ਇਪਟਾ
ਇਪਟਾ (ਇੰਡੀਅਨ ਪੀਪੁਲਜ ਥੀਏਟਰ ਐਸੋਸੀਏਸ਼ਨ) ਭਾਰਤ ਵਿੱਚ ਕਮਿਊਨਿਸਟ ਲਹਿਰ ਨਾਲ ਜੁੜਿਆ ਥੀਏਟਰ ਕਲਾਕਾਰਾਂ ਦਾ ਸੰਗਠਨ ਹੈ। ਇਸ ਦਾ ਮਕਸਦ ਕਲਾ-ਸ਼ਕਤੀਆਂ ਦੀ ਵਰਤੋਂ ਕਰ ਕੇ ਭਾਰਤੀ ਜਨਤਾ ਨੂੰ ਨਿਆਂਸ਼ੀਲ ਸਮਾਜ ਦੀ ਸਥਾਪਨਾ ਲਈ ਜਾਗਰਤ ਕਰਨਾ ਹੈ।[1] ਇਹ ਭਾਰਤੀ ਕਮਿਊਨਿਸਟ ਪਾਰਟੀ ਦਾ ਸੱਭਿਆਚਾਰਕ ਵਿੰਗ ਸੀ।[2]
ਸ਼ੁਰੂਆਤ
ਸੋਧੋ25 ਮਈ 1943 ਵਿੱਚ ਸਥਾਪਤ ਇਸ ਸਮੂਹ ਦੇ ਆਰੰਭਕ ਮੈਬਰਾਂ ਵਿੱਚੋਂ ਕੁੱਝ ਸਨ: ਪ੍ਰਿਥਵੀਰਾਜ ਕਪੂਰ, ਬਿਜੋਨ ਭੱਟਾਚਾਰੀਆ, ਰਿਤਵਿਕ ਘਟਕ, ਉਤਪਲ ਦੱਤ, ਖ਼ਵਾਜਾ ਅਹਿਮਦ ਅੱਬਾਸ, ਸਲਿਲ ਚੌਧਰੀ, ਪੰਡਤ ਰਵੀਸ਼ੰਕਰ, ਜਯੋਤੀਰਿੰਦਰਾ ਮੋਇਤਰਾ, ਨਿਰੰਜਨ ਸਿੰਘ ਮਾਨ, ਤੇਰਾ ਸਿੰਘ ਚੰਨ, ਰਾਜੇਂਦਰ ਰਘੂਬੰਸ਼ੀ, ਸਫਦਰ ਮੀਰ, ਹਬੀਬ ਤਨਵੀਰ ਆਦਿ। ਇਸ ਦੇ ਪਹਿਲੇ ਪ੍ਰਧਾਨ ਐੱਚ.ਐਮ.ਜੋਸ਼ੀ ਸਨ। ਇਪਟਾ ਨੇ ਆਪਣੀ ਸਥਾਪਨਾ ਮੌਕੇ ਹੀ ਐਲਾਨ ਕਰ ਦਿੱਤਾ ਸੀ ਕਿ ਕਲਾ ਸਿਰਫ਼ ਕਲਾ ਲਈ ਨਹੀਂ ਬਲਕਿ ਲੋਕਾਂ ਲਈ ਕੰਮ ਕਰੇਗੀ।
ਨਾਟਕ
ਸੋਧੋਇਪਟਾ ਨੇ ਆਪਣੀ ਸਥਾਪਨਾ ਦੇ ਸਾਲ ਤੋਂ 1960 ਦੇ ਵਿੱਚ ਸੈਂਕੜੇ ਨਾਟਕਾਂ ਅਤੇ ਇਕਾਂਗੀਆਂ ਖੇਡੇ। ਕੁਝ ਇਹ ਹਨ:
- "ਯੇ ਕਿਸਕਾ ਖੂਨ ਹੈ"(ਅਲੀ ਸਰਦਾਰ ਜਾਫਰੀ)
- "ਆਜ ਕਾ ਸਵਾਲ"
- "ਆਧਾ ਸੇਰ ਚਾਵਲ"
- "ਰਾਜਾ ਜੀ ਦਿਲ ਬੈਠਾ ਜਾਏ"
- "ਘਾਇਲ ਪੰਜਾਬ",
- "ਲਪਟੋਂ ਕੇ ਬੀਚ"
- "ਪਲਾਨਿੰਗ"
- "ਪਹੇਲੀ"(ਰਾਜੇਂਦ੍ਰ ਰਘੁਵੰਸ਼ੀ)
- "ਕਾਨਪੁਰ ਕੇ ਹਤਿਆਰੇ"
- "ਜਮੀਂਦਾਰ ਕੁਲਬੋਰਨ ਸਿੰਹ"
- "ਸੀਤਾ ਕਾ ਜਨਮ"
- "ਤੁਲਸੀਦਾਸ" (ਡਾ. ਰਾਮਵਿਲਾਸ ਸ਼ਰਮਾ)
- "ਹਿਮਾਲਿਆ"
- "ਆਖਿਰੀ ਧੱਬਾ" (ਡਾ. ਰਾਂਗੇਯ ਰਾਘਵ)
- "ਯਹ ਅਮ੍ਰਤ ਹੈ"
- "ਜੁਬੇਦਾ"
- "ਮੈਂ ਕੌਨ ਹੂੰ" (ਖ੍ਵਾਜਾ ਅਹਮਦ ਅੱਬਾਸ)
- "ਜਾਦੂ ਕੀ ਕੁਰਸੀ"
- "ਮਸ਼ਾਲ" (ਬਲਰਾਜ ਸਾਹਨੀ)
- "ਬੇਕਾਰੀ"
- "ਸੰਘਰਸ਼"
- "ਕਿਸਾਨ" (ਸ਼ੀਲ)
- "ਤੂਫਾਨ ਸੇ ਪਹਲੇ" (ਉਪੇਂਦ੍ਰ ਨਾਥ 'ਅਸ਼ਕ')
- "ਪੀਰ ਅਲੀ" (ਲਕਸ਼ਮੀ ਨਾਰਾਇਣ, ਪਟਨਾ, ਇਪਟਾ)
- "ਧਨੀ ਬਾਂਕੇ"
- "ਘਰ" (ਕਾਨਪੁਰ, ਇਪਟਾ)
ਇਹ ਨਾਟਕ ਬਾਰ-ਬਾਰ ਮੰਚਿਤ ਹੋਏ ਸਨ। ਇਨ੍ਹਾਂ ਵਿਚੋਂ "ਜਾਦੂ ਕੀ ਕੁਰਸੀ", "ਮੈਂ ਕੌਨ ਹੂੰ", "ਜੁਬੇਦਾ"ਅਤੇ "ਕਿਸਾਨ" ਦੂਜੀਆਂ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਹੋਕੇ ਖੇਡੇ ਤੇ ਸਰਾਹੇ ਗਏ। ਬੰਗਲਾ ਵਿੱਚ "ਨਵਰਤਨ", "ਜਬਾਨਬੰਦੀ", "ਨਵਾਨ" (ਵਿਜੋਨ ਭੱਟਾਚਾਰੀਆ), ਤੇਲਗੂ ਵਿੱਚ "ਹਿਟਲਰ ਪ੍ਰਭਾਵਮ", "ਮਾਂ-ਭੂਮੀ", ਮਲਯਾਲਮ ਵਿੱਚ "ਤੁਮਨੇ ਮੁਝੇ ਕਮਿਊਨਿਸਟ ਬਨਾਇਆ" (ਤੋਪਪੀਲ ਭਾਸ਼ੀ), ਮਰਾਠੀ ਵਿੱਚ "ਦਾਦਾ" (ਟੀ. ਸਰਮਾਲਕਰ), ਗੁਜਰਾਤੀ ਵਿੱਚ "ਅਲਬੇਲੀ" ਨਾਟਕ ਖੇਡੇ ਗਏ।[3]
ਪੱਛਮੀ ਬੰਗਾਲ ਵਿੱਚ ਇਪਟਾ
ਸੋਧੋਵਰਤਮਾਨ ਸਮੇਂ ਪੱਛਮੀ ਬੰਗਾਲ ਵਿੱਚ ਇਪਟਾ, ਇਪਟਾ ਦੀ ਪੱਛਮੀ ਬੰਗਾਲ ਸਟੇਟ ਕਮੇਟੀ ਦੀ ਅਗਵਾਈ ਵਿੱਚ ਚੱਲ ਰਹੀ ਹੈ। ਇਸ ਦਾ ਸਕੱਤਰ ਸ੍ਰੀ ਗੋਰਾ ਘੋਸ਼, ਪ੍ਰਧਾਨ ਸ੍ਰੀ ਸਿਸਿਰ ਸੇਨ ਅਤੇ ਸਹਾਇਕ ਸਕੱਤਰ ਸ੍ਰੀ ਅਸ਼ੀਮ ਬੰਦੋਪਾਧਿਆਏ ਹਨ। ਸ਼ਕਤੀ ਬੰਦੋਪਾਧਿਆਏ, ਬਬਲੂ ਦਾਸਗੁਪਤਾ, ਪਿਊਸ਼ ਸਰਕਾਰ, ਕੰਕਨ ਭੱਟਾਚਾਰੀਆ, ਸੰਕਰ ਮੁਖਰਜੀ, ਹਿਰਾਨਮੋਏ ਘੋਸਾਲ, ਤਪਨ ਹਾਜ਼ਰਾ, ਬਾਸੂਦੇਵ ਦਾਸਗੁਪਤਾ, ਸੁਵੇਂਦੂ ਮੈਟੀ, ਅਭੈ ਦਾਸਗੁਪਤਾ, ਰਤਨ ਭੱਟਾਚਾਰੀਆ ਵਰਗੀਆਂ ਬਹੁਤ ਸਾਰੀਆਂ ਸੱਭਿਆਚਾਰਕ ਹਸਤੀਆਂ ਇਸ ਨਾਲ ਜੁੜੀਆਂ ਹੋਈਆਂ ਹਨ।
ਇਪਟਾ ਪੰਜਾਬ ਵਿੱਚ
ਸੋਧੋਇਪਟਾ ਦਾ ਪੰਜਾਬ ਵਿੱਚ ਮੁੱਢ ਸੰਨ 1961 ਨੂੰ ਤੇਰਾ ਸਿੰਘ ਚੰਨ ਦੀ ਅਗਵਾਈ ਵਿੱਚ ਬੰਨਿਆ ਗਿਆ ਸੀ।[4] ਇਸ ਰੰਗਮੰਚ ਲਹਿਰ ਨੇ ਬਲਵੰਤ ਗਾਰਗੀ, ਸੁਰਿੰਦਰ ਕੌਰ, ਪਰਕਾਸ਼ ਕੌਰ, ਜਗਦੀਸ਼ ਫਰਿਆਦੀ, ਹਰਨਾਮ ਸਿੰਘ ਨਰੂਲਾ, ਜੋਗਿੰਦਰ ਬਾਹਰਲਾ, ਸ਼ੀਲਾ ਦੀਦੀ, ਹੁਕਮ ਚੰਦ ਖਲੀਲੀ ਅਤੇ ਅਮਰਜੀਤ ਗੁਰਦਾਸਪੁਰੀ ਵਰਗੇ ਵੱਡੇ ਕਲਾਕਾਰਾਂ ਨੂੰ ਲੋਕ ਲਹਿਰ ਦੀਆਂ ਸਰਗਰਮੀਆਂ ਨਾਲ ਜੋੜ ਲਿਆ ਸੀ।
ਇਹ ਵੀ
ਸੋਧੋਹਵਾਲੇ
ਸੋਧੋ- ↑ Bengali Theatre and Performing Arts. Article in Bangla-online.info Archived 2006-08-24 at the Wayback Machine.
- ↑ Politics of Culture in the Shadow of Capital - Page 454 - Google Books
- ↑ http://www.abhivyakti-hindi.org/natak/rangmanch/2012/ipta.htm
- ↑ ਇਪਟਾ ਪੰਜਾਬ