ਨਿਕ ਜੋਨਸ

ਅਮਰੀਕੀ ਗਾਇਕ

ਨਿਕੋਲਸ ਜੈਰੀ ਜੋਨਸ (ਜਨਮ 16 ਸਤੰਬਰ, 1992)[1] ਇੱਕ ਅਮਰੀਕੀ ਗਾਇਕ, ਗੀਤਕਾਰ, ਅਦਾਕਾਰ ਅਤੇ ਰਿਕਾਰਡ ਨਿਰਮਾਤਾ ਹੈ। ਜੋਨਸ ਨੇ ਸੱਤ ਸਾਲ ਦੀ ਉਮਰ ਵਿੱਚ ਥੀਏਟਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ 2002 ਵਿੱਚ ਆਪਣਾ ਪਹਿਲਾ ਸਿੰਗਲ ਗਾਣਾ ਰਿਲੀਜ਼ ਕੀਤਾ ਸੀ। ਉਸਨੇ 2004 ਵਿੱਚ ਆਪਣੀ ਪਹਿਲੀ ਐਲਬਮ ਨੂੰ ਬਹੁਤ ਸਫਲਤਾਪੂਰਵਕ ਜਾਰੀ ਕੀਤਾ, ਜਿਸ ਨਾਲ ਕੋਲੰਬੀਆ ਰਿਕਾਰਡਜ਼ ਦਾ ਧਿਆਨ ਉਸ ਵੱਲ ਗਿਆ। ਜੋਨਸ ਨੇ ਆਪਣੇ ਵੱਡੇ ਭਰਾਵਾਂ ਕੇਵਿਨ ਅਤੇ ਜੋਅ ਨਾਲ ਮਿਲ ਕੇ ਜੋਨਸ ਬਰਦਰਜ਼ ਨਾਮਕ ਬੈਂਡ ਸੀ ਸਥਾਪਨਾ ਕੀਤੀ। ਗਰੁੱਪ ਨੇ 2006 ਵਿੱਚ ਕੋਲੰਬੀਆ ਲੇਬਲ ਦੁਆਰਾ ਆਪਣੀ ਪਹਿਲੀ ਸਟੂਡੀਓ ਐਲਬਮ ਇਟਸ ਆਲ ਅਬਾਊਟ ਟਾਈਮ ਜਾਰੀ ਕੀਤੀ, ਜੋ ਕਿ ਵਪਾਰਕ ਸਫਲਤਾ ਪ੍ਰਾਪਤ ਕਰਨ ਵਿੱਚ ਅਸਫਲ ਰਹੀ। ਹਾਲੀਵੁੱਡ ਰਿਕਾਰਡਜ਼ ਨਾਲ ਇਕਰਾਰਨਾਮੇ ਤੋਂ ਬਾਅਦ ਗਰੁੱਪ ਨੇ ਜੋਨਸ ਬਰਦਰਜ਼ (2007) ਨਾਮ ਦੀ ਐਲਬਮ ਰਿਲੀਜ਼ ਕੀਤੀ, ਜੋ ਕਿ ਬਹੁਤ ਸਫਲ ਰਹੀ। ਟੈਲੀਵੀਜ਼ਨ ਫਿਲਮ ਕੈਪ ਰਾਕ (2008) ਅਤੇ ਇਸਦੇ ਦੂਜੇ ਭਾਗ ਕੈਪ ਰਾਕ 2: ਦ ਫਾਈਨਲ ਜੈਮ (2010) ਅਤੇ ਆਪਣੀ ਖੁਦ ਦੀ ਲੜੀ ਦੇ ਦੋ, ਜੋਨਸ ਬ੍ਰਦਰਜ਼: ਲਿਵਿੰਗ ਦਿ ਡਰੀਮ (2008-2010) ਅਤੇ ਜੋਨਸ (2009-2010) ਵਿੱਚ ਕੰਮ ਕਰਨ 'ਤੇ ਡਿਜਨੀ ਚੈਨਲ ਪ੍ਰਮੁੱਖ ਸਿਤਾਰੇ ਬਣ ਗਏ।

ਨਿਕ ਜੋਨਸ
2017 ਵਿੱਚ ਨਿਕ ਜੋਨਸ
ਜਨਮ
ਨਿਕੋਲਸ ਜੈਰੀ ਜੋਨਸ

(1992-09-16) ਸਤੰਬਰ 16, 1992 (ਉਮਰ 32)
ਡਾਲਸ ਟੈਕਸਾਸ, ਅਮਰੀਕਾ
ਪੇਸ਼ਾ
  • ਗਾਇਕ
  • ਗੀਤਕਾਰ
  • ਅਦਾਕਾਰ
  • ਰਿਕਾਰਡ ਨਿਰਮਾਤਾ
ਸਰਗਰਮੀ ਦੇ ਸਾਲ2000–ਹੁਣ ਤੱਕ
ਜੀਵਨ ਸਾਥੀ
ਰਿਸ਼ਤੇਦਾਰ
ਸੰਗੀਤਕ ਕਰੀਅਰ
ਵੰਨਗੀ(ਆਂ)
ਸਾਜ਼
  • ਵੋਕਲਜ਼
  • ਗਿਟਾਰ
  • ਬਾਸ
  • ਪਿਆਨੋ
  • ਕੀ-ਬੋਰਡ
  • ਡਰੱਮ
ਲੇਬਲ
  • ਵਾਲਟ ਡਿਜ਼ਨੀ ਰਿਕਾਰਡਜ਼
  • ਕੋਲੰਬੀਆ ਰਿਕਾਰਡਜ਼
  • ਹਾਲੀਵੁੱਡ ਰਿਕਾਰਡਜ਼
  • ਆਈਲੈਂਡ ਰਿਕਾਰਡਜ਼
  • ਸੇਫਹਾਊਸ ਰਿਕਾਰਡਜ਼
  • ਰਿਪਬਲਿਕ ਰਿਕਾਰਡਜ਼
ਵੈੱਬਸਾਈਟnickjonas.com

ਬੈਂਡ ਦੇ ਤੀਜੇ ਸਟੂਡੀਓ ਐਲਬਮ, ਏ ਲਿਟਟਲ ਬਿੱਟ ਲੌਂਗਰ (2008) ਨੇ ਇਸ ਗੁੱਪ ਦੀ ਵਪਾਰਕ ਸਫਲਤਾ ਨੂੰ ਜਾਰੀ ਰੱਖਿਆ, ਐਲਬਮ ਦਾ ਮੁੱਖ ਗਾਣਾ "ਬਰਨਿੰਗ ਅੱਪ' ਬਿਲਬੋਰਡ ਹੌਟ 100 ਦੇ ਚਾਰਟ ਉੱਤੇ ਚੋਟੀ ਦੇ ਪੰਜ ਗਾਣਿਆਂ ਵਿੱਚ ਰਿਹਾ। ਉਹਨਾਂ ਦੀ ਚੌਥੀ ਐਲਬਮ ਲਾਈਨਜ਼, ਵਾਇਨਜ਼ ਐਂਡ ਟਰਾਇਂਗ ਟਾਇਮਜ਼ (2009) ਵੀ ਸਫਲ ਰਹੀ। ਜੋਨਸ ਬਰਦਰਜ਼ ਗਰੁੱਪ ਤੋਂ ਬਾਅਦ ਉਸਨੇ ਨਿਕ ਜੋਨਸ ਐਂਡ ਦੀ ਐਡਮਿਨੀਸਟ੍ਰੇਸ਼ਨ ਨਾਮਲ ਬੈਂਡ ਬਣਾਇਆ ਅਤੇ ਇਸ ਬੈਂਡ ਦੀ ਪਹਿਲੀ ਐਲਬਮ ਹੂ ਆਈ ਐੱਮ (2010) ਸਫਲ ਰਹੀ। ਜੋਨਸ ਨੇ ਥਿਏਟਰ ਵਿੱਚ ਕੰਮ ਤੇ ਧਿਆਨ ਕੇਂਦਰਤ ਕਰਨ ਦਾ ਫੈਸਲਾ ਕੀਤਾ, ਅਤੇ ਟੈਲੀਵਿਜ਼ਨ ਦੀ ਲੜੀ ਸਮੈਸ਼ ਵਿੱਚ ਆਗਾਮੀ ਭੂਮਿਕਾ ਵੀ ਨਿਭਾਈ।

ਉਸਨੇ ਆਈਲੈਂਡ ਰਿਕਾਰਡਜ਼ ਨਾਲ 2014 ਵਿੱਚ ਨਿਕ ਜੋਨਸ ਐਲਬਮ ਰਿਲੀਜ਼ ਕੀਤੀ। ਐਲਬਮ ਬਿਲਬੋਰਡ 200 ਦੇ ਟਾੱਪ 10 ਵਿੱਚ ਆ ਗਈ ਸੀ। ਇਸ ਪ੍ਰੋਜੈਕਟ ਨੂੰ 2015 ਵਿੱਚ ਨਿਕ ਜੋਨਸ ਐਕਸ2 ਦੇ ਨਾਮ 'ਤੇ ਦੁਬਾਰਾ ਰਿਲੀਜ਼ ਕੀਤਾ ਗਿਆ ਸੀ। ਜੌਨਾਸ ਨੇ ਬਾਅਦ ਵਿੱਚ ਸੇਫਹਾਊਸ ਰਿਕਾਰਡਸ ਦੀ ਸਹਿ ਸਥਾਪਨਾ ਕੀਤੀ ਅਤੇ ਆਪਣੀ ਤੀਜੀ ਸਟੂਡੀਓ ਐਲਬਮ, ਲਾਸਟ ਈਅਰ ਵਾਸ ਕਮਪਲੀਕੇਟਡ (2016) ਇਸੇ ਲੇਬਲ ਨਾਲ ਰਿਲੀਜ਼ ਕੀਤੀ। ਇਹ ਐਲਬਮ ਬਿਲਬੋਰਡ 200 ਤੇ ਸੋਲੋ ਕਲਾਕਾਰ ਦੇ ਤੌਰ ਤੇ ਸਭ ਤੋਂ ਸਫਲ ਐਲਬਮ ਬਣ ਗਈ।

ਮੁੱਢਲਾ ਜੀਵਨ

ਸੋਧੋ

ਜੋਨਸ ਦਾ ਜਨਮ 16 ਸਤੰਬਰ 1992 ਨੂੰ ਡਾਲਸ ਟੈਕਸਾਸ, ਅਮਰੀਕਾ ਵਿਖੇ, ਡੈਨੀਜ਼ ਅਤੇ ਪਾਲ ਕੇਵਿਨ ਜੋਨਸ ਦੇ ਘਰ ਹੋਇਆ ਸੀ। ਉਸਦਾ ਪਿਤਾ ਇੱਕ ਗੀਤਕਰ, ਸੰਗੀਤਕਾਰ ਅਤੇ ਅਸੈਂਬਲੀਜ਼ ਆਫ ਗਾਡ ਵਿੱਚ ਸਾਬਕਾ ਨਿਯੁਕਤ ਮੰਤਰੀ ਹੈ ਜਦੋਂ ਕਿ ਉਸਦੀ ਮਾਂ ਇੱਕ ਸਾਬਕਾ ਸੈਨਤ ਭਾਸ਼ਾ ਅਧਿਆਪਿਕਾ ਅਤੇ ਗਾਇਕਾ ਹੈ।[2][3][4] ਨਿਕ ਦਾ ਇੱਕ ਛੋਟਾ ਭਰਾ ਫਰੈਂਕੀ ਅਤੇ ਦੋ ਵੱਡੇ ਭਰਾ ਕੇਵਿਨ ਅਤੇ ਜੋਅ ਹਨ।[5] ਜੋਨਸ ਵਾਈਕੌਫ, ਨਿਊ ਜਰਸੀ, ਅਮਰੀਕਾ ਵਿੱਚ ਵੱਡਾ ਹੋਇਆ ਅਤੇ ਉਸਨੇ ਘਰ ਰਹਿ ਕੇ ਹੀ ਆਪਣੀ ਮਾਂ ਕੋਲੋਂ ਪੜ੍ਹਾਈ ਕੀਤੀ। ਉਸਨੇ ਸੱਤ ਸਾਲ ਦੀ ਉਮਰ ਵਿੱਚ ਬ੍ਰੌਡਵੇ ਤੇ ਪ੍ਰਦਰਸ਼ਨ ਕਰਨਾ ਅਰੰਭ ਕੀਤਾ ਸੀ।

ਡਿਸਕੋਗ੍ਰਾਫੀ

ਸੋਧੋ
  • ਨਿਕੋਲਸ ਜੋਨਸ (2005)
  • ਨਿਕ ਜੋਨਸ (2014)
  • ਲਾਸਟ ਈਅਰ ਵਾਸ ਕਮਪਲੀਕੇਟਡ (2016)

ਫਿਲਮਾਂ

ਸੋਧੋ
ਫਿਲਮ
ਸਾਲ ਸਿਰਲੇਖ ਰੋਲ ਨੋਟਸ
2008 ਬੈਸਟ ਆਫ ਬੋਥ ਵਰਲਡਜ਼ ਕਨਸਰਟ ਖੁਦ ਕਨਸਰਟ ਫਿਲਮ
2009 ਜੋਨਸ ਬਰਸਰਜ਼: ਦੀ 3 ਡੀ ਕਨਸਰਟ ਐਕਸਪੀਰੀਐਂਸ ਖੁਸ ਕਨਸਰਟ ਫਿਲਮ
2009 ਨਾਈਟ ਐਟ ਦੀ ਮਿਊਜ਼ੀਅਮ: ਬੈਟਲ ਆਫ ਸਮਿਥਸੋਨੀਅਨ ਕਰੂਬ (ਅਵਾਜ਼)
2010 ਲੇਸ ਮਿਜ਼ਰੇਬਲ: 25ਵੀਂ ਵਰ੍ਹੇਗੰਢ ਕਨਸਰਟ ਮਾਰੀਸ ਪੌਂਟਰਸੀ
2011 ਜੋਨਸ ਬਰਸਰਜ਼: ਦ ਜਨਰੀ ਖੁਦ ਅਣਅਧਿਕਾਰਤ ਡਾਕੂਮੈਂਟਰੀ[6]
2015 ਕੇਅਰਫੁੱਲ ਵਟ ਯੂ ਵਿਸ਼ ਫਾਰ ਡਗ ਮਾਰਟਿਨ
2016 ਗੌਟ ਬ੍ਰੈਟ ਲੈਂਡ
2017 ਡੇਮੀ ਲੋਵਾਟੋ: ਸਿੰਪਲੀ ਕੰਪਲੀਕੇਟਡ ਖੁਦ ਡਾਕੂਮੈਂਟਰੀ
2017 ਜੁਮਾਂਜੀ: ਵੈਲਕਮ ਟੂ ਦੀ ਜੰਗਲ ਜੇਫਰਸਨ "ਸੀਪਲੇਨ" ਮੈਕਡੋਨੱਫ (ਅਲੈਕਸ ਵਿਰੀਕੇ)
2019 ਚਾਉਸ ਵਾਕਿੰਗ ਡੇਵੀ ਪ੍ਰੈਂਟਿਸ ਜੂਨੀਅਰ ਫਿਲਮਿੰਗ
ਟੈਲੀਵਿਜ਼ਨ
ਸਾਲ ਸਿਰਲੇਖ ਰੋਲ ਨੋਟਸ
2007 ਹੈਨਾ ਮੋਂਟਾਨਾ ਖੁਦ ਕੜੀ: " ਮੈਂ ਅਤੇ ਸ਼੍ਰੀਮਾਨ ਜੋਨਸ ਅਤੇ ਸ਼੍ਰੀਮਾਨ ਜੋਨਸ ਅਤੇ ਸ਼੍ਰੀਮਾਨ ਜੋਨਸ"
2008 ਕੈਂਪ ਰੌਕ ਨੇਟ ਗ੍ਰੈਅ ਟੈਲੀਵਿਜ਼ਨ ਫਿਲਮ
2009–10 ਜੋਨਸ ਨਿਕ ਲੂਕਾਸ 33 ਕੜੀਆਂ
2010 ਕੈਪ ਰਾਕ 2: ਦ ਫਾਈਨਲ ਜੈਮ ਨੇਟ ਗ੍ਰੈਅ ਟੈਲੀਵਿਜ਼ਨ ਫਿਲਮ
2011 ਮਿਸਟਰ ਸਨਸ਼ਾਈਨ ਏਲੀ ਵਾਈਟ ਕੜੀ: "ਸਾਲ ਦਾ ਕਰਮਚਾਰੀ"
2011 ਲਾਸਟ ਮੈਨ ਸਟੈਂਡਿੰਗ ਰਿਆਨ ਵੋਗਲਸਨ ਕੜੀ: "ਲਾਸਟ ਕ੍ਰਿਸਮਸ ਸਟੈਂਡਿੰਗ"
2012 ਸਮੈਸ਼ ਲਿਲੇ ਵੈਸਟ 2 ਕੜੀਆਂ
2012 ਸਬਮਿਸ਼ਨ ਓਨਲੀ ਲੋਨਲੀ ਡਾਂਸਰ ਕੜੀ: "ਇਕ ਹੋਰ ਰੁਕਾਵਟ"
2013–15 ਹਵਾਈ ਫਾਈਵ-0 ਇਆਨ ਰਾਈਟ 3 ਕੜੀਆਂ
2014–17 ਕਿੰਗਡਮ ਨੇਟ ਕੁਲੀਨਾ 40 ਕੜੀਆਂ
2015 ਸਕਰੀਮ ਕਵੀਨਸ ਬੋਨ ਕਲੇਮੈਨਸ 5 ਕੜੀਆਂ

ਹਵਾਲੇ

ਸੋਧੋ
  1. "Nick Jonas". Allmusic.com. Retrieved 2013-11-10.
  2. "The Jonas Brothers: It's full scream ahead". Los Angeles Times. 2009-02-26. Retrieved 2010-07-25.
  3. Jac Chebatoris (2008-01-26). "The Boy Band Next Door". Newsweek. Retrieved 2010-07-25.
  4. Cotliar, Sharon (2010-06-25). "Growing Up Jonas". People Magazine. Retrieved 2010-07-23.
  5. Kaufman, Gil (February 7, 2005). "The New Boy Bands". MTV. Archived from the original on November 28, 2014. Retrieved August 22, 2008. {{cite web}}: Unknown parameter |deadurl= ignored (|url-status= suggested) (help)
  6. Jonas, Kevin. "Jonas Brothers – The Journey Unauthorized: Jonas Brothers: Movies & TV". Amazon.com. Retrieved 2011-04-04.