ਨਿਰੰਜਨ ਸਿੰਘ ਮਾਨ (?-25 ਜਨਵਰੀ 2012) ਪੰਜਾਬ ਵਿੱਚ ਇਪਟਾ (ਇੰਡੀਅਨ ਪੀਪੁਲਜ ਥੀਏਟਰ ਐਸੋਸੀਏਸ਼ਨ) ਦੇ ਆਰੰਭਿਕ ਮੈਬਰਾਂ ਵਿਚੋਂ ਸੀ ਅਤੇ ਪੰਜਾਬ ਵਿੱਚ ਅਮਨ ਲਹਿਰ ਦਾ ਸਰਗਰਮ ਕਾਰਕੁਨ ਸੀ।

ਦੂਜੀ ਜੰਗ ਦੇ ਬਾਅਦ ਚੱਲੀ ਅਮਨ ਲਹਿਰ ਭਾਰਤ ਵਿੱਚ ਵੀ ਵਧ-ਚੜਕੇ ਦਸਤਖ਼ਤ ਕਰਵਾਏ ਗਏ। ਸਾਰੇ ਦੇਸਾਂ ਵਿੱਚ ਅਮਨ ਕਮੇਟੀਆਂ ਸਥਾਪਿਤ ਕੀਤੀ ਗਈਆਂ। ਕੁੱਲ ਹਿੰਦ ਅਮਨ ਕਮੇਟੀ ਦਾ ਪ੍ਰਧਾਨ ਡਾ. ਸੈਫ ਉਦ ਦੀਨ ਕਿਚਲੂ ਨੂੰ ਬਣਾਇਆ ਗਿਆ ਸੀ। ਪੰਜਾਬ, ਭਾਰਤ ਦੀ ਅਮਨ ਕਮੇਟੀ ਦਾ ਪ੍ਰਧਾਨ ਗੁਰਬਖਸ਼ ਸਿੰਘ ਪ੍ਰੀਤਲੜੀ ਸੀ ਅਤੇ ਜਨਰਲ ਸਕੱਤਰ ਪ੍ਰੋ ਨਿਰੰਜ਼ਨ ਸਿੰਘ ਮਾਨ ਸੀ।[1] ਉਸ ਦੇ ਸਾਥੀਆਂ ਵਿੱਚ ਤੇਰਾ ਸਿੰਘ ਚੰਨ, ਜੋਗਿੰਦਰ ਬਾਹਰਲਾ, ਜਗਦੀਸ਼ ਫਰਿਆਦੀ, ਨਿਰੰਜ਼ਨ ਸਿੰਘ ਮਾਨ ਦੀ ਜੀਵਨ ਸਾਥਣ ਕਲਵੰਤ ਮਾਨ, ਸਰਿੰਦਰ ਕੌਰ, ਹੁਕਮ ਚੰਦ ਖਲੀਲੀ, ਰਾਜਿੰਦਰ ਰਘੂ ਵੰਸ਼ੀ, ਸਫਦਰ ਮੀਰ, ਹਰਨਾਮ ਸਿੰਘ ਨਰੂਲਾ, ਅਮਰਜੀਤ ਗੁਰਦਾਸਪੁਰੀ ਆਦਿ ਸ਼ਾਮਲ ਸਨ।

ਪ੍ਰੋ ਨਿਰੰਜਣ ਸਿੰਘ ਮਾਨ 1994-95 ਵਿੱਚ ਪਰਿਵਾਰ ਸਮੇਤ ਬੀ ਸੀ ਦੇ ਸ਼ਹਿਰ ਸਰੀ ਵਿੱਚ ਚਲੇ ਗਏ ਸੀ। ਉੱਥੇ ਉਹ ਸਾਹਿਤਕ ਹਲਕਿਆਂ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਰਹੇ। ਉਸ ਬਾਰੇ ਵਿਦਵਾਨਾਂ ਅਤੇ ਸਾਥੀਆਂ ਦੀਆਂ ਲਿਖਤਾਂ ਤੇ ਅਧਾਰਿਤ ਇੱਕ ਕਿਤਾਬ ਇਪਟਾ ਤੇ ਅਮਨ ਲਹਿਰ ਦੀ ਸੁਰੀਲੀ ਤਾਨ ਵੀ ਛਪੀ ਹੈ।[2]

ਹਵਾਲੇ

ਸੋਧੋ