ਰਾਂਚੀ

ਝਾਰਖੰਡ, ਭਾਰਤ ਦੀ ਰਾਜਧਾਨੀ

ਰਾਂਚੀ /ˈr[invalid input: 'ah']ni/ (ਹਿੰਦੀ ᱨᱟᱺᱪᱤ राँची ਸੁਣੋ) ਭਾਰਤੀ ਰਾਜ ਝਾਰਖੰਡ ਦੀ ਰਾਜਧਾਨੀ ਅਤੇ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਸਮੁੰਦਰੀ ਤਲ ਤੋਂ 2140 ਫੁੱਟ ਦੀ ਉੱਚਾਈ 'ਤੇ ਵਸਿਆ ਇਹ ਸ਼ਹਿਰ ਛੋਟਾ ਨਾਗਪੁਰ ਪਠਾਰ ਵਿੱਚ ਪੈਂਦਾ ਹੈ। ਇਹ ਸ਼ਹਿਰ ਝਾਰਖੰਡ ਲਹਿਰ ਦਾ ਕੇਂਦਰ ਸੀ[1] ਜੋ ਦੱਖਣੀ ਬਿਹਾਰ, ਉੱਤਰੀ ਉੜੀਸਾ, ਪੱਛਮੀ ਪੱਛਮੀ ਬੰਗਾਲ ਅਤੇ ਅਜੋਕੇ ਪੂਰਬੀ ਛੱਤੀਸਗੜ੍ਹ ਦੇ ਕਬੀਲੇ ਖੇਤਰਾਂ ਨੂੰ ਮਿਲਾ ਕੇ ਇੱਕ ਨਵਾਂ ਰਾਜ ਬਣਾਉਣ ਲਈ ਸ਼ੁਰੂ ਹੋਈ ਸੀ।

ਰਾਂਚੀ
ਸਮਾਂ ਖੇਤਰਯੂਟੀਸੀ+5:30

ਇਤਿਹਾਸ

ਸੋਧੋ

ਭੂਗੋਲਿਕ ਸਥਿਤੀ

ਸੋਧੋ

ਸੈਲਾਨੀ ਥਾਵਾਂ

ਸੋਧੋ

ਸ਼ਹਿਰ ਦੇ ਉੱਪਰ ਵੱਲ ਨੂੰ ਰਾਂਚੀ ਹਿੱਲ ਉੱਪਰ ਭਗਵਾਨ ਸ਼ਿਵ ਜੀ ਦਾ ਮੰਦਿਰ ਹੈ ਅਤੇ ਹੇਠਾਂ ਵੱਲ ਵਿਸ਼ਾਲ ਝੀਲ ਹੈ। ਇਸ ਝੀਲ ਦਾ ਨਿਰਮਾਣ 1842 ਵਿੱਚ ਬਰਤਾਨੀਆ ਸਾਮਰਾਜ ਦੇ ਕਰਨਲ ਉਨਸਲੇ ਨੇ ਕਰਵਾਇਆ ਸੀ। ਇਸ ਪਾਸੇ ਸ਼ਹਿਰ ਤੋਂ 300 ਫੁੱਟ ਉੱਚੀ ਟੈਗੋਰ ਹਿੱਲ ਹੈ, ਇੱਥੇ ਭਾਰਤ ਦੇ ਮਹਾਨ ਲੇਖਕ ਅਤੇ ਕਵੀ ਸ਼੍ਰੀ ਰਬਿੰਦਰ ਨਾਥ ਟੈਗੋਰ ਨੇ ਆਪਣੀਆਂ ਬਹੁਤ ਸਾਰੀਆਂ ਕਵਿਤਾਵਾਂ ਦੀ ਰਚਨਾ ਕੀਤੀ ਸੀ।

ਸ਼ਹਿਰ ਦੇ ਇੱਕ ਪਾਸੇ ਮੁੱਖ ਡਾਕਘਰ ਤੋਂ ਚਾਰ ਕਿਲੋਮੀਟਰ ਦੀ ਦੂਰੀ 'ਤੇ ਗੌਂਡਾ ਹਿੱਲ ਹੈ। ਇੱਥੇ ਗੌਂਡਾ ਹਿੱਲ ਦੇ ਪੈਰਾਂ ਵੱਲ ਅਲਬਰਟ ਇੱਕਾ ਚੌਂਕ ਲਾਗੇ ਕਨਕੇ ਝੀਲ ਹੈ। ਸ਼ਹਿਰ ਵਿੱਚ ਦਿਗੰਬਰ ਜੈਨ ਮੰਦਿਰ, ਕਬਾਇਲੀ ਖੋਜ ਸੰਸਥਾ ਅਤੇ ਅਜਾਇਬਘਰ ਦੇਖਣਯੋਗ ਥਾਵਾਂ ਹਨ। ਰਾਂਚੀ ਤੋਂ 12 ਕਿਲੋਮੀਟਰ ਦੂਰੀ 'ਤੇ ਹਥੀਆ ਡੈਮ ਬਣਿਆ ਹੈ। 10 ਕਿਲੋਮੀਟਰ 'ਤੇ ਜਗਨਨਾਥਪੁਰ ਮੰਦਿਰ ਪਹਾੜ ਦੀ ਚੋਟੀ 'ਤੇ ਸਥਿਤ ਹੈ। ਸੰਨ 1691 ਵਿੱਚ ਬਣੇ ਇਸ ਮੰਦਿਰ ਵਿੱਚੋਂ ਹਰ ਸਾਲ ਰੱਥ ਯਾਤਰਾ ਦਾ ਆਯੋਜਨ ਕੀਤਾ ਜਾਂਦਾ ਹੈ। ਇੱਥੋਂ 28 ਕਿਲੋਮੀਟਰ ਦੂਰੀ 'ਤੇ ਹੁੰਡਾਰੂ ਝਰਨਾ ਦੇਖਣਯੋਗ ਹੈ। ਸੁਬਰਨਰੇਖਾ ਨਦੀ 320 ਫੁੱਟ ਦੀ ਉੱਚਾਈ ਤੋਂ ਹੇਠਾਂ ਡਿੱਗਦੀ ਹੈ, ਜਿਸ ਨਾਲ ਬੇਹੱਦ ਸੁੰਦਰ ਝਰਨਾ ਬਣਦਾ ਹੈ। ਇਸ ਤੋਂ ਇਲਾਵਾ ਇੱਥੇ ਦਸਮ ਝਰਨਾ, ਗੌਤਮ ਝਰਨਾ ਅਤੇ ਹਿਰਨੀ ਝਰਨਾ ਵੀ ਦੇਖਣਯੋਗ ਹਨ।

ਰਾਂਚੀ ਤੋਂ ਲੋਕ

ਸੋਧੋ
 
ਧੋਨੀ

ਹਵਾਲੇ

ਸੋਧੋ
  1. "Jharkhand Movement". Country Studies. Archived from the original on 2011-07-08. Retrieved 2009-05-07. {{cite web}}: Unknown parameter |deadurl= ignored (|url-status= suggested) (help)
  2. "Rajesh Chauhan". ESPN Cricinfo. Retrieved 30 January 2015.

ਬਾਹਰੀ ਕੜੀਆਂ

ਸੋਧੋ