ਨੈਨੀਤਾਲ ਝੀਲ
ਨੈਨੀਤਾਲ ਭਾਰਤ ਦੇ ਪ੍ਰਾਂਤ ਉੱਤਰਾਖੰਡ ਦੇ ਨੈਨੀਤਾਲ ਸ਼ਹਿਰ ਵਿੱਚ ਸਥਿਤ ਹੈ। ਇਹ ਝੀਲ ਦੀ ਸਮੁੰਦਰ ਤਲ ਤੋਂ ਉਚਾਈ ਲਗਪਗ 1900 ਮੀਟਰ ਹੈ ਅਤੇ ਖੇਤਰਫਲ ਲਗਪਗ 49 ਹੈਕਟੇਅਰ ਹੈ। ਇਸ ਦਾ ਆਕਾਰ ਅੱਧੇ ਚੰਦ ਵਰਗਾ ਹੈ। ਨੈਨੀਤਾਲ ਝੀਲ ਐਸੀ ਝੀਲ ਹੈ ਜੋ ਸੱਤ ਪਹਾੜੀਆਂ ਨਾਲ ਘਿਰੀ ਹੋਈ ਹੈ। ਸਾਲ 1839 ਵਿੱਚ ਅੰਗਰੇਜ਼ ਅਧਿਕਾਰੀ ਪੀ. ਬੈਰਨ ਨੇ ਇਸ ਝੀਲ ਦੀ ਖੋਜ ਕੀਤੀ ਸੀ ਅਤੇ ਇਲਾਕੇ ਦੀ ਖੂਬਸੂਰਤੀ ਨੂੰ ਦੇਖਦੇ ਹੋਏ ਉਸ ਨੇ ਇੱਥੇ ਯੂਰਪੀ ਕਾਲੋਨੀ ਵਸਾਉਣ ਦਾ ਫੈਸਲਾ ਕੀਤਾ। ਇਹ ਝੀਲ ਰਾਤ ਸਮੇਂ ਸ਼ਹਿਰ ਦੀ ਰੋਸਣੀ 'ਚ ਬਹੁਤ ਹੀ ਖੂਬਸੂਰਤ ਦਿਸਦੀ ਹੈ। ਇਸ ਇਲਾਕੇ ਵਿੱਚ ਅਨੁਮਾਨਿਤ 1294.5 ਮਿਲੀਮੀਟਰ ਮੀਂਹ ਪੈਂਦਾ ਹੈ। ਇਸ ਸਥਾਂਨ ਦਾ ਤਾਪਮਾਨ ਵੱੱਧ ਤੋਂ ਵੱਧ 24.6 °C ਅਤੇ ਘੱਟ ਤੋਂ ਘੱਟ 0.5 °C ਹੁੰਦਾ ਹੈ। ਇਸ ਝੀਲ ਦੇ ਪਾਣੀ ਖਾਰੀ ਹੈ ਜਿਸ ਦੀ ਪੀ.ਐੱਚ. 8.4–9.3 ਹੈ।[1][2]
ਨੈਨੀਤਾਲ ਝੀਲ | |
---|---|
ਸਥਿਤੀ | ਉਤਰਾਖੰਡ |
ਗੁਣਕ | 29°24′N 79°28′E / 29.4°N 79.47°E |
Type | ਕੁਦਰਤੀ ਤਾਜ਼ਾ ਪਾਣੀ |
Basin countries | ਭਾਰਤ |
ਵੱਧ ਤੋਂ ਵੱਧ ਲੰਬਾਈ | 1,432 m (4,698 ft) |
ਵੱਧ ਤੋਂ ਵੱਧ ਚੌੜਾਈ | 457 m (1,499 ft) |
Surface area | 48.76 ha (120.5 acres) |
ਵੱਧ ਤੋਂ ਵੱਧ ਡੂੰਘਾਈ | 27.3 m (90 ft) |
Residence time | 1.16 ਸਾਲ |
Surface elevation | 1,938 m (6,358 ft) |
Settlements | ਨੈਨੀਤਾਲ |
ਤਸਵੀਰਾਂ
ਸੋਧੋ-
ਪਹਾੜੀ ਦੀ ਚੋਟੀ ਤੋਂ ਦ੍ਰਿਸ਼
-
ਕਿਸਤੀਆਂ ਆਪਣੇ ਰੰਗ ਨਾਲ ਝੀਲ ਨੂੰ ਚਾਰ ਚੰਨ ਲਗਾ ਦਿੰਦੀਆਂ ਹਨ।
-
ਮੱਛੀ
-
ਪਾਣੀ ਦਾ ਪੌਦਾ
-
ਦੇਵਦਾਰ ਦਾ ਦਰੱਖਤ
-
ਦਰੱਖਤ ਅਤੇ ਝਾੜੀਆਂ
-
ਝਾੜੀਆਂ