30 ਜਨਵਰੀ 2014 ਨੂੰ ਅਰੁਣਾਚਲ ਪ੍ਰਦੇਸ਼ ਦੇ 18 ਸਾਲਾਂ ਦੇ ਵਿਦਿਆਰਥੀ ਦੀ ਦਿੱਲੀ ਦੇ ਲਾਜਪਤ ਨਗਰ ਵਿੱਚ ਕੁਝ ਦੁਕਾਨਦਾਰਾਂ ਦੁਆਰਾ ਬੁਰੀ ਤਰ੍ਹਾਂ ਕੁੱਟ-ਮਾਰ ਤੋਂ ਬਾਅਦ ਮੌਤ ਹੋ ਗਈ ਸੀ। ਇਸ ਤੇ ਰਾਜਧਾਨੀ ਦਿੱਲੀ ਵਿੱਚ ਰੋਸ ਪ੍ਰਦਰਸ਼ਨਾਂ ਨੇ ਜ਼ੋਰ ਫੜ ਲਿਆ। ਨੀਡੋ ਤਨਿਯਮ ਅਰੁਣਾਚਲ ਪ੍ਰਦੇਸ਼ ਦੇ ਕਾਂਗਰਸ ਵਿਧਾਇਕ ਨੀਡੋ ਪਵਿਤਰਾ ਦਾ ਪੁੱਤਰ ਸੀ।[1] ਉਹ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਵਿਦਿਆਰਥੀ ਸੀ।[2]

ਪਿੱਠਭੂਮੀਸੋਧੋ

ਨੀਡੋ ਤਾਨਿਆਮ ਬੁੱਧਵਾਰ ਸ਼ਾਮ ਨੂੰ ਆਪਣੇ ਤਿੰਨ ਦੋਸਤਾਂ ਦੇ ਨਾਲ ਲਾਜਪਤ ਨਗਰ ਗਿਆ ਸੀ ਅਤੇ ਉਹ੍ ਇੱਕ ਐਡਰੈੱਸ ਦੀ ਭਾਲ ਕਰ ਰਹੇ ਸੀ। ਇੱਕ ਮਿੱਠਾਈ ਦੀ ਦੁਕਾਨ ਉੱਤੇ ਕਿਸੇ ਨੇ ਨੀਡੋ ਨੂੰ ਕਥਿਤ ਤੌਰ' ਤੇ ਉਸ ਨੂੰ ਮਖੌਲ ਸ਼ੁਰੂ ਕੀਤਾ, ਜਿਸ ਤੇ ਉਸਨੇ ਖਿਝ ਕੇ ਦੁਕਾਨ ਦਾ ਇੱਕ ਕੱਚ ਦਾ ਦਰਵਾਜ਼ਾ ਤੋੜ ਦਿੱਤਾ ਅਤੇ ਗੱਲ ਵਧ ਗਈ। ਦੋਸ਼ੀ ਆਪਣੇ 20ਵਿਆਂ ਵਿੱਚ ਹਨ: ਫਰਮਾਨ (22), ਸੁੰਦਰ (27) ਅਤੇ ਪਵਨ (27) ਅਤੇ ਉਹ ਰਾਜਸਥਾਨ ਪਨੀਰ ਸ਼ਾਪ ਚਲਾਉਂਦੇ ਹਨ। ਅਰੁਣਾਚਲ ਪ੍ਰਦੇਸ਼ ਵਿਦਿਆਰਥੀ 'ਯੂਨੀਅਨ ਦੇ ਇੱਕ ਮੈਂਬਰ ਅਨੁਸਾਰ, ਨੀਡੋ ਦੇ ਵਾਲਾਂ ਬਾਰੇ ਕੋਈ ਖਿਝਾਊ ਟਿੱਪਣੀ ਕੀਤੀ ਸੀ।[3]

ਹਵਾਲੇਸੋਧੋ