ਨਿਖਿਲ ਵਾਗਲੇ ਭਾਰਤੀ ਰਾਜ ਮਹਾਰਾਸ਼ਟਰ ਤੋਂ ਇੱਕ ਪੱਤਰਕਾਰ ਹੈ। [1][2]

Nikhil Wagle
ਜਨਮ (1959-04-23) 23 ਅਪ੍ਰੈਲ 1959 (ਉਮਰ 65)
ਪੇਸ਼ਾJournalist, Editor, TV anchor
ਸਰਗਰਮੀ ਦੇ ਸਾਲ1977 – present
ਜੀਵਨ ਸਾਥੀMeena Karnik

ਕੈਰੀਅਰ

ਸੋਧੋ

ਪ੍ਰਿੰਟ ਮੀਡੀਆ

ਸੋਧੋ

ਨਿਖਿਲ ਵਾਗਲੇ ਨੇ 1977 ਵਿੱਚ ਇੱਕ ਫ੍ਰੀਲਾਂਸ ਰਿਪੋਰਟਰ ਦੇ ਰੂਪ ਵਿੱਚ ਆਪਣਾ ਮੀਡੀਆ ਕੈਰੀਅਰ ਸ਼ੁਰੂ ਕੀਤਾ। ਬਾਅਦ ਵਿੱਚ ਉਹ ਮੁੰਬਈ ਦਾ ਇੱਕ ਮਰਾਠੀ ਸਪਤਾਹਿਕ ਖ਼ਬਰਨਾਮਾ ਦਿਨਾਂਕ  ਵਿੱਚ ਕੰਮ ਕਰਨ ਲੱਗਿਆ। 1979 ਵਿੱਚ ਜਦੋਂ ਦਿਨਾਂਕ  ਦੇ ਸੰਪਾਦਕ ਨੇ ਅਸਤੀਫ਼ਾ ਦੇ ਦਿੱਤਾ ਤਾਂ ਪ੍ਰਕਾਸ਼ਤ ਨੇ 19 ਸਾਲ ਦੇ ਵਾਗਲੇ ਨੂੰ ਪ੍ਰਬੰਧਕ ਸੰਪਾਦਕ ਬਣਨ ਲਈ ਕਿਹਾ। ਵਾਗਲੇ ਦਿਨਾਂਕ ਦਾ ਸੰਪਾਦਕ-ਇਨ-ਚੀਫ਼ ਬਣ ਗਿਆ। ਬਾਅਦ ਵਿਚ, ਉਹ ਪੁਣੇ ਚਲਾ ਗਿਆ, ਅਤੇ ਕਿਰਲੋਸਕਰ ਗਰੁੱਪ ਵਿੱਚ ਸ਼ਾਮਲ ਹੋ ਗਿਆ, ਜਿਸ ਵਿੱਚ ਉਸ ਸਮੇਂ ਦੋ ਰਸਾਲੇ ਸਨ। ਹਾਲਾਂਕਿ, ਇੱਕ ਮਹੀਨੇ ਦੇ ਅੰਦਰ, ਉਸਨੇ ਆਪਣੀ ਨਵੀਂ ਨੌਕਰੀ ਛੱਡ ਦਿੱਤੀ ਅਤੇ ਮੁੰਬਈ ਵਾਪਸ ਆ ਗਿਆ।[3]

1982 ਵਿਚ, ਉਸ ਨੇ ਆਪਣਾ ਪਬਲਿਸ਼ਿੰਗ ਹਾਊਸ ਸ਼ੁਰੂ ਕੀਤਾ ਅਤੇ ਇੱਕ ਨਵਾਂ ਰਸਾਲਾ ਅਕਸ਼ਰ ਕਢਣ ਲੱਗਾ। 1983 ਵਿਚ, ਉਸ ਨੇ  ਇੱਕ ਖੇਡ ਮੈਗਜ਼ੀਨ ਸ਼ਤਕਾਰ  ਸ਼ੁਰੂ ਕੀਤਾ, ਜਿਸ ਵਿੱਚ ਸੰਦੀਪ ਪਾਟਿਲ ਸੰਪਾਦਕ ਦੇ ਤੌਰ ਤੇ ਕੰਮ ਕਰਦਾ ਸੀ।  1985 ਵਿਚ, ਉਸ ਨੇ ਸ਼ੁਰੂ ਕੀਤਾ, ਇੱਕ ਫਿਲਮ ਮੈਗਜ਼ੀਨਚੰਦੇਰੀ  ਸ਼ੁਰੂ ਕੀਤਾ, ਜਿਸਦੀ ਪਹਿਲੀ  ਸੰਪਾਦਕ ਰੋਹਿਣੀ ਹਤੰਗੜੀ ਸੀ ਅਤੇ ਫਿਰ ਗੌਤਮ ਰਾਜਾਧਿਅਕਸ਼। ਉਸ ਨੇ ਕੁਝ ਗੁਜਰਾਤੀ ਭਾਸ਼ਾ ਰਸਾਲੇ ਵੀ ਪ੍ਰਕਾਸ਼ਿਤ ਕੀਤੇ।

1990 ਵਿਚ, ਉਸ ਨੇ, ਮਰਾਠੀ ਅਤੇ ਹਿੰਦੀ ਅਖਬਾਰ ਮਹਾਨਗਰ  ਸਥਾਪਿਤ ਕੀਤਾ। ਉਸ ਨੇ ਅਖ਼ਬਾਰ (ਆਪਲਾ ਮਹਾਨਗਰ) ਦੇ ਮਰਾਠੀ ਵਰਜ਼ਨ ਦੇ ਸੰਪਾਦਕ ਦੇ ਤੌਰ ਤੇ ਵੀ ਸੇਵਾ ਨਿਭਾਈ. ਉਹ ਸਿਆਸੀ ਪਾਰਟੀ ਸ਼ਿਵ ਸੈਨਾ ਅਤੇ ਇਸਦੇ ਮੁਖੀ ਬਾਲ ਠਾਕਰੇ ਦਾ ਪ੍ਰਸਿੱਧ ਆਲੋਚਕ ਬਣ ਗਿਆ। ਇਸ ਕਾਰਨ, ਉਸ ਦੇ ਦਫਤਰ ਉੱਤੇ ਪਾਰਟੀ ਦੇ ਸਮਰਥਕਾਂ ਨੇ ਕਈ ਵਾਰ ਹਮਲੇ ਕੀਤੇ, ਜੋ 1991 ਤੋਂ ਸ਼ੁਰੂ ਹੋ ਗਏ ਸੀ। [4]

ਹਵਾਲੇ

ਸੋਧੋ
  1. "Indian of the year, 2001 - editorial team". Network 18. Archived from the original on 30 ਮਾਰਚ 2013. Retrieved 19 March 2013. {{cite web}}: Unknown parameter |dead-url= ignored (|url-status= suggested) (help)
  2. Asha Kasbekar (2006). Pop Culture India!: Media, Arts, And Lifestyle. ABC-CLIO. p. 124. ISBN 978-1-85109-636-7. Retrieved 20 March 2013.
  3. "From the Archive: Nikhil Wagle and his Fearless Journalism". Archived from the original on 2015-04-20. Retrieved 2018-09-25. {{cite web}}: Unknown parameter |dead-url= ignored (|url-status= suggested) (help)
  4. Katakam, Anupama. "Targeting journalists". Frontline (Volume 21 - Issue 19, Sept. 11 - 24, 2004). The Hindu. Retrieved 19 March 2013.