ਪਠਾਨਕੋਟ ਛਾਉਣੀ ਰੇਲਵੇ ਸਟੇਸ਼ਨ
ਪਠਾਨਕੋਟ ਜੰਕਸ਼ਨ ਰੇਲਵੇ ਸਟੇਸ਼ਨ ਭਾਰਤ ਦੇ ਪੰਜਾਬ ਰਾਜ ਦੇ ਪਠਾਨਕੋਟ ਜ਼ਿਲ੍ਹੇ ਦੇ ਪਠਾਨਕੋਟ ਸ਼ਹਿਰ ਵਿੱਚ ਸਥਿਤ ਹੈ ਇਹ ਸਟੇਸ਼ਨ ਦਾ ਕੋਡ: (PTK) ਹੈ। ਅਤੇ ਪਠਾਨਕੋਟ ਵਿੱਚ ਸੇਵਾ ਕਰਦਾ ਹੈ। ਇਹ ਸਟੇਸ਼ਨ ਦਾ ਪਹਿਲਾ ਨਾਮ ਚੱਕੀ ਬੈਂਕ ਸਟੇਸ਼ਨ ਸੀ। ਇਹ ਦਿੱਲੀ ਜੰਮੂ ਮੁੱਖ ਰੇਲ ਲਾਇਨ ਉੱਪਰ ਹੈ।
ਇਤਿਹਾਸ
ਸੋਧੋ107 ਕਿਲੋਮੀਟਰ (66 ਮੀਲ) ਲੰਬੀ 5 ਫੁੱਟ 6 ਇੰਚ 1,676 ਮਿਲੀਮੀਟਰ) ਬ੍ਰੌਡ ਗੇਜ ਅੰਮ੍ਰਿਤਸਰ-ਪਠਾਨਕੋਟ ਲਾਈਨ 1884 ਵਿੱਚ ਖੋਲ੍ਹੀ ਗਈ ਸੀ। ਪਠਾਨਕੋਟ ਤੋਂ ਜੋਗਿੰਦਰ ਨਗਰ ਤੱਕ 164 ਕਿਲੋਮੀਟਰ (101.9 ਮੀਲ) ਲੰਬਾ 762 ਮਿਲੀਮੀਟਰ (2 ਫੁੱਟ 6 ਇੰਚ) ਚੌੜਾ ਤੰਗ-ਗੇਜ ਕਾਂਗੜਾ ਵੈਲੀ ਰੇਲਵੇ 1929 ਵਿੱਚ ਚਾਲੂ ਕੀਤਾ ਗਿਆ ਸੀ। ਜਲੰਧਰ ਸ਼ਹਿਰ ਤੋਂ ਮੁਕੇਰੀਆਂ ਤੱਕ ਲਾਈਨ 1915 ਵਿੱਚ ਬਣਾਈ ਗਈ ਸੀ। ਮੁਕੇਰੀਆਂ-ਪਠਾਨਕੋਟ ਲਾਈਨ 1952 ਵਿੱਚ ਬਣਾਈ ਗਈ ਸੀ। ਪਠਾਨਕੋਟ-ਜੰਮੂ ਤਵੀ ਲਾਈਨ ਦਾ ਨਿਰਮਾਣ 1965 ਵਿੱਚ ਭਾਰਤ-ਪਾਕਿਸਤਾਨ ਯੁੱਧ ਤੋਂ ਬਾਅਦ 1965 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ 1971 ਵਿੱਚ ਖੋਲ੍ਹਿਆ ਗਿਆ ਸੀ।