ਰੋਹਿਣੀ ਹਤੰਗੜੀ
ਭਾਰਤੀ ਅਦਾਕਾਰਾ
ਰੋਹਿਣੀ ਹਤੰਗੜੀ (ਮਰਾਠੀ: रोहिणी हत्तंगडी) (ਜਨਮ 11 ਅਪਰੈਲ 1951) ਇੱਕ ਭਾਰਤੀ ਫਿਲਮ, ਥੀਏਟਰ ਅਤੇ ਟੈਲੀਵਿਜ਼ਨ ਦੀ ਅਭਿਨੇਤਰੀ ਹੈ।ਉਸ ਨੇ ਦੋ ਫਿਲਮਫੇਅਰ ਅਵਾਰਡ, ਇੱਕ ਨੈਸ਼ਨਲ ਫ਼ਿਲਮ ਅਵਾਰਡ ਜਿੱਤਿਆ ਹੈ। ਉਹ ਇੱਕੋ ਭਾਰਤੀ ਅਭਿਨੇਤਰੀ ਹੈ ਜਿਸਨੇ ਗਾਂਧੀ (1982) ਵਿੱਚ ਕਸਤੂਰਬਾ ਗਾਂਧੀ ਦੇ ਰੂਪ ਵਿੱਚ ਅਭਿਨੈ ਲਈ ਸਹਿਯੋਗੀ ਭੂਮਿਕਾ ਵਿੱਚ ਸਭ ਤੋਂ ਵਧੀਆ ਅਭਿਨੇਤਰੀ ਵਜੋਂ ਬਾਫਟਾ (BAFTA) ਅਵਾਰਡ ਜਿੱਤਿਆ ਹੈ।[1]
ਰੋਹਿਣੀ ਹਤੰਗੜੀ | |
---|---|
ਜਨਮ | ਰੋਹਿਣੀ ਓਕ 11 ਅਪ੍ਰੈਲ 1951 |
ਸਰਗਰਮੀ ਦੇ ਸਾਲ | 1975–ਹਾਲ ਤੱਕ |
ਜੀਵਨ ਸਾਥੀ | ਜੈਦੇਵ ਹਤੰਗੜੀ (1977–2008; ਉਸ ਦੀ ਮੌਤ); 1 ਬੱਚਾ |