ਨਿਕੋਲਾਈ ਦੋਬਰੋਲਿਉਬੋਵ

ਨਿਕੋਲਾਈ ਅਲੈਗਜ਼ੈਂਡਰੋਵਿਚ ਦੋਬਰੋਲਿਉਬੋਵ (ਰੂਸੀ: Lua error in package.lua at line 80: module 'Module:Lang/data/iana scripts' not found.; IPA: [nʲɪkɐˈlaj ɐlʲɪˈksandrəvʲɪt͡ɕ dəbrɐˈlʲubəf] ( ਸੁਣੋ); 5 ਫਰਵਰੀ 1836 – 29 ਨਵੰਬਰ 1861) ਇੱਕ ਰੂਸੀ ਸਾਹਿਤ ਆਲੋਚਕ, ਪੱਤਰਕਾਰ, ਕਵੀ ਅਤੇ ਇਨਕਲਾਬੀ ਸੋਸ਼ਲ ਡੈਮੋਕਰੇਟ ਸੀ।

ਨਿਕੋਲਾਈ ਦੋਬਰੋਲਿਉਬੋਵ

ਦੋਬਰੋਲਿਉਬੋਵ ਦਾ ਜਨਮ ਨਿਜ੍ਹਨੀ ਨੋਵਗੋਰੋਦ ਵਿੱਚ ਹੋਇਆ, ਜਿਥੇ ਉਸਦੇ ਪਿਤਾ ਇੱਕ ਪਾਦਰੀ ਸੀ। ਉਹ 1848 ਤੋਂ 1853 ਤੱਕ ਇੱਕ ਸੈਮੀਨਾਰੀ ਸਕੂਲ ਵਿੱਚ ਦਾਖਲ ਹੋਇਆ। ਉਹਦੇ ਅਧਿਆਪਕ ਉਸਨੂੰ ਵਿਲਖਣ ਵਿਦਿਆਰਥੀ ਮੰਨਦੇ ਸਨ ਅਤੇ ਘਰ ਪਰ ਉਹ ਆਪਣੇ ਪਿਤਾ ਦੀ ਲਾਇਬ੍ਰੇਰੀ ਵਿੱਚ ਵਿਗਿਆਨ ਅਤੇ ਕਲਾ ਬਾਰੇ ਕਿਤਾਬਾਂ ਪੜ੍ਹਦਾ ਰਹਿੰਦਾ। ਤੇਰਾਂ ਸਾਲ ਦੀ ਉਮਰ ਤੱਕ ਉਹ ਕਵਿਤਾ ਲਿਖਣ ਲੱਗ ਪਿਆ ਸੀ ਅਤੇ ਹੋਰੇਸ ਵਰਗੇ ਰੋਮਨ ਕਵੀਆਂ ਦੀਆਂ ਕਵਿਤਾਵਾਂ ਦਾ ਅਨੁਵਾਦ ਕਰਨ ਲੱਗ ਪਿਆ ਸੀ। ਸੀ।[1] 1853 ਵਿੱਚ ਉਹ ਸੇਂਟ ਪੀਟਰਸਬਰਗ ਲਈ ਗਿਆ ਸੀ ਅਤੇ ਯੂਨੀਵਰਸਿਟੀ ਵਿੱਚ ਪਰਵੇਸ਼ ਕਰ ਗਿਆ ਸੀ। 1854 ਵਿੱਚ, ਮਾਤਾ ਪਿਤਾ ਦੋਨਾਂ ਦੀ ਮੌਤ ਦੇ ਬਾਅਦ ਉਸਨੇ ਆਪਣੇ ਭਰਾਵਾਂ ਅਤੇ ਭੈਣਾਂ ਦੀ ਜ਼ਿੰਮੇਦਾਰੀ ਸਾਂਭ ਲਈ। ਆਪਣੇ ਪਰਵਾਰ ਦਾ ਨੂੰ ਸਹਾਰਾ ਦੇਣ ਅਤੇ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਉਸਨੇ ਇੱਕ ਟਿਊਟਰ ਅਤੇ ਅਨੁਵਾਦਕ ਵਜੋਂ ਕੰਮ ਕੀਤਾ। ਉਸਦਾ ਕੰਮ ਦੇ ਭਾਰੀ ਬੋਝ ਅਤੇ ਸਥਿਤੀਆਂ ਦੇ ਤਣਾਵਾਂ ਦਾ ਉਸ ਦੀ ਸਿਹਤ ਉੱਤੇ ਨਕਾਰਾਤਮਕ ਪ੍ਰਭਾਵ ਪਿਆ।[2]

ਹਵਾਲੇ

ਸੋਧੋ
  1. The Encyclopedia Americana, Vol 9, The Encyclopedia Americana Corporation, NY, 1918.
  2. Russian Literature, Peter Kropotkin, McClure Phillips, NY, 1905.