ਨੀਲੇਸ਼ ਮਿਸਰਾ (ਹਿੰਦੀ: नीलेश मिश्रा, 5 ਮਈ 1973) ਇੱਕ ਭਾਰਤੀ ਪੱਤਰਕਾਰ, ਲੇਖਕ, ਰੇਡੀਓ ਕਹਾਣੀਕਾਰ, ਪਟਕਥਾ ਲੇਖਕ ਅਤੇ ਗੀਤਕਾਰ ਹੈ।[1] ਉਹ ਆਪਣੇ ਰੇਡੀਓ ਸ਼ੋਅ, ਯਾਦੋਂ ਕਾ ਈਡੀਅਟਬੌਕਸ ਦੇ ਨਾਲ ਬਿੱਗ ਐਫਐਮ. 92.7 ਤੇ ਨਿਲੇਸ਼ ਮਿਸ਼ਰਾ ਨਾਲ ਸਭ ਤੋਂ ਮਸ਼ਹੂਰ ਹੈ। ਉਹ ਭਾਰਤ ਦੇ ਦਿਹਾਤੀ ਅਖ਼ਬਾਰ ਗਾਓਂ ਕਨੈਕਸ਼ਨ ਦੇ ਸਹਿ-ਸੰਸਥਾਪਕ-ਸੰਪਾਦਕ ਹੈ।[2] ਉਸਨੇ ਇੱਕ ਕਾਨਟੈਂਟ ਸਿਰਜਣ ਵਾਲੀ ਕੰਪਨੀ ਦੀ ਸਥਾਪਨਾ ਕੀਤੀ ਹੈ ਜਿਸਨੂੰ ਕਾਨਟੈਂਟ ਪ੍ਰੋਜੈਕਟ ਪ੍ਰਾਈਵੇਟ ਲਿਮਟਿਡ ਕਿਹਾ ਜਾਂਦਾ ਹੈ।[3]  ਉਹ ਇਸ ਵੇਲੇ ਰੈੱਡ ਐਫਐਮ 93.5 ਤੇ ਨੀਲੇਸ਼ ਮਿਸ਼ਰਾ ਸ਼ੋਅ ਅਤੇ ਸਾਵਨ ਤੇ "ਕਹਾਨੀ ਐਕਸਪ੍ਰੈਸ" ਤੇ ਕੰਮ ਕਰ ਰਿਹਾ ਹੈ। 

ਮੁਢਲਾ ਜੀਵਨ ਅਤੇ ਸਿੱਖਿਆ ਸੋਧੋ

 ਉਹ ਲਖਨਊ ਵਿੱਚ ਪੈਦਾ ਹੋਇਆ ਅਤੇ ਨੈਨੀਤਾਲ ਵਿੱਚ ਪਲਿਆ। [4] ਉਸ ਦਾ ਪਿਤਾ ਲਖਨਊ ਤੋਂ 42 ਕਿਲੋਮੀਟਰ ਦੂਰ ਇੱਕ ਪਿੰਡ ਕੁਨੌਰਾ ਤੋਂ ਸੀ। 

ਨੀਲੇਸ਼ ਮਿਸ਼ਰਾ ਨੇ ਆਪਣੀ ਪੜ੍ਹਾਈ ਬੋਰਡਿੰਗ ਸਕੂਲ, ਸੇਂਟ ਜੋਸੇਫ ਕਾਲਜ, ਨੈਨੀਤਾਲ (1988) ਅਤੇ ਮਹਾਨਗਰ ਬੋਆਏਜ਼` ਇੰਟਰ ਕਾਲਜ, ਲਖਨਊ (1990) ਤੋਂ ਆਪਣੀ ਪੜ੍ਹਾਈ ਕੀਤੀ। ਉਸ ਨੇ ਡੀਐਸਬੀ ਸਰਕਾਰੀ ਡਿਗਰੀ ਕਾਲਜ, ਨੈਨੀਤਾਲ (1993) ਤੋਂ ਗ੍ਰੈਜੂਏਸ਼ਨ ਕੀਤੀ,[5] [ਹਵਾਲਾ ਲੋੜੀਂਦਾ]ਅਤੇ ਬਾਅਦ ਵਿੱਚ ਭਾਰਤੀ ਇੰਸਟੀਚਿਊਟ ਆਫ ਮੈਸ ਕਮਿਊਨੀਕੇਸ਼ਨ, ਦਿੱਲੀ, ਇੰਡੀਆ ਵਿੱਚ ਪੜ੍ਹਾਈ ਕੀਤੀ। 

ਕੈਰੀਅਰ ਸੋਧੋ

ਹਵਾਲੇ ਸੋਧੋ

  1. [1]
  2. [2]
  3. Misra's post about Content Project Pvt. Ltd. on Facebook
  4. "Next Big Thing: Meet Neelesh Misra". IBN LIVE. 2 June 2008. Archived from the original on 19 ਮਾਰਚ 2011. Retrieved 19 ਅਕਤੂਬਰ 2018. {{cite news}}: Unknown parameter |dead-url= ignored (|url-status= suggested) (help)
  5. Info: Official page