ਨਾਸਤਾਸਿਆ ਫਿਲੀਪੋਵਨਾ

ਨਾਸਤਾਸਿਆ ਫਿਲੀਪੋਵਨਾ ਬਾਰਾਸ਼ਕੋਵਾ (ਰੂਸੀ: Наста́сья Фили́пповна Бара́шкова) ਫਿਉਦਰ ਦੋਸਤੋਵਸਕੀ ਲਿਖੇ ਨਾਵਲ ਬੁੱਧੂ ਦੀ ਪ੍ਰਿੰਸੀਪਲ ਹੈਰੋਇਨ ਹੈ।

ਰਈਸ ਮੂਲ ਦੀ, ਸੁੰਦਰ ਅਤੇ ਬੁੱਧੀਮਾਨ, ਨਾਸਤਾਸਿਆ ਫਿਲੀਪੋਵਨਾ ਨੂੰ ਸਮਾਜ ਇੱਕ ਗਿਰੀ ਹੋਈ ਔਰਤ ਸਮਝਦਾ ਹੈ, ਕਿਓਂ ਜੋ ਉਹ ਚਾਰ ਸਾਲ ਰਈਸ ਤੋਤਸਕੀ ਦੀ ਦਾਸੀ ਰਹੀ ਹੈ। ਇਸ ਸਥਿਤੀ ਵਿੱਚ ਜਾਣ ਲਈ ਉਸ ਨੂੰ ਸੋਲ੍ਹਾ ਸਾਲ ਦੀ ਉਮਰ ਵਿੱਚ ਮਜਬੂਰ ਕੀਤਾ ਗਿਆ ਸੀ। ਨਾਸਤਾਸਿਆ ਫਿਲੀਪੋਵਨਾ ਦੇ ਪਾਤਰ ਦਾ ਬਹੁਤਾ ਡਰਾਮਾ ਉਸ ਦੀ ਮੌਲਿਕ ਮਾਸੂਮੀਅਤ, ਜਿਸਨੂੰ ਨਾਵਲ ਦਾ ਕੇਂਦਰੀ ਪਾਤਰ, ਪ੍ਰਿੰਸ ਮਿਸ਼ਕਿਨ ਸਪਸ਼ਟ ਤੌਰ 'ਤੇ ਪਛਾਣਦਾ ਹੈ ਅਤੇ ਸਮਾਜ ਦੇ ਉਸ ਰਵੱਈਏ ਵਿੱਚਕਾਰ ਵਿਰੋਧਤਾਈ ਹੈ, ਜੋ ਇਸਨੂੰ ਨਾ ਸੁਧਰਨ ਵਾਲਾ ਨੈਤਿਕ ਭ੍ਰਿਸ਼ਟਾਚਾਰ ਸਮਝਦਾ ਹੈ, ਜਿਸ ਵਿਚਾਰ ਨੂੰ ਉਸਨੇ ਆਪ ਵੀ ਅਚੇਤ ਤੌਰ 'ਤੇ ਅਪਣਾਈ ਬੈਠੀ ਹੈ।[1]

 ਨਾਵਲ ਲਈ ਪਾਤਰ ਦੀ ਮਹੱਤਤਾ

ਸੋਧੋ

ਨਾਸਤਾਸਿਆ ਫਿਲੀਪੋਵਨਾ ਨੇ ਨਾਵਲ ਵਿੱਚ ਦੋ ਇੱਕ ਦੂਜੇ ਨਾਲ ਜੁੜੇ ਡਰਾਮਿਆਂ ਵਿੱਚ ਇੱਕ ਅਹਿਮ ਸਥਿਤੀ ਮੱਲੀ ਹੋਈ ਹੈ। ਇਹ ਦੋਨੋਂ ਪਿਆਰ ਤਿਕੋਣ ਕਹੇ ਜਾ ਸਕਦੇ ਹਨ। ਪਹਿਲੇ ਵਿੱਚ ਸ਼ਾਮਲ ਪਾਤਰ, ਪ੍ਰਿੰਸ ਮਿਸ਼ਕਿਨ, ਨਾਸਤਾਸਿਆ ਫਿਲੀਪੋਵਨਾ ਅਤੇ ਪਾਰਫਿਓਨ ਰੋਗੋਜਿਨ ਹਨ, ਅਤੇ ਦੂਜੇ ਵਿੱਚ ਪ੍ਰਿੰਸ ਮਿਸ਼ਕਿਨ, ਨਾਸਤਾਸਿਆ ਫਿਲੀਪੋਵਨਾ ਅਤੇ ਅਗਲਾਇਆ ਏਪਾਨਚਿਨ।

ਪ੍ਰਿੰਸ ਮਿਸ਼ਕਿਨ, ਨਾਸਤਾਸਿਆ ਫਿਲੀਪੋਵਨਾ ਅਤੇ ਰੋਗੋਜਿਨ

ਸੋਧੋ

ਪਹਿਲੇ ਤਿਕੋਣ ਵਿੱਚ ਦੋ ਮਰਦ ਪਾਤਰ  ਨਾਸਤਾਸਿਆ ਫਿਲੀਪੋਵਨਾ ਦੀ ਆਤਮਾ ਦੇ ਅੰਦਰੂਨੀ ਸੰਵਾਦ ਅੰਦਰਲੀਆਂ ਵਿਰੋਧੀ ਆਵਾਜ਼ਾਂ ਵਿੱਚੋਂ ਇੱਕ ਜ਼ਾਂ ਦੂਜੀ ਨੂੰ ਅਪੀਲ ਦੀ ਨੁਮਾਇੰਦਗੀ ਕਰਦੇ ਹਨ।[2]  ਮਿਖਾਇਲ ਬਾਖ਼ਤਿਨ ਦੇ ਅਨੁਸਾਰ "ਨਾਸਤਾਸਿਆ ਫਿਲੀਪੋਵਨਾ ਦੀ ਅਵਾਜ਼ ਦੋ ਆਵਾਜ਼ਾਂ ਵਿਚਕਾਰ ਵੰਡੀ ਹੋਈ ਹੈ, ਇੱਕ ਆਵਾਜ਼ ਉਸਨੂੰ ਇੱਕ ਦੋਸ਼ੀ 'ਗਿਰੀ ਹੋਈ ਔਰਤ' ਕਹਿੰਦੀ ਹੈ ਅਤੇ ਦੂਜੀ ਅਵਾਜ਼ ਉਸਨੂੰ ਸਹੀ ਠਹਿਰਾਉਂਦੀ ਅਤੇ ਸਵੀਕਾਰ ਕਰਦੀ ਹੈ।"[3] ਮਿਸ਼ਕਿਨ, ਆਪ ਇੱਕ ਸਾਫ਼-ਦਿਲ ਮਨੁੱਖ ਹੈ, ਉਹ ਇਸ ਦੂਜੀ ਅਵਾਜ਼ ਦੀ ਨੁਮਾਇੰਦਗੀ ਕਰਦਾ ਹੈ, ਅਤੇ ਉਹ ਉਸ ਵਕਤ ਵੀ ਉਹ ਦੁਰਾਚਾਰੀ ਔਰਤ ਦੇ ਤੌਰ 'ਤੇ ਆਪਣੀ ਵਿਨਾਸ਼ਕਾਰੀ ਭੂਮਿਕਾ ਵਿੱਚ ਪੂਰੀ ਤਰ੍ਹਾਂ ਲੀਨ ਹੈ। ਉਹ ਆਪ ਮਿਸ਼ਕਿਨ ਨੂੰ ਆਪਣੀ ਮਾਸੂਮੀਅਤ ਦੇ ਸੰਭਵ ਰੂਪ ਵਜੋਂ ਪਛਾਣਦੀ ਹੈ, ਪਰ ਉਹ ਆਪਣੇ ਹੀ ਭ੍ਰਿਸ਼ਟਾਚਾਰ ਨੂੰ ਵੀ ਮੰਨਦੀ ਹੈ, ਨਾਲੋ ਨਾਲ ਸਵੈ-ਵਿਨਾਸ਼ਕਾਰੀ ਅਤੇ ਬਦਲਾਖੋਰੀ ਦੀਆਂ ਭਾਵਨਾਵਾਂ ਵੀ ਪ੍ਰਬਲ ਹਨ, ਅਤੇ ਉਹ ਤੋਤਸਕੀ ਵਰਗੇ ਬੱਚੇ ਨੂੰ ਵਿਗਾੜਨ ਦੀ ਭੂਮਿਕਾ ਵਿੱਚ ਆਪਣੇ ਆਪ ਨੂੰ ਰੱਖਣ ਤੋਂ ਇਨਕਾਰੀ ਹੈ। [3][4] ਇਸ ਲਈ ਉਹ ਆਪਣੇ ਆਪ ਨੂੰ ਰੋਗੋਜਿਨ ਦੇ ਹਵਾਲੇ ਕਰ ਦਿੰਦੀ ਹੈ, ਜਿਸ ਵਾਸਤੇ ਉਹ ਪੂਰੀ ਤਰ੍ਹਾਂ 'ਗਿਰੀ ਹੋਈ' ਔਰਤ ਬਣ ਸਕਦੀ ਹੈ।  ਇਸ ਲਈ ਨਹੀਂ ਕਿ ਰੋਗੋਜਿਨ ਆਪ ਉਸਨੂੰ ਕਿਸੇ ਵੀ ਤਰੀਕੇ ਨਾਲ ਨੈਤਿਕ ਤੌਰ 'ਤੇ ਨਿੰਦਦਾ ਹੈ, ਸਗੋਂ ਇਸ ਲਈ ਕਿ ਉਸ ਦਾ ਨਾਸਤਾਸਿਆ ਪ੍ਰਤੀ ਪਾਗਲ ਅਤੇ ਹਿੰਸਕ ਜਨੂੰਨ, ਉਸ ਦੀ ਸਵੈ-ਵਿਨਾਸ਼ਕਾਰੀ ਤਾਂਘ ਦੇ ਨਾਲ ਜਾਂ ਉਸ ਨੂੰ ਦੋਸ਼ੀ ਮੰਨਦੀ ਅਵਾਜ਼ ਦੇ ਨਾਲ ਮੇਲ ਖਾਂਦਾ ਹੈ।[5]

ਹਵਾਲੇ

ਸੋਧੋ
  1. Frank, Joseph (2010). Dostoevsky: A Writer in His Time. Princeton University Press. p. 581. ISBN 978-0-691-12819-1.
  2. Bakhtin, Mikhail (1984). Problems of Dostoevsky's Poetics. University of Minnesota Press. p. 257. ISBN 978-0-8166-1228-4.
  3. 3.0 3.1 Bakhtin (1984). p 257
  4. Dostoevsky, Fyodor. The Idiot. Wordsworth Classics. pp. 152–7.
  5. Bakhtin (1984). p 258