ਨੰਗਲ ਜਲਗਾਹ
ਨੰਗਲ ਜਲਗਾਹ ਸੰਨ 1963 ਵਿੱਚ ਭਾਖੜਾ ਨੰਗਲ ਡੈਮ ਦੇ ਮੁਕੰਮਲ ਹੋਣ ਨਾਲ ਹੋਂਦ ਵਿੱਚ ਆਈ। ਇਹ ਜਲਗਾਹ ਨੰਗਲ ਸ਼ਹਿਰ ਵਿਖੇ ਸਥਿਤ ਹੈ। ਇਹ ਜਲਗਾਹ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਸੀਮਾ ਤੇ ਭਾਖੜਾ ਡੈਮ ਤੋਂ ਲਗਭਗ 11 ਕਿਲੋਮੀਟਰ ਦੂਰ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚੋਂ ਵਗਦੇ ਸਤਲੁਜ ਦਰਿਆ ’ਤੇ ਬਣੇ ਨੰਗਲ ਡੈਮ ਕਾਰਨ 6 ਕਿਲੋਮੀਟਰ ਲੰਬੀ ਬਣਾਉਟੀ ਝੀਲ ਬਣੀ ਹੈ। ਇਹ ਜਲਗਾਹ ਦਾ ਖੇਤਰਫਲ 715.83 ਏਕੜ ਹੈ। ਇਸ ਜਲਗਾਹ ਵਿੱਚ 194 ਕਿਸਮਾਂ ਦੇ ਪੰਛੀ ਪਾਏ ਜਾਂਦੇ ਹਨ ਜਿਹਨਾਂ ਵਿੱਚੋਂ 75 ਦੇ ਕਰੀਬ ਪਰਵਾਸੀ ਪੰਛੀ ਜਿਵੇਂ ਸੁਰਖ਼ਾਬ,ਰਾਜ ਹੰਸ, ਕੂਟਜ਼, ਪੋਚਰਡ, ਮਲਾਰਡ, ਬੇਲਚੀ, ਸੀਂਖਪਰ,ਗੇਂਡਵਾਲ,ਨਾਰਦਨ ਸ਼ੀਵੇਲਰ ਹਨ। ਇਹ ਪੰਛੀ ਮੱਧ ਏਸ਼ੀਆ, ਪੱਛਮੀ ਚੀਨ, ਯੂਰੋਪ, ਰੂਸ, ਮੰਗੋਲੀਆ ਅਤੇ ਮਿਆਂਮਾਰ ਦੇਸ਼ਾਂ ਹਜ਼ਾਰਾਂ ਕਿਲੋਮੀਟਰ ਲੰਬੀ ਉਡਾਰੀ ਮਾਰ ਕੇ ਆਉਂਦੇ ਹਨ। ਇਹਨਾਂ ਪੰਛੀਆਂ ਦੀ ਕਾਈ, ਬਨਸਪਤੀ ਅਤੇ ਛੋਟੇ ਜਲ-ਜੀਵ ਖਾਧ ਪਦਾਰਥ ਹਨ।[1]
ਨੰਗਲ ਜਲਗਾਹ | |
---|---|
ਸਥਿਤੀ | ਪੰਜਾਬ, ਭਾਰਤ |
ਗੁਣਕ | 31°10′N 75°12′E / 31.17°N 75.20°E |
Type | ਤਾਜ਼ਾ ਪਾਣੀ |
Primary inflows | ਸਤਲੁਜ ਦਰਿਆ |
Basin countries | ਭਾਰਤ |
ਵੱਧ ਤੋਂ ਵੱਧ ਲੰਬਾਈ | 6 metres (20 ft) |
Surface area | 715.83 hectares (1,768.9 acres) |
ਵੱਧ ਤੋਂ ਵੱਧ ਡੂੰਘਾਈ | 29 kilometres (18 mi) |
Settlements | ਨੰਗਲ |
ਅਹੁਦਾ | ਅਕਤੂਬਰ, 1963 |
ਹਵਾਲੇ
ਸੋਧੋ- ↑ "Nagan D03102". Archived from the original on ਅਪ੍ਰੈਲ 12, 2013. Retrieved March 19, 2013.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help)