਬੀਰ ਡੇਰੇਵਾਲ ਹੈ।
ਨਾਬਰ | |
---|---|
ਨਿਰਦੇਸ਼ਕ | ਰਾਜੀਵ ਸ਼ਰਮਾ |
ਲੇਖਕ | ਰਾਜੀਵ ਸ਼ਰਮਾ (ਕਹਾਣੀ ਅਤੇ ਸਕ੍ਰੀਨਪਲੇ) ਬਲਵਿੰਦਰ ਗਰੇਵਾਲ (ਸੰਵਾਦ) |
ਨਿਰਮਾਤਾ | ਜਸਬੀਰ ਡੇਰੇਵਾਲ |
ਸਿਤਾਰੇ | ਨਿਸ਼ਾਨ ਭੁੱਲਰ, ਹਰਦੀਪ ਗਿੱਲ, ਗੀਤਾਂਜਲੀ ਗਿੱਲ, ਹਰਵਿੰਦਰ ਬੱਬਲੀ, ਆਸ਼ੀਸ਼ ਦੁੱਗਲ, ਰਾਣਾ ਰਣਬੀਰ, ਅਨੀਤਾ ਦੇਵਗਨ, ਲੱਖਾ ਲਹਿਰੀ, ਗੌਰਵ ਵਿੱਜ, ਸੋਨੂੰ ਬੱਬਰ, ਤਜਿੰਦਰ ਧੀਰ |
ਸਿਨੇਮਾਕਾਰ | ਸੱਤਿਆ |
ਸੰਪਾਦਕ | ਉੱਜਵਲ ਚੰਦਰਾ |
ਸੰਗੀਤਕਾਰ | ਚੰਨੀ ਸਿੰਘ ਅਤੇ ਵੀ. ਗਰੂਵਜ਼[1] |
ਰਿਲੀਜ਼ ਮਿਤੀ | 27 ਸਤੰਬਰ 2013[2] |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਬਜ਼ਟ | 50 ਲੱਖ ਰੁਪਏ |
ਪਲਾਟ
ਸੋਧੋਵਰਤਮਾਨ ਆਰਥਿਕ ਕੰਗਾਲੀ ਵਿੱਚੋਂ ਨਿਕਲਣ ਦੇ ਇੱਛਕ ਹੁਸ਼ਿਆਰਪੁਰ, ਪੰਜਾਬ ਦੇ ਇੱਕ ਆਮ ਕਿਸਾਨ ਪਰਿਵਾਰ ਦੇ ਮੁੰਡੇ ਕਰਮੇ (ਨਿਸ਼ਾਨ ਭੁੱਲਰ) ਨੂੰ ਟਰੈਵਲ ਏਜੰਟ ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ ਮੁੰਬਈ ਬੁਲਾ ਲੈਂਦੇ ਹਨ। ਉਹ ਚਲਾਕੀ ਨਾਲ ਉਸ ਦੇ ਪੈਸੇ ਬਟੋਰ ਲੈਂਦੇ ਹਨ ਅਤੇ ਉਸ ਨੂੰ ਮਾਰ ਦਿੰਦੇ ਹਨ। ਇਸ ਤੋਂ ਬਾਅਦ ਉਸ ਨੌਜਵਾਨ ਦਾ ਪਿਤਾ ਸੁਰਜਨ ਸਿੰਘ (ਹਰਦੀਪ ਗਿੱਲ) ਭਾਣਾ ਮੰਨ ਕੇ ਬੈਠ ਜਾਣ ਦੀ ਥਾਂ ਕਾਤਲਾਂ ਦੀ ਜੁੰਡਲੀ ਦੇ ਖਿਲਾਫ਼ ਨਿਆਂ ਲਈ ਲੜਾਈ ਲੜਦਾ ਹੈ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |