ਰੋਮ

ਇਟਲੀ ਦੀ ਰਾਜਧਾਨੀ

ਰੋਮ (Italian: Roma ਉਚਾਰਨ [ˈroːma] ( ਸੁਣੋ); ਲਾਤੀਨੀ: [Rōma] Error: {{Lang}}: text has italic markup (help)) ਇਟਲੀ ਵਿੱਚ ਇੱਕ ਸ਼ਹਿਰ ਅਤੇ ਵਿਸ਼ੇਸ਼ ਪਰਗਣਾ ਜਾਂ ਕਮਿਊਨ ("Roma Capitale")। ਇਹ ਇਟਲੀ ਅਤੇ ਲਾਜ਼ੀਓ (ਲਾਤੀਨੀ: Latium) ਇਲਾਕਾ ਦੀ ਰਾਜਧਾਨੀ ਵੀ ਹੈ। 1,285.3 ਵਰਗ ਕਿ.ਮੀ. ਦੇ ਰਕਬਾ ਵਿੱਚ 28 ਲੱਖ ਦੀ ਅਬਾਦੀ ਨਾਲ਼ ਇਹ ਦੇਸ਼ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਪਰਗਣਾ ਹੈ ਅਤੇ ਯੂਰਪੀ ਸੰਘ ਦਾ ਚੌਥਾ ਸਭ ਤੋਂ ਵੱਧ ਸ਼ਹਿਰੀ ਹੱਦਾਂ ਅੰਦਰਲੀ ਅਬਾਦੀ ਵਾਲਾ ਸ਼ਹਿਰ ਹੈ। ਰੋਮ ਮਹਾਂਨਗਰੀ ਇਲਾਕਾ ਵਿੱਚ 32 ਤੋਂ 38 ਲੱਖ ਲੋਕ ਰਹਿੰਦੇ ਹਨ।[3][4][5][6][7][8] ਇਹ ਸ਼ਹਿਰ ਇਤਾਲਵੀ ਪਰਾਇਦੀਪ ਦੇ ਮੱਧ-ਪੱਛਮੀ ਹਿੱਸੇ ਵਿੱਚ ਲਾਜ਼ੀਓ ਇਲਾਕਾ ਵਿੱਚ ਤੀਬੇਰ ਦਰਿਆ ਦੇ ਕੰਢੇ ਉੱਤੇ ਸਥਿੱਤ ਹੈ। ਰੋਮ ਨੂੰ ਕਵੀਆਂ ਅਤੇ ਲੇਖਕਾਂ ਵੱਲੋਂ "ਸਦੀਵੀ ਸ਼ਹਿਰ" ਕਿਹਾ ਗਿਆ ਹੈ। ਰੋਮ ਨੇ ‘ਵੈਟੀਕਨ ਸ਼ਹਿਰ’ ਨੂੰ ਆਪਣੇ ਕਲਾਵੇ ਵਿੱਚ ਸਮੋਇਆ ਹੋਇਆ ਹੈ। ਰੋਮ ਨੇ ਆਪਣੇ ਗਲੋਬਲ ਸਿਟੀ ਹੋਣ ਦਾ ਮਾਣ ਲਗਾਤਾਰ ਕਾਇਮ ਰੱਖਿਆ ਹੈ। ਇੱਥੋਂ ਦੇ ਇਤਿਹਾਸਕ ਸਥਾਨਾਂ ਨੂੰ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤੀ ਸਮਾਰਕ ਦਾ ਦਰਜਾ ਦਿੱਤਾ ਗਿਆ ਹੈ। ਸੰਸਕ੍ਰਿਤੀ, ਕਲਾ, ਫੈਸ਼ਨ ਆਦਿ ਦੇ ਆਧਾਰ ’ਤੇ ਰੋਮ ਦੀ ਤੁਲਨਾ ਸਿਰਫ਼ ਪੈਰਿਸ ਨਾਲ ਹੀ ਕੀਤੀ ਜਾ ਸਕਦੀ ਹੈ। ਰੋਮ ਨੂੰ ਪੱਛਮੀ ਸੱਭਿਅਤਾ ਦੇ ਜਨਮਦਾਤਾਵਾਂ ਵਿੱਚੋਂ ਮੋਢੀ ਸਥਾਨ ਮੰਨਿਆ ਗਿਆ ਹੈ।

ਰੋਮ

ਇਤਿਹਾਸ

ਸੋਧੋ
 
ਕਲੋਸੀਅਮ

ਰੋਮ ਦਾ ਇਤਿਹਾਸਕ ਪਿਛੋਕੜ ਢਾਈ ਹਜ਼ਾਰ ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਰੋਮੂਲਸ ਤੇ ਰੇਮੂਸ ਦੋ ਜੌੜੇ ਭਰਾਵਾਂ ਨੇ ਵੱਡੇ ਹੋ ਕੇ ਇੱਕ ਸ਼ਹਿਰ ਦਾ ਨਿਰਮਾਣ ਕਰਨ ਦਾ ਫ਼ੈਸਲਾ ਕੀਤਾ ਪਰ ਕਿਸੇ ਤਕਰਾਰ ਵਿੱਚ ਉਲਝ ਕੇ ਰੋਮੂਲਸ ਨੇ ਆਪਣੇ ਭਰਾ ਰੇਮੂਸ ਦਾ ਕਤਲ ਕਰ ਦਿੱਤਾ। ਇਹ ਘਟਨਾ 753 ਈਸਾ ਪੂਰਵ ਦੌਰਾਨ ਵਾਪਰੀ ਜਿਸ ਸਮੇਂ ਰੋਮ ਦੀ ਬੁਨਿਆਦ ਰੱਖੀ ਗਈ। ਮੁੱਢਲੀ ਬਸਤੀ ਉਪਰ ਸਲਤਨਤ ਦੇ ਸੱਤ ਰੋਮਨ ਰਾਜਿਆਂ ਦੁਆਰਾ ਕ੍ਰਮਵਾਰ ਰਾਜ ਕੀਤਾ ਗਿਆ। ਇਸ ਉਪਰੰਤ 510 ਈਸਾ ਪੂਰਵ ਤੋਂ ਇਸ ਨੂੰ ਰਿਪਬਲਿਕ ਦਾ ਦਰਜਾ ਹਾਸਲ ਹੋਇਆ ਤੇ ਅਖੀਰ ਵਿੱਚ 27 ਈਸਾ ਪੂਰਵ ਤੋਂ ਰੋਮਨ ਬਾਦਸ਼ਾਹੀ ਸਥਾਪਤ ਹੋਈ। ਰੋਮ 'ਤੇ ਸਿਰਫ਼ ਇੱਕ ਵਾਰ 386 ਈਸਾ ਪੂਰਵ ਦੌਰਾਨ ਰੋਮ ਉਪਰ ਗਾਲਜ਼ ਦਾ ਕਬਜ਼ਾ ਹੋਇਆ। ਗਾਲਜ਼ ਨੇ ਰੋਮਨਾਂ ਨੂੰ ਇੱਕ ਤਜਵੀਜ਼ ਰਾਹੀਂ 1000 ਪੌਂਡ ਸੋਨਾ ਦੇ ਕੇ ਰੋਮ ਨੂੰ ਵਾਪਸ ਲੈਣ ਦੀ ਸਲਾਹ ਦਿੱਤੀ ਜੋ ਗ਼ੈਰਤਮੰਦ ਲੋਕਾਂ ਨੇ ਠੁਕਰਾ ਦਿੱਤੀ। ਉਨ੍ਹਾਂ ਨੇ ਬਹਾਦਰੀ ਤੇ ਵਿਸ਼ਵਾਸ ਨਾਲ ਲੜਾਈ ਲੜ ਕੇ ਉਸੇ ਸਾਲ ਹੀ ਰੋਮ ਨੂੰ ਆਜ਼ਾਦ ਕਰਵਾਇਆ। ਰੋਮ 509 ਈਸਾ ਪੂਰਵ ਅੰਦਰ ਰਿਪਬਲਿਕ ਸਥਾਪਤ ਹੋਇਆ ਜੋ ਸ਼ਕਤੀਸ਼ਾਲੀ, ਅਮੀਰ ਅਤੇ ਅਟੱਲ ਸਾਬਤ ਹੋਇਆ। ਰੋਮਨ ਸਾਮਰਾਜ ਦੀ ਬੁਨਿਆਦ ਬਾਦਸ਼ਾਹ ਅਗਸਤਾਸ ਦੁਆਰਾ 63 ਈਸਾ ਪੂਰਵ ਰੱਖੀ ਗਈ। ਅਗਸਤਾਸ ਨੇ ਭਾਵੇਂ ਬਾਦਸ਼ਾਹਤ ਦਾ ਮੁੱਢ ਬੰਨ੍ਹਿਆ ਪਰ ਉਸ ਨੇ ਵੱਡੇ ਪੈਮਾਨੇ ’ਤੇ ਸਮਾਜਿਕ, ਰਾਜਨੀਤਕ ਅਤੇ ਆਰਥਿਕ ਸੁਧਾਰ ਸ਼ੁਰੂ ਕੀਤੇ ਅਤੇ ਰੋਮ ਵਿਖੇ ਵਿਲੱਖਣ, ਆਲੀਸ਼ਾਨ ਤੇ ਟਿਕਾਊ ਇਮਾਰਤਾਂ ਦਾ ਨਿਰਮਾਣ ਕੀਤਾ ਗਿਆ। ਬਾਦਸ਼ਾਹ ਅਗਸਤਾਸ ਕਲਾ ਦਾ ਸਰਪ੍ਰਸਤ ਸੀ। ਉਸ ਦੇ ਦਰਬਾਰ ਵਿੱਚ ਵਰਜ਼ਿਲ, ਹੋਰੇਸ ਅਤੇ ਪਰੋਪਰਟੀਅਸ ਵਰਗੇ ਨਾਮੀ ਕਵੀਆਂ ਨੂੰ ਇੱਜ਼ਤ-ਮਾਣ ਦਿੱਤਾ ਜਾਂਦਾ ਸੀ। ਇਸ ’ਤੇ ਦੋ ਸੌ ਸਾਲਾਂ ਦੌਰਾਨ ਟਿਬਰੀਅਸ, ਕਲੀਗੁਲਾ, ਨੀਰੋ, ਟਰਾਜਨ ਅਤੇ ਹਦਰੀਅਨ ਵਰਗੇ ਹੁਕਮਰਾਨਾਂ ਨੇ ਰਾਜ ਕੀਤਾ। ਨੀਰੋ ਅੱਯਾਸ਼, ਫ਼ਜੂਲਖ਼ਰਚ ਅਤੇ ਜ਼ੁਲਮ ਕਰਨ ਵਾਲੇ ਰਾਜਾ 18-19 ਜੁਲਾਈ 64 ਨੂੰ ਬੰਸਰੀ ਵਜਾ ਰਿਹਾ ਸੀ ਜਦੋਂਕਿ ਰੋਮ ਸੜ ਰਿਹਾ ਸੀ।

ਦੇਖਣਯੋਗ ਥਾਵਾਂ

ਸੋਧੋ

ਰੋਮ ਦਾ ਵੈਟੀਕਨ ਅਜਾਇਬਘਰ ਅਤੇ ਕੋਲੋਸੀਅਮ ਐਂਫੀਥਿਏਟਰ ਵਿਸ਼ਵ ਦਾ ਵਧੀਆ ਸੈਲਾਨੀ ਕੇਂਦਰ ਹੈ।

ਮੌਸਮ ਅਤੇ ਆਬੋ ਹਵਾ

ਸੋਧੋ

ਰੋਮ ਰੂਮੀ ਸਮੁੰਦਰ ਦੇ ਕੰਢੇ ਤੇ ਸਥਿਤ ਹੈ ਅਤੇ ਸਮੁੰਦਰ ਤੋਂ ਨਜ਼ਦੀਕੀ ਉਸਦਾ ਆਬ ਵਹਵਾ ਨੂੰ ਖੁਸ਼ਗਵਾਰ ਬਣਾ ਦਿੰਦੀ ਹੈ । ਪਰ ਪਿਛਲੇ ਕੁਝ ਦਹਾਕਿਆਂ ਤੋਂ ਮੌਸਮ ਦੇ ਗਰਮ ਹੋਣ ਦੇ ਇਸ਼ਾਰੇ ਮਿਲ ਰਹੇ ਹਨ । ਅਪ੍ਰੈਲ ਤੋਂ ਜੂਨ ਤੱਕ ਮੌਸਮ ਖ਼ੁਸ਼ਗਵਾਰ ਰਹਿੰਦਾ ਹੈ ਅ ਤੇ ਅੱਧ ਸਤੰਬਰ ਤੋਂ ਅਕਤੂਬਰ ਤੱਕ ਰਹਿੰਦਾ ਹੈ । ਅਗਸਤ ਦੇ ਦਿਨਾਂ ਚ ਗਰਮੀ ਵੱਧ ਜਾਂਦੀ ਹੈ ਅਤੇ ਦਿਨ ਨੂੰ ਤਾਪਮਾਨ 35 ਡਿਗਰੀ ਸੈਂਟੀਗ੍ਰੇਡ ਤੱਕ ਹੋ ਜਾਂਦਾ ਹੈ । ਆਮ ਤੌਰ ਤੇ ਅਗਸਤ ਚ ਕਾਰੋਬਾਰ ਬੰਦ ਹੋ ਜਾਂਦੇ ਨੇਂ ਤੇ ਰੂਮੀ ਲੋਕ ਛੁੱਟੀਆਂ ਗੁਜ਼ਾਰਨ ਲਈ ਘੁੰਮਣ ਫਿਰਨ ਲਈ ਚਲੇ ਜਾਂਦੇ ਹਨ । ਵਕਤ ਦੇ ਨਾਲ਼ ਨਾਲ਼ ਇਸ ਰਵਾਇਤ ਚ ਵੀ ਤਬਦੀਲੀ ਆ ਰਹੀ ਹੈ ਅਤੇ ਹੁਣ ਅਗਸਤ ਵੀ ਸ਼ਹਿਰ ਖੁੱਲਾ ਰਹਿੰਦਾ ਹੈ । ਦਸੰਬਰ ਦੇ ਦਿਨਾ ਵਿਚ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਸੈਂਟੀਗ੍ਰੇਡ ਰਹਿੰਦਾ ਹੈ ।

ਹਕੂਮਤ ਤੇ ਸਿਆਸਤ

ਸੋਧੋ

ਇਟਲੀ ਚ ਰੋਮ ਨੂੰ ਕਮਿਊਂਨ ਦਾ ਦਰਜਾ ਦਿੱਤਾ ਗਿਆ ਹੈ । ਇਸਤੋਂ ਇਲਾਵਾ ਰੋਮ ਇਟਲੀ ਦੇ ਦਸ ਇਲਾਕਿਆਂ ਦਾ ਸਦਰ ਮੁਕਾਮ ਹੈ । ਰੂਮ ਦੇ ਮੌਜੂਦਾ ਮੇਅਰ ਵਾਲਤਰ ਵੀਲਰ ਵੰਨੀ ਹਨ ਜਿਹੜੇ ਪਹਿਲੀ ਵਾਰ 2001 ਵਿੱਚ. ਚ ਚੁਣੇ ਗਏ ਸੀ । ਇਟਲੀ ਚ ਜਾਰੀ ਮੌਜੂਦਾ ਸਿਆਸੀ ਬਹਿਸ ਵਿਚ ਰੋਮ ਨੂੰ ਵਿਸ਼ੇਸ਼ ਹੱਕ ਅਤੇ ਮੁਖਤਿਆਰ ਦੇਣ ਦੀ ਤਜ਼ਵੀਜ਼ ਚਲ ਰਹੀ ਹੈ ।

ਰੋਮ ਦੀਆਂ ਵਿਸ਼ੇਸ਼ਤਾਂਵਾਂ ਵਿਚੋਂ ਇਕ ਜਿਹੜੀ ਉਸਨੂੰ ਦੂਜੇ ਸ਼ਹਿਰਾਂ ਤੋਂ ਵਿਲਖਣ ਬਣਾਉਂਦੀ ਹੈ ,ਉਹ ਸ਼ਹਿਰ ਦੇ ਅੰਦਰ ਮੌਜੂਦ 2 ਆਜ਼ਾਦ ਖ਼ੁਦ ਮੁਖ਼ਤਾਰ ਰਿਆਸਤਾਂ ਹਨ । ਇਨ੍ਹਾਂ ਚੋਂ ਇਕ ਵੈਟੀਕਨ ਸਿਟੀ ਹੈ ਤੇ ਦੂਜੀ ਸਾਵਰਨ ਮਲਟਰਕ ਆਡਰ ਆਫ਼ ਮਾਲਟਾ ਹੈ , ਜਿਨ੍ਹਾਂ ਨੇ 1798ਈ. ਚ ਨਿਪੋਲੀਅਨ ਦੇ ਮਾਲਟਾ ਫ਼ਤਿਹ ਕਰਨ ਦੇ ਬਾਅਦ 1834ਈ. ਚ ਰੂਮ ਚ ਪਨਾਹ ਲਈ ਸੀ ।

ਆਲਮੀ ਤਾਅਲੁਕ

ਸੋਧੋ

ਰੋਮ ਰਵਾਇਤੀ ਤੌਰ ਤੇ ਯੂਰਪੀ ਸਿਆਸਤ ਵਿਚ ਸਰਗਰਮ ਭੂਮਿਕਾ ਅਦਾ ਕਰਦਾ ਰਿਹਾ ਹੈ । 1957ਈ. ਸ਼ਹਿਰ ਨੇ ਰੂਮ ਦੀ ਮੇਜ਼ਬਾਨੀ ਕੀਤੀ , ਜਿਸ ਚ ਮੌਜੂਦਾ ਯੂਰਪੀ ਯੂਨੀਅਨ ਦੀ ਨੀਹ ਰੱਖੀ । ਉਸਤੋਂ ਇਲਾਵਾ 2004ਈ. ਚ ਯੂਰਪੀ ਆਈਨ ਤੇ ਬਾਜ਼ਾਬਤਾ ਦਸਤਖ਼ਤ ਕਰਨ ਦਾ ਇਜਲਾਸ ਵੀ ਰੋਮ ਵਿਚ ਹੋਇਆ । ਸ਼ਹਿਰ ਚ ਕਈ ਆਲਮੀ ਪਧਰ ਦੇ ਅਦਾਰੇ ਅਤੇ ਕਾਰੋਬਾਰੀ ਦਫ਼ਤਰ ਹਨ ।


ਮੁਢ ਕਦੀਮ ਚ ਰੂਮੀ ਮਜ਼ਹਬ ਜਾਂ ਇਤਾਲਵੀ ਜ਼ਬਾਨ ਚ " ਰੀਲੀਜੋ ਰੋਮਾਣਾ" ਅਹਿਮ ਮਜ਼ਹਬ ਸੀ ਪਰ ਬਾਅਦ ਚ ਦੂਜੇ ਹੋਰ ਮਜ਼ਹਬ ਵੀ ਆਏ। ਇਥੇ ਈਸਾਈਅਤ , ਜਿਸਨੂੰ ਪਹਿਲਾਂ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ , ਉਥੇ ਆਈ ਤੇ ਚੌਥੀ ਸਦੀ ਈਸਵੀ ਦੇ ਸ਼ੁਰੂ ਚ ਕਾਫ਼ੀ ਫੈਲ ਚੁੱਕੀ ਸੀ ਤੇ 373ਈ. ਚ ਕੋਨਸਤੀਨਤਾਇਨ ਉਲ ਦੇ ਅਹਿਦ ਚ ਉਸ ਨੂੰ ਕਨੂੰਨੀ ਦਰਜਾ ਹਾਸਲ ਹੋ ਗਿਆ । 380ਈ. ਚ ਈਸਾਈਅਤ ਨੂੰ ਸਲਤਨਤ ਦਾ ਮਜ਼ਹਬ ਕਰਾਰ ਦਿੱਤਾ ਗਿਆ , ਜਿਸ ਨਾਲ਼ ਉਸਨੂੰ ਹੋਰ ਵੱਧ ਵਧਣ ਦਾ ਮੌਕਾ ਮਿਲਿਆ।

ਹਵਾਲੇ

ਸੋਧੋ
  1. Bilancio demografico Anno 2011 (dati provvisori) - Roma
  2. Bilancio demografico Anno 2011 (dati provvisori) - Comune: Roma
  3. European Spatial Planning Observation Network, Study on Urban Functions (Project 1.4.3) Archived 2015-09-24 at the Wayback Machine., Final Report, Chapter 3, (ESPON, 2007)
  4. Eurostat, Total population in Urban Audit cities, Larger Urban Zone, accessed on 2009-06-23. Data for 2009 unless otherwise noted.
  5. United Nations Department of Economic and Social Affairs, World Urbanization Prospects (2009 revision) Archived 2013-10-31 at the Wayback Machine., (United Nations, 2010), Table A.12. Data for 2007.
  6. Organization for Economic Cooperation and Development, Competitive Cities in the Global Economy, OECD Territorial Reviews, (OECD Publishing, 2006), Table 1.1
  7. Thomas Brinkoff, Principal Agglomerations of the World, accessed on 2009-03-12. Data for 1 April 2011.
  8. World Urban Areas - Demographia, July 2012