ਸਤਲੁਜ, ਪੰਜਾਬ, ਉੱਤਰੀ ਭਾਰਤ ਦਾ ਸਭ ਤੋਂ ਲੰਮਾ ਦਰਿਆ ਹੈ। ਇਸ ਦਾ ਸਰੋਤ ਤਿੱਬਤ ਦੇ ਨੇੜੇ ਮਾਨਸਰੋਵਰ ਝੀਲ ਹੈ। ਇਸ ਵਿੱਚ ਬਿਆਸ ਭਾਰਤ ਦੇ ਪੰਜਾਬ ਸੂਬੇ ਵਿੱਚ ਮਿਲ ਜਾਂਦਾ ਹੈ ਅਤੇ ਇਹ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਵਗਦਾ ਹੋਇਆ ਚਨਾਬ ਦਰਿਆ ਨੂੰ ਨਾਲ ਮਿਲਾਉਂਦਾ ਹੋਇਆ ਪੰਜਨਦ ਦਰਿਆ ਬਣਾਉਦਾ ਹੈ, ਜੋ ਕਿ ਅੰਤ ਵਿੱਚ ਸਿੰਧ ਦਰਿਆ ਬਣਾਉਦਾ ਹੈ। ਸਤਲੁਜ ਨੂੰ ਭਾਰਤ ਵੈਦਿਕ ਸੱਭਿਅਤਾ ਕਾਲ ਦੌਰਾਨ ਸ਼ੁਤੁਦਰੂ ਜਾਂ ਸੁਤੂਦਰੀ ਅਤੇ ਗਰੀਕਾਂ ਵਲੋਂ ਜਾਰਾਡਰੋਸ ਕਿਹਾ ਜਾਂਦਾ ਸੀ।

ਸਤਲੁਜ
River
ਦੇਸ਼ ਭਾਰਤ, ਪਾਕਿਸਤਾਨ
ਸਰੋਤ ਰਾਕਸ਼ਸਤਲ ਝੀਲ
ਲੰਬਾਈ 1,500 ਕਿਮੀ (932 ਮੀਲ) approx.
ਡਿਗਾਊ ਜਲ-ਮਾਤਰਾ ਰੋਪੜ
 - ਔਸਤ 500 ਮੀਟਰ/ਸ (17,657 ਘਣ ਫੁੱਟ/ਸ) [1]
ਸਤਲੁਜ ਸਿੰਧ ਦਰਿਆ ਵਿੱਚੋਂ ਨਿਕਲਦਾ ਹੈ
ਰੂਪਨਗਰ, ਪੰਜਾਬ ਵਿਖੇ ਸਤਲੁਜ ਦਰਿਆ

ਭਾਰਤ ਅਤੇ ਪਾਕਿਸਤਾਨ ਵਿੱਚ ਹੋਏ ਇਕਰਾਰਨਾਮੇ ਮੁਤਾਬਕ ਦਰਿਆ ਦਾ ਬਹੁਤਾ ਪਾਣੀ ਭਾਰਤ ਦੁਆਰਾ ਹੀ ਵਰਤਿਆ ਜਾਂਦਾ ਹੈ। ਸਤਲੁਜ ਦਰਿਆ ਉੱਤੇ ਬਣਿਆ ਭਾਖੜਾ ਨੰਗਲ ਪਰੋਜੈੱਕਟ [1] Archived 2005-08-31 at the Wayback Machine. ਦੁਨੀਆ ਵਿੱਚ ਇੱਕ ਵਿਸ਼ਾਲ ਜਲ-ਬਿਜਲੀ ਪਰਿਯੋਜਨਾ ਹੈ।

ਇਹ ਗੱਲ ਦੇ ਪੂਰੇ ਸਬੂਤ ਹਨ ਕਿ ਸਤਲੁਜ ਕਿਸੇ ਸਮੇਂ ਸਿੰਧ ਦਰਿਆ ਦਾ ਸਹਾਇਕ ਹੋਣ ਦੀ ਬਜਾਏ ਸਰਸਵਤੀ ਦਰਿਆ ਦਾ ਸਹਾਇਕ ਸੀ। ਕੁਝ ਕੁਦਰਤੀ ਤਬਦੀਲੀਆਂ ਕਰ ਕੇ ਇਸ ਨੇ ਆਪਣਾ ਮਾਰਗ ਬਦਲ ਲਿਆ ਅਤੇ ਬਿਆਸ ਦਰਿਆ ਨਾਲ ਮਿਲਣ ਲੱਗਾ। ਨਤੀਜੇ ਵਜੋਂ ਸਰਸਵਤੀ ਦਰਿਆ ਸੁੱਕ ਗਿਆ।

ਉਤਪਤੀ

ਸੋਧੋ

ਸਤਲੁਜ ਦਰਿਆ ਦੀ ਉਤਪਤੀ ਰਾਕਾ ਝੀਲ ਨੇੜ੍ਹੇ ਮਾਨਸਰੋਵਰ ਗਲੇਸ਼ੀਅਰ, ਤਿੱਬਤ ਵਿਚ ਲੱਗਭੱਗ 4550 ਮੀਟਰ ਦੀ ਉਚਾਈ ਤੋੰ ਹੁੰਦੀ ਹੈ। ਇਹ ਦਰਿਆ ਭਾਰਤ ਪਾਕਿਸਤਾਨ ਹੁੰਦੇ ਹੋਏ ਅਰਬ ਸਾਗਰ ਵਿਚ ਜਾ ਮਿਲਦਾ ਹੈ

ਇਤਿਹਾਸ

ਸੋਧੋ

ਇਹ ਵੀ ਦੇਖੋ

ਸੋਧੋ

ਹਵਾਲੇ

ਸੋਧੋ
  1. "Sutlej valley". The Free Dictionary.