ਨੋਇਡਾ ਡਬਲ ਕਤਲ ਕੇਸ ਨੋਇਡਾ, ਭਾਰਤ ਵਿੱਚ 14 ਸਾਲਾ ਆਰੁਸ਼ੀ ਤਲਵਾੜ ਅਤੇ ਉਸ ਦੇ ਪਰਿਵਾਰ ਦੇ ਨੌਕਰ, 45 ਸਾਲ ਦੀ ਉਮਰ ਹੇਮਰਾਜ ਦੇ ਕਤਲ ਦਾ ਸੂਚਕ ਹੈ।

ਆਰੁਸ਼ੀ-ਹੇਮਰਾਜ ਕਤਲ ਕੇਸ
ਟਿਕਾਣਾਨੋਇਡਾ, ਭਾਰਤ
ਮਿਤੀਮਈ 15, 2008 (2008-05-15)-
ਮਈ 16, 2008 (2008-05-16)
ਹਮਲੇ ਦੀ ਕਿਸਮ
ਕਤਲ, ਕਥਿਤ ਇੱਜ਼ਤ ਲਈ ਹੱਤਿਆ
ਹਥਿਆਰਗੋਲਫ ਕਲੱਬ, ਸਰਜੀਕਲ ਯੰਤਰ (ਸ਼ੱਕੀ)
ਮੌਤਾਂਦੋ
ਪੀੜਤਆਰੁਸ਼ੀ ਤਲਵਾੜ
ਹੇਮਰਾਜ
ਅਪਰਾਧੀਰਾਜੇਸ਼ ਤਲਵਾੜ
ਨੂਪੁਰ ਤਲਵਾੜ
(ਦੋਸ਼ੀ ਕਰਾਰ; ਹਾਈ ਕੋਰਟ ਤੋਂ ਮਿਲੀ ਸਜ਼ਾ ਨੂੰ ਚੁਣੌਤੀ)

ਇੱਕ ਨਬਾਲਗ ਕੁੜੀ ਅਤੇ ਅਧਖੜ ਵਿਅਕਤੀ ਦੇ ਦੋਹਰੇ ਹਤਿਆਕਾਂਡ ਨਾਲ ਸੰਬੰਧਿਤ ਇਸ ਘਟਨਾ ਨੇ ਮੀਡੀਆ ਦੇ ਮਾਧਿਅਮ ਰਾਹੀਂ ਜਨਤਾ ਦਾ ਧਿਆਨ ਆਕਰਸ਼ਤ ਕੀਤਾ। ਇਹ ਹਤਿਆਕਾਂਡ ਉਸ ਸਮੇਂ ਹੋਇਆ ਜਦੋਂ ਆਰੁਸਹੀ ਦੇ ਮਾਤਾ-ਪਿਤਾ ਦੋਨੋਂ ਹੀ ਆਪਣੇ ਫਲੈਟ ਵਿੱਚ ਮੌਜੂਦ ਸਨ। ਆਰੁਸ਼ੀ ਦੇ ਪਿਤਾ ਨੇ ਧੀ ਨੂੰ ਉਸ ਦੇ ਬੈੱਡਰੂਮ ਵਿੱਚ ਜਾਨੋਂ ਮਾਰਨ ਦਾ ਸ਼ਕ ਆਪਣੇ ਨੌਕਰ ਤੇ ਵਿਅਕਤ ਕਰਦੇ ਹੋਏ ਪੁਲਿਸ ਵਿੱਚ ਹੇਮਰਾਜ ਦੇ ਨਾਮ ਐਫਆਈਆਰ ਦਰਜ਼ ਕਰਾਈ। ਪੁਲਿਸ ਹੇਮਰਾਜ ਨੂੰ ਲੱਭਣ ਬਾਹਰ ਚੱਲੀ ਗਈ। ਅਗਲੇ ਦਿਨ ਨੋਇਡਾ ਦੇ ਇੱਕ ਛੁੱਟੀ ਪ੍ਰਾਪਤ ਪੁਲਿਸ ਅਧਿਕਾਰੀ ਕੇ ਕੇ ਗੌਤਮ ਨੇ ਉਸੀ ਫਲੈਟ ਦੀ ਛੱਤ ਉੱਤੇ ਹੇਮਰਾਜ ਦੀ ਲਾਸ ਬਰਾਮਦ ਕੀਤੀ।