ਨੀਰੋ (15 ਦਸੰਬਰ, 37 - 9 ਜੂਨ, 68) ਰੋਮ ਦੇ ਸਮਰਾਟ ਸੀ। ਉਸ ਦੀ ਮਾਤਾ ਰੋਮ ਦੇ ਪਹਿਲੇ ਸਮਰਾਟ ਅਗਸਟਸ ਦੇ ਪੜਪੋਤੀ ਸੀ। ਇੱਕ ਬਹੁਤ ਹੀ ਅਭਿਲਾਸ਼ੀ ਸੀ। ਉਸ ਨੇ ਆਪਣੇ ਮਾਮਾ ਸਮਰਾਟ ਕਲਾਉਡੀਅਸ ਨਾਲ ਵਿਆਹ ਕਰ ਲਿਆ ਅਤੇ ਆਪਣੇ ਨਵੇਂ ਪਤੀ ਨੂੰ ਇਸ ਗੱਲ ਤੇ ਰਾਜੀ ਕਰ ਲਿਆ ਕਿ ਉਹ ਨੀਰੋ ਨੂੰ ਆਪਣਾ ਉਤਰਾਅਧਿਕਾਰੀ ਘੋਸ਼ਿਤ ਕਰ ਦੇ। ਨੀਰੋ ਨੂੰ ਛੇਤੀ ਗੱਦੀ ਦਾ ਵਾਰਸ ਬਣਾਉਣ ਦੇ ਲਾਲਚ 'ਚ ਉਸ ਨੇ ਕਲਾਉਡੀਅਸ ਨੂੰ ਜ਼ਹਿਰ ਦੇ ਕੇ ਮਾਰ ਦਿਤਾ[1]

ਨੀਰੋ
ਰੋਮ ਵਿੱਚ ਨੀਰੋ ਦਾ ਬੁੱਤ
5ਵਾਂ ਬਾਦਸ਼ਾਹ
ਸ਼ਾਸਨ ਕਾਲ13 ਅਕਤੂਬਰ, 54 – 9 ਜੂਨ, 68
(13 years)
ਪੂਰਵ-ਅਧਿਕਾਰੀਕਲਾਉਡੀਅਸ ਮਤੇਰ ਪਿਤਾ
ਵਾਰਸਗਲਬਾ
ਜਨਮ15 ਦਸੰਬਰ, 37
ਅਨਤੀਅਮ ਰੋਮ
ਮੌਤ9 ਜੂਨ 68 (30 ਸਾਲ)
ਰੋਮ ਤੋਂ ਬਾਹਰ
ਦਫ਼ਨ
ਰੋਮ
ਜੀਵਨ-ਸਾਥੀ
  • ਕਲਾਉਡੀਆ ਅਕਤਾਵੀਆ
  • ਪੋਪਾਈਆ ਸਬੀਨਾ
  • ਸਟਾਟੀਲੀਆ ਮੇਸਾਲੀਨਾ
  • ਸਪੋਰੂਸ
  • ਪਾਈਥਾਗੋਰਸ
ਔਲਾਦਕਲਾਉਡੀਆ ਅਗਸਤਾ
ਘਰਾਣਾਜੁਲੀਉ ਕਲਾਉਡੀਅਨ ਬਾਦਸ਼ਾਹੀ
ਪਿਤਾ
  • ਗਨੇਏਅਸ ਡੋਮਿਤੀਅਸ
  • ਕਲਾਉਡੀਅਸ (ਮਤੇਰ)
ਮਾਤਾਅਗਰਾਪੀਨਾ
ਧਰਮਰੋਮਨ ਪਗਾਨੀਅਮ

ਬਾਦਸ਼ਾਹ ਸੋਧੋ

ਰੋਮ ਦੇ ਵਾਸੀਆਂ ਨੇ ਨੀਰੋ ਦਾ ਸਵਾਗਤ ਅਤੇ ਸਮਰਥਨ ਕੀਤਾ ਅਤੇ ਉਸ ਨੇ ਆਪਣੇ ਗੁਰੂ ਦੀ ਸਹਾਇਤਾ ਨਾਲ ਵਧੀਆ ਤਰ੍ਹੀਕੇ ਨਾਲ ਰਾਜ ਕੀਤਾ ਪਰ ਛੇਤੀ ਹੀ ਉਸ ਵਿੱਚ ਔਗੁਣ ਪੈਂਦਾ ਹੋ ਗਏ। ਨੀਰੋ ਨੇ ਬਹੁਤ ਸਾਰੀਆਂ ਹੱਤਿਆਵਾਂ ਆਪਣੇ ਲਾਲਚ ਜਾਂ ਵਿਆਹ ਦੇ ਕਾਰਨ ਕਰ ਦਿਤੀਆਂ ਜਿਸ ਨਾਲ ਲੋਕਾਂ ਵਿੱਚ ਉਸ ਪ੍ਰਤੀ ਨਫਰਤ ਵੱਧ ਗਈ। ਸਾਲ 64 ਵਿੱਚ ਰੋਮ ਸ਼ਹਿਰ ਵਿੱਚ ਭਿਅੰਕਰ ਅੱਗ ਫੈਲ ਗਈ ਜਿਸ ਦੀਆਂ ਲਾਟਾਂ ਨਾਲ ਸਾਰਾ ਸ਼ਹਿਰ ਸੜ ਕੇ ਸਵਾਹ ਹੋ ਗਿਆ। ਜਦੋਂ ਅੱਗ ਫੈਲ ਰਹੀ ਸੀ ਤਾਂ ਨੀਰੋ ਇਸ ਦਾ ਸਰੰਗੀ ਵਜਾ ਕੇ ਨਜ਼ਾਰਾ ਦੇਖ ਰਿਹਾ ਸੀ। ਕੁਝ ਲੋਕਾਂ ਦਾ ਯਕੀਨ ਸੀ ਕਿ ਇਹ ਅੱਗ ਨੀਰੋ ਨੇ ਆਪ ਲਗਾਈ ਹੈ। ਜਦੋਂ ਅੱਗ ਬੁਝ ਗਈ ਤਾਂ ਨੀਰੋ ਨੇ ਆਪਣੇ ਵਾਸਤੇ ਇੱਕ ਬਹੁਤ ਹੀ ਖੂਬਸੂਰਤ ਮਹਿਲ ਬਣਾਇਆ। ਬਹੁਤ ਸਾਰੇ ਟੈਕਸ, ਬੁਰਾਈਆਂ ਅਤੇ ਹੋਰ ਕਰਤੂਤਾਂ ਦੇ ਕਾਰਨ ਲੋਕਾਂ ਵਿੱਚ ਵਿਦਰੋਹ ਫੈਲਣ ਲੱਗਾ ਸਪੇਨ ਨੇ ਰੋਮ ਤੇ ਹਮਲਾ ਕਰ ਦਿਤਾ ਇਸ ਹਮਲੇ ਵਿੱਚ ਨੀਰੋ ਦੇ ਸਿਪਾਹੀ ਵੀ ਰਲ ਗਏ ਤੇ ਨੀਰੋ ਨੇ ਦੇਸ਼ ਛੱਡਣਾ ਪਿਆ। ਗ੍ਰਿਫਤਾਰੀ ਤੋਂ ਬਚਣ ਲਈ ਉਸ ਨੇ ਆਤਮਹੱਤਿਆ ਕਰ ਲਈ।

ਹਵਾਲੇ ਸੋਧੋ

  1. References to Nero's matricide appear in the Sibylline Oracles 5.490–520, Geoffrey Chaucer's Canterbury Tales The Monk's Tale and William Shakespeare's Hamlet 3.ii.