ਨਿਮਰਤ ਕੌਰ (ਜਨਮ 13 ਮਾਰਚ 1982) ਇੱਕ ਭਾਰਤੀ ਫ਼ਿਲਮ ਅਤੇ ਸਟੇਜ ਅਦਾਕਾਰਾ ਹੈ। ਪ੍ਰਿੰਟ ਮਾਡਲ ਤੋਂ ਕੰਮ ਸ਼ੁਰੂ ਹੋ ਕੇ ਮੁੰਬਈ ਵਿੱਚ ਸੁਨੀਲ ਸ਼ਹਬਾਗ ਅਤੇ ਮਾਨਵ ਕੌਲ ਵਰਗੇ ਨਿਰਦੇਸ਼ਕਾਂ ਨਾਲ ਕੰਮ ਕਰਨ ਚਲੀ ਗਈ। ਇਸਨੇ ਹਿੰਦੀ ਫਿਲਮ ਦ ਲੰਚਬਾਕਸ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਇਸ ਤੋਂ ਬਿਨਾਂ ਉਹਦਾ ਨਾਮ ਬਗਦਾਦ ਵੈੱਡਿੰਗ (2012), ਆਲ ਅਬਾਊਟ ਵਿਮੈਨ ਅਤੇ ਰੈੱਡ ਸਪੈਰੋ ਵਰਗੇ ਨਾਟਕਾਂ ਦੀ ਪੇਸ਼ਕਾਰੀ ਨਾਲ ਜੁੜਿਆ ਹੈ।

ਨਿਮਰਤ ਕੌਰ
ਜਨਮ(1982-03-13)13 ਮਾਰਚ 1982
ਪਿਲਾਨੀ, ਰਾਜਸਥਾਨ, ਭਾਰਤ
ਪੇਸ਼ਾਐਕਟਰੈਸ
ਸਰਗਰਮੀ ਦੇ ਸਾਲ2002 - ਹੁਣ

ਸ਼ੁਰੂਆਤੀ ਜੀਵਨ ਅਤੇ ਪਿਛੋਕੜਸੋਧੋ

ਕੌਰ ਦਾ ਜਨਮ ਪਿਲਾਨੀ, ਰਾਜਸਥਾਨ ਵਿੱਚ ਹੋਇਆ ਸੀ।[1][2] ਉਸ ਦੇ ਪਿਤਾ ਭਾਰਤੀ ਫੌਜ ਚ ਸੀ, ਇਸ ਲਈ ਉਸ ਨੇ ਬਠਿੰਡਾ ਅਤੇ ਪਟਿਆਲਾ ਵਿੱਚ ਪੜ੍ਹਾਈ ਕੀਤੀ। ਉਹਦੇ ਸਕੂਲਾਂ ਚ ਯਾਦਵਿੰਦਰਾ ਪਬਲਿਕ ਸਕੂਲ, ਪਟਿਆਲਾ ਵੀ ਸ਼ਾਮਲ ਹੈ। 1994 ਵਿੱਚ, ਉਸ ਦੇ ਪਿਤਾ ਕਸ਼ਮੀਰ 'ਚ ਇੱਕ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਸੀ। ਇਸ ਦੇ ਬਾਅਦ, ਉਸ ਦੀ ਮਾਤਾ ਨੇ ਦਿੱਲੀ-ਉਪਨਗਰ, ਨੋਇਡਾ ਚ ਰਹਿਣਾ ਸ਼ੁਰੂ ਕਰ ਦਿੱਤਾ, ਜਿਥੇ ਉਹ ਵੱਡੀ ਹੋਈ ਅਤੇ ਦਿੱਲੀ ਦੇ ਪਬਲਿਕ ਸਕੂਲ, ਨੋਇਡਾ ਤੋਂ ਸਕੂਲੀ ਪੜ੍ਹਾਈ ਕੀਤੀ। ਇਸ ਦੇ ਬਾਅਦ ਉਹ ਸ਼੍ਰੀ ਰਾਮ ਕਾਮਰਸ ਕਾਲਜ, ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹੀ, ਅਤੇ ਉਸਨੇ ਸਥਾਨਕ ਥੀਏਟਰ ਵਿੱਚ ਹਿੱਸਾ ਲੈਣ ਸ਼ੁਰੂ ਕੀਤਾ।[1][3]

ਹਵਾਲੇਸੋਧੋ

  1. 1.0 1.1 "Personal Agenda: Nimrat Kaur". Hindustan Times. September 20, 2013. Retrieved 2013-09-29. 
  2. "Trailer out: Irrfan and Nimrat Kaur in Cannes-winning film Lunch Box". India Today. 2013-08-14. Retrieved 2013-08-19. 
  3. "Nimrat Kaur: I am living my dream". Hindustan Times. September 27, 2013. Retrieved 2013-09-29.