ਨਿਰਮਲਾ ਜੋਸ਼ੀ, (ਵਧੇਰੇ ਮਸ਼ਹੂਰ ਸਿਸਟਰ ਨਿਰਮਲਾ (1934 - 2015) ਇੱਕ ਰੋਮਨ ਕੈਥੋਲਿਕ ਧਾਰਮਿਕ ਸਿਸਟਰ ਸੀ, ਜਿਸ ਨੇ ਮਦਰ ਟੇਰੇਸਾ ਦੀ ਮੌਤ ਉੱਪਰਾਂਤ ਸੰਨ 1997 ਵਿੱਚ ਮਿਸ਼ਨਰੀਜ ਆਫ ਚੈਰਿਟੀ ਦੇ ਸੁਪੀਰੀਅਰ ਜਨਰਲ ਦਾ ਅਹੁਦਾ ਸੰਭਾਲਿਆ।[1][2] ਉਹ ਇੱਕ ਨੇਪਾਲੀ ਮੂਲ ਦੇ ਹਿੰਦੂ-ਬਾਹਮਣ ਪਰਵਾਰ ਵਿੱਚ ਜੰਮੀ ਸੀ। ਉਸ ਦੇ ਪਿਤਾ ਭਾਰਤੀ ਫੌਜ ਵਿੱਚ ਅਫਸਰ ਸਨ।

ਸਿਸਟਰ ਨਿਰਮਲਾ ਜੋਸ਼ੀ, ਐਮਸੀ
ਜਨਮ1934
ਰਾਂਚੀ, ਬਿਹਾਰ ਅਤੇ ਉੜੀਸਾ ਸੂਬਾ, ਬ੍ਰਿਟਿਸ਼ ਭਾਰਤੀ ਸਾਮਰਾਜ
ਮੌਤ22 ਜੂਨ 2015
ਰਾਸ਼ਟਰੀਅਤਾਬ੍ਰਿਟਿਸ਼ ਭਾਰਤੀ (1934-1947), ਭਾਰਤੀ (1947- 2015)
ਸਿੱਖਿਆਮਾਸਟਰ ਦੀ ਡਿਗਰੀ ਸਿਆਸੀ ਵਿਗਿਆਨ ਵਿੱਚ, ਡਾਕਟਰ ਜਿਊਰਸ

ਪਟਨਾ ਵਿੱਚ ਈਸਾਈ ਮਿਸ਼ਨਰੀਆਂ ਦੁਆਰਾ ਉਸ ਨੂੰ ਸਿੱਖਿਆ ਦਿੱਤੀ ਗਈ। ਪਰ ਉਹ 24 ਸਾਲ ਦੀ ਉਮਰ ਤੱਕ ਹਿੰਦੂ ਬਣੀ ਰਹੀ ਅਤੇ ਜਦੋਂ ਉਸ ਨੂੰ ਮਦਰ ਟੇਰੇਸਾ ਦੇ ਕੰਮ ਦੇ ਬਾਰੇ ਵਿੱਚ ਪਤਾ ਲੱਗਿਆ ਤਾਂ ਰੋਮਨ ਕੈਥੋਲਿਕ ਧਰਮ ਅਪਣਾ ਲਿਆ।

ਸਿਸਟਰ ਨਿਰਮਲਾ ਨੂੰ ਰਾਜਨੀਤੀ ਸ਼ਾਸਤਰ ਵਿੱਚ ਡਿਗਰੀ ਹਾਸਲ ਹੈ ਅਤੇ ਉਸ ਨੇ ਵਕਾਲਤ ਵਿੱਚ ਖਾਸ ਸਿਖਿਆ ਵੀ ਲਈ ਹੈ। ਉਹ ਉਸ ਮੰਡਲੀ ਦੀਆਂ ਕੁੱਝ ਪਹਿਲੀਆਂ ਸਿਸਟਰਾਂ ਵਿੱਚੋਂ ਸਨ ਜਿਹਨਾਂ ਨੂੰ ਵਿਦੇਸ਼ ਵਿੱਚ ਮਿਸ਼ਨ ਲਈ ਪਨਾਮਾ ਭੇਜਿਆ ਗਿਆ।

1976 ਵਿੱਚ ਉਸ ਨੇ ਮਿਸ਼ਨਰੀਜ ਆਫ ਚੈਰਿਟੀ ਦੀ ਵਿਚਾਰਵਾਨ ਸ਼ਾਖਾ ਦੀ ਸ਼ੁਰੁਆਤ ਕੀਤਾ ਅਤੇ 1997 ਤੱਕ ਉਸ ਦੀ ਪ੍ਰਧਾਨ ਬਣੀ ਰਹੀ; ਜਦੋਂ ਉਸ ਨੂੰ ਸੁਪੀਰੀਅਰ ਜਨਰਲ ਦਾ ਅਹੁਦਾ ਸੰਭਾਲਣ ਦੇ ਲਈ ਚੁਣਿਆ ਗਿਆ।

ਸੰਨ 2009 ਵਿੱਚ ਭਾਰਤ ਸਰਕਾਰ ਦੁਆਰਾ ਸਿਸਟਰ ਨਿਰਮਲਾ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। 25 ਮਾਰਚ 2009 ਨੂੰ ਉਹ ਆਪਣੇ ਅਹੁਦੇ ਤੋਂ ਸੇਵਾਮੁਕਤ ਹੋਈ ਅਤੇ ਜਰਮਨ ਔਰਤ ਸਿਸਟਰ ਮੈਰੀ ਪ੍ਰੇਮਾ ਨੇ ਉਸ ਵਾਲਾ ਅਹੁਦਾ ਸੰਭਾਲਿਆ।

22 ਜੂਨ 2015 ਨੂੰ ਉਸ ਦਾ ਨਿਧਨ ਹੋ ਗਿਆ।

ਹਵਾਲੇਸੋਧੋ