ਨਾਮਿਲਵਰਤਨ ਅੰਦੋਲਨ

(ਨਾ-ਮਿਲਵਰਤਨ ਅੰਦੋਲਨ ਤੋਂ ਰੀਡਿਰੈਕਟ)

ਨਾ-ਮਿਲਵਰਤਨ ਲਹਿਰ ਜਾਂ ਅਸਹਿਯੋਗ ਅੰਦੋਲਨ ਬਰਤਾਨਵੀ ਸ਼ਾਸਨ ਦੇ ਖਿਲਾਫ਼ ਆਜ਼ਾਦੀ ਲਈ ਭਾਰਤ ਦੇ ਸੰਘਰਸ਼ ਦਾ ਇੱਕ ਮਹੱਤਵਪੂਰਨ ਪੜਾਅ ਸੀ। ਇਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਪੂਰਨ ਸਮਰਥਨ ਨਾਲ ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਕੀਤਾ ਗਿਆ ਸੀ। ਜਲਿਆਂਵਾਲਾ ਬਾਗ ਦੀ ਘਟਨਾ ਤੋਂ ਬਾਅਦ ਗਾਂਧੀਜੀ ਨੇ ਨਾ-ਮਿਲਵਰਤਨ ਅੰਦੋਲਨ ਸ਼ੁਰੂ ਕਰ ਦਿੱਤਾ ਸੀ। ਇਹ ਅਹਿੰਸਕ ਸਾਧਨਾਂ ਦੇ ਮਾਧਿਅਮ ਰਾਹੀਂ ਭਾਰਤ ਵਿੱਚ ਬਰਤਾਨਵੀ ਕਬਜੇ ਦਾ ਵਿਰੋਧ ਕਰਨ ਦੇ ਉਦੇਸ਼ ਨਾਲ ਆਰੰਭ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀ, ਬਰਤਾਨਵੀ ਮਾਲ ਖਰੀਦਣ ਨਾ ਖਰੀਦਣਾ, ਮਕਾਮੀ ਹਸਤਸ਼ਿਲਪ ਦਾ ਮਾਲ ਅਪਣਾਉਣਾ, ਸ਼ਰਾਬ ਦੀਆਂ ਦੁਕਾਨਾਂ ਅੱਗੇ ਧਰਨੇ ਦੇਣਾ ਅਤੇ ਸਵੈਮਾਨ ਅਤੇ ਅਖੰਡਤਾ ਦੇ ਭਾਰਤੀ ਮੁੱਲਾਂ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ।

ਅੰਦੋਲਨ ਦੇ ਪਿਛੇ ਕਾਰਨ ਸੋਧੋ

ਇਸ ਅੰਦੋਲਨ ਪਿੱਛੇ ਮੁੱਖ ਕਾਰਨ ਘਾਤਕ ਰੋਲਟ ਐਕਟ ਅਤੇ ਜਲਿਆਂਵਾਲੇ ਬਾਗ ਦਾ ਸਾਕਾ ਸੀ।

ਉਸ ਵਕਤ ਕਾਫੀ ਨਿਹਥੇ ਲੋਕਾਂ ਦੁਆਰਾ ਜਲਿਆਂ ਵਾਲੇ ਬਾਗ ਵਿੱਚ ਬੈਠਕ ਕੀਤੀ ਜਾ ਰਹੀ ਸੀ। ਅੰਗਰੇਜ ਜਨਰਲ ਰੇਗਿਨਲ ਡਾਇਰ ਦੀ ਕਮਾਨ ਥੱਲੇ 90 ਫੋਜੀਆਂ ਦੁਆਰਾ ਉਹਨਾਂ ਨਿਹਥੇ ਲੋਕਾਂ ਨੂੰ ਮਾਰ ਦਿੱਤਾ ਗਿਆ। ਅਤੇ ਜਨਰਲ ਡਾਇਰ ਨੇ ਇਕੋ ਇੱਕ ਬਾਹਰ ਜਾਂ ਦਾ ਰਾਸਤਾ ਵੀ ਬੰਦ ਕਰਵਾ ਦਿੱਤਾ ਸੀ। ਇਸ ਦੋਰਾਨ 370 ਦੇ ਕਰੀਬ ਲੋਕ ਮਾਰੇ ਗਏ ਅਤੇ 1000 ਤੋ ਵੱਧ ਜਖਮੀ ਹੋਏ।ਇਸ ਪਿਛੋਂ ਪੰਜਾਬ ਵਿੱਚ ਹਾਹਾਕਾਰ ਮਚ ਗਈ ਅਤੇ ਇਸ ਦੇ ਵਿਰੋਧ ਪ੍ਰਦਰਸਨਾ ਦੋਰਾਨ ਹੋਰ ਕਾਫੀ ਮੋਤਾਂ ਹੋਈਆਂ।