ਪਛੇਤੀ ਆਧੁਨਿਕਤਾ
ਪਛੇਤੀ ਆਧੁਨਿਕਤਾ ਜਾਂ ਤਰਲ ਆਧੁਨਿਕਤਾ ਅੱਜ ਦੇ ਬਹੁਤ ਹੀ ਵਿਕਸਤ ਗਲੋਬਲ ਸਮਾਜ ਦਾ ਆਧੁਨਿਕਤਾ ਦੀ ਨਿਰੰਤਰਤਾ ਵਜੋਂ ਇੱਕ ਲੱਛਣ ਹੈ ਨਾ ਕਿ ਉੱਤਰ ਆਧੁਨਿਕਤਾ ਦੇ ਤੌਰ 'ਤੇ ਜਾਣੇ ਜਾਂਦੇ ਆਧੁਨਿਕਤਾ ਤੋਂ ਅਗਲੇ ਯੁੱਗ ਦਾ ਤੱਤ। ਇਹ ਸੰਕਲਪ ਪੌਲਿਸ਼ ਸਮਾਜ ਵਿਗਿਆਨੀ ਜ਼ਿਗਮੁੰਤ ਬਾਓਮਨ ਨੇ ਦਿੱਤਾ ਸੀ। ਇਸ ਸੰਕਲਪ ਨੂੰ ਵਰਤਣ ਵਾਲ਼ੇ ਚਿੰਤਕ ਇਹ ਸਵੀਕਾਰ ਨਹੀਂ ਕਰਦੇ ਕਿ ਆਧੁਨਿਕਤਾ ਇੱਕ ਨਵੇਂ ਸਮਾਜਿਕ ਪੜਾਅ, ਉੱਤਰ-ਆਧੁਨਿਕਤਾ ਵਿੱਚ ਦਾਖ਼ਲ ਹੋ ਗਈ ਹੈ। ਉਹ ਕਹਿੰਦੇ ਹਨ ਕਿ ਆਧੁਨਿਕਤਾ ਦੇ ਕੁਝ ਰੁਝਾਨਾਂ ਵਿੱਚ ਇੱਕ ਤਿੱਖੀ ਤੀਬਰਤਾ ਆਈ ਹੈ।