ਬੁੱਧੂ
ਬੁਧੂ (ਰੂਸੀ: Идиот; ਈਡੀਅਟ) 19ਵੀਂ ਸਦੀ ਦੇ ਰੂਸੀ ਲੇਖਕ ਫਿਉਦਰ ਦੋਸਤੋਵਸਕੀ ਦਾ ਲਿਖਿਆ ਇੱਕ ਨਾਵਲ ਹੈ। ਇਹ ਪਹਿਲੀ ਵਾਰ 1868 ਅਤੇ 1869 ਵਿੱਚ ਰੂਸੀ ਮੈਸੇਂਜਰ ਵਿੱਚ ਲੜੀਵਾਰ ਛਪਿਆ। ਈਡੀਅਟ ਨੂੰ ਦੋਸਤੋਵਸਕੀ ਦੀਆਂ ਕੁੱਝ ਹੋਰ ਰਚਨਾਵਾਂ ਦੇ ਨਾਲ਼ ਰੂਸੀ ਸਾਹਿਤ ਦੇ ਸੁਨਹਿਰੀ ਜੁੱਗ ਦੀਆਂ ਸਭ ਤੋਂ ਸ਼ਾਨਦਾਰ ਸਾਹਿਤਕ ਉਪਲੱਬਧੀਆਂ ਵਿੱਚੋਂ ਇੱਕ ਮੰਨਿਆ ਗਿਆ ਹੈ। ਅੰਗਰੇਜ਼ੀ ਵਿੱਚ ਇਸਨੂੰ 20ਵੀਂ ਸਦੀ ਦੇ ਚੜ੍ਹਨ ਤੱਕ ਨਹੀਂ ਸੀ ਛਾਪਿਆ ਗਿਆ।[3]
ਲੇਖਕ | ਫਿਓਦਰ ਦੋਸਤੋਵਸਕੀ |
---|---|
ਮੂਲ ਸਿਰਲੇਖ | Идиот[1] |
ਅਨੁਵਾਦਕ | ਪੰਜਾਬੀ ਅਨੁਵਾਦ: ਗੁਰਬਚਨ ਸਿੰਘ ਤਾਲਿਬ[2] |
ਦੇਸ਼ | ਰੂਸ |
ਭਾਸ਼ਾ | ਰੂਸੀ |
ਵਿਧਾ | ਨਾਵਲ |
ਪ੍ਰਕਾਸ਼ਕ | ਦਿੱਲੀ, ਸਾਹਿਤ ਅਕਾਦਮੀ |
ਪ੍ਰਕਾਸ਼ਨ ਦੀ ਮਿਤੀ | 1971 |
ਕਥਾਨਕ
ਸੋਧੋ26 ਸਾਲਾ ਪ੍ਰਿੰਸ ਲੇਵ ਨਿਕੋਲਾਏਵਿਚ ਮਿਸ਼ਕਿਨ (ਬੁਧੂ) ਮਿਰਗੀ ਦੇ ਇਲਾਜ ਲਈ ਸਵਿਟਜ਼ਰਲੈਂਡ ਦੇ ਇੱਕ ਸੈਨੇਟੋਰੀਅਮ ਵਿੱਚ ਕਈ ਸਾਲ ਲਾਉਣ ਤੋਂ ਬਾਅਦ ਵਤਨ ਵਾਪਸ ਜਾ ਰਿਹਾ ਹੈ। ਭਾਵੇਂ ਉਹ ਮਾਨਸਿਕ ਬਿਮਾਰੀ ਤੋਂ ਪੂਰੀ ਤਰ੍ਹਾਂ ਤੰਦਰੁਸਤ ਨਹੀਂ, ਪਰ ਪਾਠਕ ਨੂੰ ਸੁਹਿਰਦ ਅਤੇ ਮਾਸੂਮ ਇਨਸਾਨ ਨਜਰ ਆਉਂਦਾ ਹੈ। ਰੇਲ ਯਾਤਰਾ ਦੌਰਾਨ ਉਸ ਨੂੰ ਪਾਰਫਿਓਨ ਸੇਮਿਓਨੋਵਿਚ ਰੋਗੋਜ਼ਿਨ ਨਾਮ ਦਾ ਇੱਕ ਬੰਦਾ ਮਿਲਦਾ ਹੈ, ਜੋ ਆਪਣੀ ਕਹਾਣੀ ਦੱਸਦਾ ਹੈ। ਮਿਸ਼ਕਿਨ ਨੂੰ ਰੋਗੋਜ਼ਿਨ ਦੇ ਜੀਵਨ ਦੇ ਵੇਰਵੇ ਪਤਾ ਚੱਲਦੇ ਹਨ, ਕਿ ਉਸਨੂੰ ਨਸਤਸਿਆ ਫਿਲੀਪੋਵਨਾ ਨਾਲ ਪਿਆਰ ਹੈ, ਜੋ ਇੱਕ ਚੁੰਧਿਆ ਦੇਣ ਵਾਲੀ ਹੁਸੀਨਾ ਹੈ। ਰੋਗੋਜ਼ਿਨ ਨੂੰ ਹੁਣੇ ਹੀ ਆਪਣੇ ਮਰਹੂਮ ਪਿਤਾ ਤੋਂ ਇੱਕ ਬਹੁਤ ਵੱਡੀ ਵਿਰਾਸਤ ਮਿਲੀ ਹੈ, ਅਤੇ ਉਹ ਆਪਣੀ ਇੱਛਾ ਦੇ ਵਸਤੂ ਹਾਸਲ ਕਰਨ ਲਈ ਇਸਦਾ ਇਸਤੇਮਾਲ ਕਰਨਾ ਚਾਹੁੰਦਾ ਹੈ। ਉਹਨਾਂ ਦੀ ਗੱਲਬਾਤ ਵਿੱਚ ਸ਼ਾਮਲ ਲੇਬਦੇਏਵ ਨਾਂ ਦਾ ਸਰਕਾਰੀ ਕਰਮਚਾਰੀ ਹੈ - ਇੱਕ "ਸਰਵ ਗਿਆਨੀ" ਜਿਸਨੂੰ ਸਮਾਜਿਕ ਯਬਲੀਆਂ ਅਤੇ ਗੱਪਾਂ ਦਾ ਚੰਗਾ ਖਾਸਾ ਗਿਆਨ ਹੈ। ਰੋਗੋਜ਼ਿਨ ਕੌਣ ਹੈ, ਇਸਦਾ ਪਤਾ ਲੱਗਣ ਤੇ, ਉਹ ਆਪਣੇ ਆਪ ਨੂੰ ਉਸ ਦੇ ਨਾਲ ਜੋੜਦਾ ਪੱਕੀ ਤਰ੍ਹਾਂ ਜੋੜ ਲੈਂਦਾ ਹੈ।
ਪਾਤਰ
ਸੋਧੋ- ਲੇਵ ਨਿਕੋਲਾਏਵਿਚ ਮਿਸ਼ਕਿਨ
- ਨਾਸਤਾਸਿਆ ਫਿਲੀਪੋਵਨਾ ਬਾਰਾਸ਼ਕੋਵਾ
- ਪਾਰਫਿਓਨ ਸੇਮਿਓਨੋਵਿਚ ਰੋਗੋਜਿਨ
- ਜਨਰਲ ਇਵਾਨ ਫਿਓਦਰੋਵਿਚ ਯੇਪਾਨਚਿਨ
- ਅਲੀਜ਼ਵੇਤਾ (ਲੀਜ਼ਾਵੇਤਾ) ਪਰੋਖੋਰਵਨਾ
- ਅਲੈਗਜ਼ੈਂਡਰਾ ਇਵਾਨੋਵਨਾ
- ਅਡਲਿਆਡਾ ਇਵਾਨੋਵਨਾ
- ਅਗਲਾਇਆ ਇਵਾਨੋਵਨਾ
- ਜਨਰਲ ਅਰਡਾਲੀਓਨ ਅਲੈਗਜ਼ੈਂਡਰੋਵਿਚ ਇਵੋਲਜਿਨ
- ਨੀਨਾ ਅਲੈਗਜ਼ੈਂਡਰੋਵਨਾ
- ਗਵਰੀਲਾ ਅਰਡਾਲੀਓਨੋਵਿਚ (ਗਾਨਿਆ, ਗਾਨੇਚਕਾ, ਗਨਕਾ)
- ਵਾਰਵਰਾ ਅਰਡਾਲੀਓਨੋਵਨਾ
- ਲੁਕੇਨ ਤਿਮੋਫ਼ੀਏਵਿਚ ਲੇਵੇਦੇਵ
- ਵੇਰਾ ਲੁਕਿਆਨੋਵਨਾ
- ਇਪੋਲਿਤ ਤੇਰੇਨਤੀਏਵ
- ਇਵਾਨ ਪੇਤਰੋਵਿਚ ਪਤਿਤੀਸਿਨ
- ਯੇਵਗਨੀ ਪਾਵਲੋਵਿਚ ਰਾਦੋਮਸਕੀ
- ਪ੍ਰਿੰਸ ਸ਼ਚ (ਜਾਂ ਪ੍ਰਿੰਸ ਐਸ)
- ਅਫਾਨਾਸੀ ਇਵਾਨੋਵਿਚ ਤੋਤਸਕੀ
- ਫ਼ੇਰਦੀਸ਼ੈਂਕੋ
- ਲੈਫਟੀਨੈਂਟ, ਰਿਟਾ. ਕੈਲਰ
- ਐਂਟੀਪ ਬੁਰਦੋਵਸਕੀ
ਹਵਾਲੇ
ਸੋਧੋ- ↑ Идіотъ in original, pre-1920s spelling
- ↑ http://webopac.puchd.ac.in/w21OneItem.aspx?xC=287503
- ↑ Titlepage, 1965 ਈਡੀਅਟ, Washington Square Press, Inc.