ਕਿਲ੍ਹਾ ਨਾਹਰ ਗੜ੍ਹ ਭਾਰਤ ਦੇ ਰਾਜਸਥਾਨ ਵਿੱਚ ਜੈਪੁਰ ਸ਼ਹਿਰ ਵਿੱਚ ਹੈ ਇਹ ਕਿਲ੍ਹਾ ਜੈਪੁਰ ਨੂੰ ਘੇਰਦਾ ਹੋਇਆ ਅਰਾਵਲੀ ਪਹਾੜੀ ਦੀ ਕਿਨਾਰੇ ਉਪਰ ਬਣਿਆ ਹੋਇਆ ਹੈ। ਆਮਿਰ ਕੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਸ ਕਿਲ੍ਹੇ ਦਾ ਨਿਰਮਾਣ ਸਵਾਈ ਰਾਜਾ ਜੇ ਸਿੰਘ ਦੂਜਾ ਨੇ 1734 ਵਿੱਚ ਕਰਵਾਇਆ। ਰਾਜਾ ਸਵਾਈ ਰਾਮ ਸਿੰਘ ਕੇ ਨੌ ਰਾਣਿਆਂ ਲਈ ਅਲੱਗ ਅਲੱਗ ਆਵਾਸ ਖੰਡ ਬਣਵਾਏ ਜਿਹੜੇ ਸਭ ਤੋਂ ਸੁੰਦਰ ਹਨ। ਕਿਲ੍ਹੇ ਦੇ ਪੱਛਮ ਭਾਗ ਵਿੱਚ ਪੜਾਓ ਨਾਮ ਦਾ ਇੱਕ ਰੇਸਤਰਾਂ ਹੈ ਜਿੱਥੇ ਖਾਣ ਪਾਨ ਦੀ ਪੂਰੀ ਵਿਵਸਥਾ ਹੈ। ਅਪ੍ਰੈਲ 1944 ਵਿੱਚ ਜੈਪੁਰ ਸਰਕਾਰ ਨੇ ਇਸਨੂੰ ਸਰਕਾਰੀ ਸੰਪਤੀ ਦੇ ਤੌਰ ਦੇ ਵਰਤਣਾ ਸੁਰੂ ਕਰ ਦਿੱਤਾ।[1] ਇਸ ਕਿਲ੍ਹੇ ਵਿੱਚ ਰੰਗ ਦੇ ਬਸੰਤੀ ਅਤੇ ਸੁੱਧ ਦੇਸੀ ਰੋਮਾਂਸ ਫਿਲਮਾਂ ਦੇ ਕੁਝ ਦ੍ਰਿਸ਼ਾਂ ਦਾ ਫ਼ਿਲਮਾਕਣ ਕੀਤਾ ਗਿਆ।[2]

ਕਿਲ੍ਹੇ ਦੀ ਛੱਤ
ਨਾਹਰਗੜ੍ਹ ਕਿਲ੍ਹੇ ਤੋਂ ਜੈਪੁਰ ਸ਼ਹਿਰ ਦੀ ਦਿੱਖ
ਨਾਹਰਗੜ੍ਹ ਦੇ ਕਿਲ੍ਹੇ ਤੋਂ ਜੈਪੁਰ ਸ਼ਹਿਰ ਦਾ ਦ੍ਰਿਸ਼-I
ਨਾਹਰਗੜ੍ਹ ਦੇ ਕਿਲ੍ਹੇ ਤੋਂ ਜੈਪੁਰ ਸ਼ਹਿਰ ਦਾ ਦ੍ਰਿਸ਼-II

ਗੈਲਰੀ ਸੋਧੋ

ਹਵਾਲੇ ਸੋਧੋ

  1. Jaipur forts and monuments
  2. "Nahargarh Fort".

ਬਾਹਰੀ ਕੜੀਆਂ ਸੋਧੋ

Coordinates: 26°56′20″N 75°49′01″E / 26.939°N 75.817°E / 26.939; 75.81726°56′20″N 75°49′01″E / 26.939°N 75.817°E / 26.939; 75.817