ਪਰਮਾਰ ਵੰਸ਼
ਪਰਮਾਰ ਵੰਸ਼ ਨੇ ਪੂਰਵ ਮੱਧਕਾਲ ਵਿੱਚ ਭਾਰਤ ਦੇ ਮੱਧਪ੍ਰਦੇਸ਼ ਦੇ ਮਾਲਵਾ ਵਿੱਚ ਰਾਜ ਕੀਤਾ।ਇਸ ਵੰਸ਼ ਦੀ ਸਥਪਨਾ 800 ਈ. ਵਿੱਚ ਉਪੇਂਦ੍ਰ ਨੇ ਕੀਤੀ ਤੇ ਸਭ ਤੋਂ ਮਹੱਤਵਪੂਰਣ ਰਾਜਾ ਭੋਜ ਹੋਇਆ।ਪਰਮਾਰ ਵੰਸ਼ ਦੀ ਰਾਜਧਾਨੀ ਧਾਰਾਨਗਰੀ ਧਾਰ ਸੀ,ਜੋ ਕਿ ਭਾਰਤ ਦੇ ਮੱਧਪ੍ਰਦੇਸ਼ ਵਿੱਚ ਸਥਿਤ ਹੈ। ਇਸ ਵੰਸ਼ ਦੀ ਜਾਨਕਾਰੀ ਸਾਨੂੰ ਪਦਮਗੁਪਤ ਦੀ ਲਿਖਤ 'ਨਵਸਹਸੰਕ ਚਰਿਤ' ਤੇ ਉਦੈਪੁਰ,ਮੱਧਪ੍ਰਦੇਸ਼ ਦੇ ਅਭਿਲੇਖ ਤੋਂ ਮਿਲਦੀ ਹੈ।
ਪਰਮਾਰ ਵੰਸ਼ | |||||||||
---|---|---|---|---|---|---|---|---|---|
800–1327 | |||||||||
ਰਾਜਧਾਨੀ | ਧਾਰ | ||||||||
ਸਰਕਾਰ | ਨਿਰੰਕੁਸ਼ | ||||||||
ਮਹਰਾਜਾ | |||||||||
• c.800 – c.818 | ਉਪੇਂਦ੍ਰ | ||||||||
• c.1010 – c.1055 | ਭੋਜ I | ||||||||
• c.1274 – c.1283 | ਅਰਜੁਨਵਰਮਨ II | ||||||||
Historical era | ਪੁਰਾਤਨ ਭਾਰਤ | ||||||||
• Established | 800 | ||||||||
• Disestablished | 1327 | ||||||||
|
ਉੱਤਪਤੀ
ਸੋਧੋਵਾਟਸਨ,ਕੈਂਪਬੇਲ,ਫੋਰਬਸ,ਡਾ: ਭੰਡਾਰਕਰ ਆਦਿ ਇਤਿਹਾਸਕਾਰਾਂ ਮੁਤਾਬਿਕ ਉਹ ਗੁਰਜਰਾਂ ਦੀ ਇੱਕ ਸ਼ਾਖਾ ਸਨ।.[1] ਸੀਅਕ ਪਰਮਾਰ ਦੇ 'ਹਰਸੋਲ ਤਾਂਬਾਲੇਖ' ਅਨੁਸਾਰ ਉਹ ਰਾਸ਼ਟਰਕੂਟਾਂ ਦੇ ਸਾਮੰਤ ਸਨ।
ਉਪੇਂਦ੍ਰ
ਸੋਧੋਇਹ ਇਸ ਵੰਸ਼ ਦਾ ਪਹਿਲਾ ਗਿਆਤ ਰਾਜਾ ਸੀ।
ਸੀਅਕ II
ਸੋਧੋਸੀਅਕ II ਜਾਂਨੀ ਹਰਸ਼ ਵੀ ਇੱਕ ਮਹਾਨ ਰਾਜਾ ਹੋਇਆ ਤੇ ਇਸ ਦੇ ਵੱਡੇ ਪੁੱਤਰ ਵਾਕਪਤੀ ਮੂੰਜ ਨੇ ਇਸ ਤੋਂ ਬਾਅਦ ਗੱਦੀ ਸੰਭਾਲੀ।
ਵਾਕਪਤੀ ਮੂੰਜ II
ਸੋਧੋਇਸਨੇ ਸ਼੍ਰੀਵੱਲਭ,ਪ੍ਰਿਥਵੀਵੱਲਭ ਅਤੇ ਅਮੋਘਵਰਸ਼ ਵਰਗੀਆੰ ਉਪਾਧੀਆੰ ਧਾਰਨ ਕੀਤੀਆੰ।ਇਸਨੇ ਕਲਚੂਰੀ ਰਾਜਾ ਯੁਵਰਾਜ ਦੂਜੇ ਨੂੰ ਹਰਾਕੇ ਉਸ ਦੀ ਰਾਜਧਾਨੀ ਤ੍ਰਿਪੁਰੀ ਤੇ ਕਬਜ਼ਾ ਕੀਤਾ,ਇਸੇ ਤਰ੍ਹਾਂ ਉਅਸਨੇ ਗੁਹਿਲ ਰਾਜਾਵਾਂ ਦੇ ਮੇਵਾੜ ਤੇ ਹੰਲਾ ਕਰ ਕੇ ਰਾਜਧਾਨੀ ਆਘਾਟ 'ਚ ਹਨੇਰੀਆੰ ਲਿਆੰਦੀਆੰ।ਇਸ ਨੂੰ ਪਾਟਨ \ ਅੰਹਿਲਵਾੜਾ (ਗੁਜਰਾਤ) ਦੇ ਚੌਲੁਕੀਆ ਸੋਲੰਕੀ ਵੰਸ਼ੀ ਰਾਜਾ ਨੂੰ ਵੀ ਹਰਾਇਆ।
ਸਿੰਧੁਰਾਜ
ਸੋਧੋਇਸਨੇ ਕੁਮਾਰਨਾਰਾਇਣ,ਨਵਸਾਹਸੰਕ ਵਰਗੀਆੰ ਉਪਾਧੀਆੰ ਧਾਰਨ ਕੀਤੀਆੰ।
ਭੋਜ (1000 ਈ: -1055 ਈ:)
ਸੋਧੋਸਿੰਧੁਰਾਜ ਦਾ ਪੁੱਤਰ ਭੋਜ ਇੱਕ ਮਹਾਨ ਰਾਜਾ ਹੋਣ ਦੇ ਨਾਲ ਨਾਲ ਇੱਕ ਮਹਾਨ ਵਿਦਵਾਨ ਵੀ ਸੀ। ਉਅਸਨੇ ਧਾਰ ਵਿੱਚ ਸੰਸਕ੍ਰਿਤ ਭਾਸ਼ਾ ਦੇ ਅਧਿਐਨ ਦਾ ਕੇਂਦਰ ਖੋਲਿਆ। ਭੋਜ ਨੇ ਸਮਰਾਂਗਣ ਸੂਤਰਧਾਰ,ਭੋਜਚੰਪੂ, ਕੂਰਮ ਸ਼ਤਕ, ਸ਼ਬਦਾਨੁਸ਼ਾਸਨ, ਸਰਸਵਤੀ ਕੰਣਭਰਣ, ਪ੍ਰਾਕ੍ਰਿਤ ਵਿਆਕਰਨ ਤੇ ਸ਼੍ਰਿੰਗਾਰ ਪ੍ਰਕਾਸ਼ ਸਣੇ ਕਈ ਰਚਨਾਵਾਂ ਲਿਖਿਆੰ।
ਪਰਮਾਰ ਵੰਸ਼ੀ ਰਾਜਾ
ਸੋਧੋਸ਼ਾਸਕ ਦਾ ਨਾਂਅ[2] | ਸ਼ਾਸਨ ਸ਼ੁਰੂ | ਸ਼ਾਸਨ ਖਤਮ | |
---|---|---|---|
1 | ਉਪੇਂਦ੍ਰ | 800 | 818 |
2 | ਵੈਰੀਸਿੰਮ੍ਹਾ I | 818 | 843 |
3 | ਸੀਅਕ I | 843 | 893 |
4 | ਵਾਕਪਤੀਰਾਜਾ I | 893 | 918 |
5 | ਵੈਰੀਸਿੰਮ੍ਹਾ II | 918 | 948 |
6 | ਸੀਅਕ II 'ਹਰਸ਼ ਸੀਅਕ – ਇਹ ਤੈਲਪ ਦੂਜੇ (ਚਾਲੁਕੀਆ ਵੰਸ਼ੀ ਰਾਜਾ) ਹੱਥੋਂ ਮਾਰਿਆ ਗਿਆ। | 948 | 974 |
7 | ਵਾਕਪਤੀ II ਮੂੰਜ – ਇਹ ਵੀ ਤੈਲਪ ਦੂਜੇ ਦੀ ਕੈਦ 'ਚ ਮਾਰਿਆ ਗਿਆ | 974 | 995 |
8 | ਸਿੰਧੁਰਾਜ - ਹੂਣਾਂ ਨੂੰ ਹਰਾਇਆ | 995 | 1010 |
9 | ਭੋਜ ਪਹਿਲਾ – ਸਭ ਤੋਂ ਮਹਾਨ ਪਰਮਾਰ ਰਾਜਾ | 1010 | 1055 |
10 | ਜੈਸਿੰਮ੍ਹਾ I - ਕਲਚੂਰੀ ਰਾਜਾ ਕਰਣ ਨੇ ਇਸ ਨੂੰ ਮਾਰਿਆ. | 1055 | 1068-69 |
11 | ਉਦੈਦਿਤਿਆ - ' | 1068-69 | 1087 |
12 | ਲਕਸ਼ਣਦੇਵ - ਇਸ ਦੇ ਵੇਲੇ ਮਹਿਮੂਦ ਗ਼ਜ਼ਨਵੀ ਨੇ ਮਾਲਵਾ ਏ ਹਮਲਾ ਕਰ ਕੇ ਉੱਜੈਨ ਤੇ ਕਬਜ਼ਾ ਕੀਤਾ . | 1087 | 1094 |
13 | ਨਰਵਰਮਨਦੇਵ ' | 1094 | 1134 |
14 | ਯਸ਼ੋਵਰਮਣ - ' | 1134 | 1142 |
15 | ਜੈਵਰਮਣ I | 1142 | 1143 |
ਬੱਲ਼ਲ਼ - | 1143 | 1150-51 | |
ਕੁਮਾਰਪਾਲ ਚੋਲੂਕਿਆ ਦਾ ਸੰਖੇਪ ਸ਼ਾਸਨ | |||
16 | ਵਿੰਧੈਵਰਮਣ | 1160 | 1193 |
17 | ਸੁਭਤਵਰਮਣ | 1193 | 1210 |
18 | ਅਰਜੁਨਵਰਮਣ I - ਯਾਦਵਾਂ ਤੇ ਸੋਲੰਕੀਆੰ ਨੂੰ ਹਰਾ ਮੁੜ ਵੰਸ਼ ਦੀ ਸ਼ਾਨ ਕਾਇਮ ਕੀਤੀ | 1210 | 1218 |
19 | ਦੇਵਪਾਲ | 1218 | 1239 |
20 | ਜੈਤੁਗੀਦੇਵਾ | 1239 | 1256 |
21 | ਜੈਵਰਮਣ II I | 1256 | 1269 |
22 | ਜੈਸਿੰਮ੍ਹਾ II | 1269 | 1274 |
23 | ਅਰਜੁਨਵਰਮਣ II | 1274 | 1283 |
24 | ਭੋਜ II | 1283 | ? |
25 | ਮਹਾਲਕਦੇਵ - ਇਸ ਨੂੰ ਆਈਨ-ਉਲ-ਮੁਲਕ ਨੇ ਹਰਾਇਆ ਦੇ ਮਾਲਵਾ ਦਿੱਲੀ ਸਲਤਨਤ ਵਿੱਚ ਮਿਲਾ ਲਿਆ ਗਿਆ। | ? | 1305 |
26 |
ਗੈਲਰੀ
ਸੋਧੋ-
ਪਰਮਾਰਾਂ ਦੇ ਅਭਿਲੇਖ ਮਿਲਣ ਵਾਲੀਆੰ ਥਾਵਾਂ ਨੂੰ ਦਰਸਾਉਂਦਾ ਨਕਸ਼ਾ।
-
ਸੀਅਕ ਦੂਜੇ ਦਾ ਹਰਸੋਲ ਤਾਂਬਾਲੇਖ, 949.
ਇਹ ਵੀ ਪੜ੍ਹੋ
ਸੋਧੋਬਿੰਦੂ
ਸੋਧੋਹਵਾਲੇ
ਸੋਧੋ- ↑ Ganga Prasad Yadava (1982). Dhanapāla and his times: a socio-cultural study based upon his works. Concept. Retrieved 18 July 2011.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedReferenceA