ਪਰਾ ਭੌਤਿਕ ਕਾਵਿ

ਸੋਧੋ

ਹਰ ਸਮਾਜ ਵਿੱਚ ਸਮੇਂ ਦੀਆਂ ਤਬਦੀਲੀਆਂ ਅਨੁਸਾਰ  ਬਦਲਣ ਵਾਲੇ ਅਨੁਭਵ ਉਸ ਦੇਸ਼ ਜਾਂ ਵਿਸ਼ੇਸ਼ ਭੂਗੋਲਿਕ ਖਿੱਤੇ ਵਿਚ ਸਾਹਿਤ ਵਿੱਚ ਪ੍ਰਤੀਬਿੰਬਤ ਹੁੰਦੇ ਹੋਏ ਭਲੀ ਪ੍ਰਕਾਰ ਦੇਖੇ ਜਾ ਸਕਦੇ ਹਨ। ਸੰਸਾਰ ਸਾਹਿਤ ਵਿਚ ਇੱਕ-ਦੂਸਰੇ ਸਮੇਂ ਵਾਦ ਪ੍ਰਚੱਲਿਤ ਹੁੰਦੇ ਰਹੇ ਹਨ ਜਿੰਨ੍ਹਾਂ ਤੋਂ ਇਕ ਖ਼ਾਸ ਸਮੇਂ ਦੇ ਇਕ-ਕਾਲੀ ਅਧਿਅੈਨ ਰਾਹੀਂ ਅਸੀ ਉਸ ਕਾਲ ਦੀਆਂ  ਵਿਸ਼ੇਸਤਾਈ ਅਤੇ ਉਸ ਕਾਲ ਸਿਧਾਂਤਕ ਚੋਖਟੇ ਨੂੰ ਨਿਸ਼ਚਿਤ ਕਰ ਸਕਦੇ ਹਾਂ।ਪੰਜਾਬੀ ਸਾਹਿਤ ਵਿੱਚ ਵੀ ਸਾਹਿਤ ਨੂੰ ਵਿਚਾਰਧਾਰਿਕ ਤੌਰ ਤੇ ਇਸਦਾ ਇਕ ਵਿਸ਼ੇਸ਼ ਕਿਸਮ ਦੀ ਪਰੰਪਰਾ ਦੇ ਸਾਧਨ ਨਿਸ਼ਚਿਤ ਕਰਨ ਲਈ ਅਤੇ ਵਿਸ਼ੇਸ਼ ਸਾਹਿਤ ਵਾਂਗ ਇਸਦਾ ਅਨੁਭਵ ਇਕ ਧਾਰਾ ਵਿੱਚ ਰੱਖਕੇ ਪੇਸ਼ ਕਰਨ ਲਈ ਸਮੇਂ ਸਮੇਂ ਇਸ ਵਿੱਚ ਪੇਸ਼ ਹੋ ਰਹੀਆਂ ਧਾਰਾ ਨੂੰ ਵੱਖਰਾ ਵੱਖਰਾ ਨਾਂ ਦਿੱਤਾ ਗਿਆ ਹੈ। ਪੰਜਾਬ ਦੀਆਂ ਆਰਥਕ ਸਮਾਜਿਕ ਤਬਦੀਲੀਆਂ ਨਾਲ ਸਾਹਿਤ ਉੱਪਰ ਕੀ ਪ੍ਰਭਾਵ ਪਿਆ ਅਤੇ ਇਸ ਤਰ੍ਹਾਂ ਪੰਜਾਬੀ ਸਾਹਿਤ ਵਿੱਚ ਪੇਸ਼ ਹੋਏ ।ਡਾ. ਨੇਕੀ ਦੀ ਆਧੁਨਿਕਤਾ ਬਾਰੇ ਵਿਚਾਰ ਕਰਨ ਤੋ ਪਹਿਲਾਂ ਸਾਨੂੰ ਆਧੁਨਿਕਤਾ ਦੇ ਸੰਕਲਪ ਬਾਰੇ ਜਾਣਕਾਰੀ ਹੋਣੀ ਅਾਵੱਸਕ ਹੈ ।ਆਧੁਨਿਕ ਕਾਲ ਤੋਂ ਪਹਿਲਾਂ ਸਾਡੇ ਕੋਲ ਵੀ ਪਰੰਪਰਾ ਸੀ ।ਅਸੀ ਕਿੰਨ੍ਹਾ ਕਾਰਨਾਂ ਰਾਹੀਂ ਆਧੁਨਿਕਤਾ ਦੱਲ ਪ੍ਰੇਰਿਤ ਹੋਏ । ਇਹ ਸਾਰੇ ਵਿਚਾਰ ਅਸੀ ਪਰੰਪਰਾ ਅਤੇ ਆਧੁਨਿਕਤਾ ਦੀ ਦਵੰਦਮਈ ਸਥਿਤੀ ਵਿੱਚੋ ਵੀ ਪਹਿਚਾਣ ਸਕਦੇ ਹਾਂ ।ਹਰ ਦੇਸ ਵਿੱਚ  ਆਧੁਨਿਕਤਾ ਦਾ ਸੰਕਲਪ ਉੱਥੋ ਦੇ ਕੀਮਤ ਪ੍ਰਬੰਧ ਵਿੱਚ ਆਈ ਤਬਦੀਲੀ ਕਾਰਣ ਬਦਲਦਾ ਹੈ। ਉਸ ਲਈ ਜਰੂਰੀ ਨਹੀ ਕਿ ਪੂਰਬ ਅਤੇ ਪੱਛਮ ਵਿੱਚ ਆਧੁਨਿਕਤਾ ਦਾ ਸੰਕਲਪ ਇਕ ਹੀ ਸਮੇਂ ਅਤੇ ਬਿਲਕੁਲ ਇਕੋ ਜਿਹੀਆਂ ਵਿਸ਼ੇਸ਼ਤਾਈਆਂ ਲੈ ਕੇ ਪੇਸ਼ ਹੋਵੇ । ਕਿਉਕਿ ਕਿਸੇ ਦੇਸ਼ ਵਿੱਚ ਕੋਈ ਵੀ ਵਿਚਾਰਧਾਰਕ ਪੱਧਤੀ ਮਕੈਸਦੀ ਪੱਧਰ ਉੱਪਰ ਇਕਦਮ ਤਬਦੀਲੀ ਨਹੀ ਹੁੰਦੀ ਅਤੇ ਨਾ ਹੀ ਅਜਿਹੀ ਕਿਸਮ ਦੀ ਤਬਦੀਲੀ ਦੀ ਆਸ ਕੀਤੀ ਜਾ ਸਕਦੀ ਹੈ। ਪਰੰਪਰਾ ਵਿੱਚ ਪੇਸ਼ ਹੋ ਰਹੀਆਂ ਕੀਮਤਾਂ ਦੇ ਆਦਰਸਵਾਦੀ ਸੁਭਾਅ ਅਤੇ ਉਪਰ ਪ੍ਰਾਕ੍ਰਿਤਕ ਸੋਚ ਨੂੰ ਵਿਗਿਆਨਿਕ ਸਮੇਂ ਦੇ ਸੱਚ ਨੇ ਇਕ ਵਾਰ ਧਰਤੀ ਉੱਪਰ ਲਿਆ ਖੜਾ ਕੀਤਾ ਜਿਸ ਕਾਰਣ ਮਾਨਵ ਦੀ ਜਿੰਦਗੀ ਦਾ ਦ੍ਰਿਸ਼ਟੀਕੋਣ ਇਕਦਮ ਬਦਲ ਗਿਆ ।[1]

ਮਾਨਵ ਚੇਤਨਾ ਦੇ ਇਤਿਹਾਸ ਵਿਚ ਮਹੱਤਵਪੂਰਨ ਪਰਿਵਰਤਨ ਆਈਨਸਟਾਈਨ , ਕਾਰਲ ਮਾਰਕਸ , ਡਾਰਵਿਨ ਅਤੇ ਫਰਾਈਡ ਦੀਆਂ ਰਚਨਾਵਾਂ ਵਜੋ ਪੈਦਾ ਹੋਈਆਂ ।ਆਧੁਨਿਕ ਸ਼ਬਦ ਨੂੰ ਸਾਹਿਤ ਦੇ ਖੇਤਰ ਵਿੱਚ ਦੋ ਤਰ੍ਹਾਂ ਪ੍ਰਯੋਗ ਲਈ ਲਿਆਂਦਾ ਗਿਆ ਹੈ । ਇਕ ਵਿਸ਼ੇਸ਼ ਕਾਲ ਤੋਂ ਬਾਅਦ ਆਉਣ ਵਾਲੇ ਸਮੇਂ ਭਾਵ 'ਕਾਲਵਾਚੀ' ਦ੍ਰਿਸ਼ਟੀ ਤੋਂ ਪੇਸ਼ ਕੀਤਾ ਗਿਅਾ ਹੈ। ਇਸ ਤਰ੍ਹਾਂ ਹਰ ਕਾਲ ਵਿਚ ਪਰੰਪਰਾ ਤੋਂ ਭਾਵ ਆਉਣ ਵਾਲਾ ਸਮਾਂ ਆਧੁਨਿਕਤਾ ਦਾ ਲਖਾਇਕ ਬਣਾਕੇ ਆਵੇਗਾ ਦੂਸਰੇ ਰੂਪ ਵਿਚ ਅਸੀ ਆਧੁਨਿਕਤਾਵਾਦ ਨੂੰ ਕਿੱਸੇ ਧਾਰਾ ਜਾਂ ਵਾਦ ਦੇ ਰੂਪ ਵਿਚ ਅਸੀ ਆਧੁਨਿਕਤਾਵਾਦ ਨੂੰ ਕਿਸੇ ਧਾਰਾ ਜਾਂ ਵਾਦ ਦੇ ਰੂਪ ਵਿਚ ਦੀ ਸਿਧਾਂਤਕ ਵਿਸ਼ੇਸ਼ਤਾ ਰੱਖਣ ਵਾਲੀ ਪ੍ਰਵਿਰਤੀ ਦਾ ਰੂਪ ਧਾਰ ਲੈਂਦਾ ਹੈ।[2]ਪੰੰ

ਜੇਕਰ ਆਧੁਨਿਕ ਸਬਦ ਨੂੰ ਕਾਲਵਾਚੀ ਪਰਿਪੇਖ ਤੋਂ ਨਿਖੇੜ ਕੇ ਵਿਸ਼ੇਸ਼ ਸਿਧਾਂਤਕ ਪਰਪੰਚ ਵਿਚ ਸਮਝਣਾ ਹੋਵੇ ਤਾਂ ਸਾਨੂੰ ਆਧੁਨਿਕ ਨਵੀਨ ਅਤੇ ਸਮਕਾਲੀ ਵਿਚ ਨਿਖੇੜ ਰੇਖਾ ਸਧਾਪਿਤ ਕਰਨੀ ਪਵੇਗੀ। ਕਿਉਕਿ ਇਹ ਸੰਕਲਪ ਕਾਲਵਾਚੀ ਦ੍ਰਿਸ਼ਟੀ ਬਿੰਦੂ ਦਾ ਲਖਾਇਕ ਹਨ ।[3]

ਆਧੁਨਿਕਤਾਵਾਦੀ ਸੋਚ ਵਿਚ ਨਵੇਂ ਸਮਾਜਿਕ ਕੀਮਤ ਪ੍ਰਬੰਧ ਨੇ ਵਿਅਕਤੀਗਤ ਅਨੁਭਵ ਅਤੇ ਸੋਚ ਕਾਰਣ ਉਹ ਆਪਣੇ ਆਪ ਨੂੰ ਸੰਸਾਰਕ ਕੀਮਤ ਪ੍ਰਬੰਧ ਨਾਲੋਂ ਟੁੱਟੇ ਹੋਏ ਮਹਿਸੂਸ ਕਰਦੇ ਹਨ। ਇਸ ਕਾਰਨ ਉਨ੍ਹਾਂ ਦੀ ਕਵਿਤਾ ਵਿਚ ਮਨੁੱਖ ਦੀ ਹੋੋੰਦ ਜੀਵਨ ਪੈਟਰਨ ਪਰਾ ਭੌਤਿਕ ਅੰਗ ਮੌਤ ਦੇ ਸੰਕਲਪ ਅੰਤ ਵਿਗਿਆਨਿਕ ਕੀਮਤ ਪ੍ਰਬੰਧ ਅਧੀਨ ਮਨੁੱਖੀ ਮਾਨਸਿਕਤਾ ਵਿਅਕਤੀਗਤ ਤੌਰ ਤੇ ਉੱਪਰ ਪੇਸ਼ ਹੋਣੀ ਨਜ਼ਰ ਆਉਂਦੀ ਹੈ। ਇਸ ਵਿਚ ਹੀ ਆਧੁਨਿਕ ਕਵਿਤਾ ਦੇ ਸਿਧਾਂਤਕ ਪਰਿਪੇਖ ਨੂੰ ਨਿਸ਼ਚਿਤ ਕਰ ਸਕਦੇ ਹਾਂ ।ਇਸ ਤਰ੍ਹਾਂ ਆਧੁਨਿਕ ਭੌਤਿਕ ਵਿਗਿਆਨ ਨੇ ਦ੍ਰਿਸ਼ਟੀਮਾਨ ਭੌਤਿਕ ਜਗਤ ਦੀ ਨਿਰੰਕੁਸਤਾ ਜਾਂ ਸਦੀਵਤਾ ਦੀ ਮਿਥ ਦਾ ਕੁੜ ਇਸ ਤਰ੍ਹਾਂ ਵਿਸਫੋਟ ਕੀਤਾ ਹੈ ਕਿ ਅਧੁਨਿਕ ਸੰਵੇਦਨਾ ਵਾਲੇ ਕਵੀ ਦੇ ਸਾਹਮਣੇ ਸਦੀਵਤਾ ਦਾ ਇਕ ਵੀ ਵਸਤੂਗਤ ਪ੍ਰਮਾਣ  ਨਹੀ ਰਿਹਾ । ਜਿਸ ਤੋ ਆਪਣੇ ਜੀਵਨ ਦੀ ਅਨਿੱਤਤਾ ਦਾ ਪ੍ਰਿਸਠ ਭੂਮੀ ਵਿਚ ਉਹ ਕਿਸੇ ਨਿਰੰਕੁਸ਼ ਜਾਂ ਸਦੀਵੀ ਮੁਲ ਕਲਾ ਰਚਨਾ ਕਰਨ ਲਈ ਪ੍ਰੇਰਿਤ ਹੋ ਸਕੇ।[4]ਸਿੰਿਿ


ਪ੍ਰਕਿਤੀ ਸੰਸਕ੍ਰਿਤੀ ਅਤੇ ਮਨੁੱਖ ਬਾਰੇ ਇਹ ਅਨੁਭਵ ਅਧਿਆਤਮਵਾਦੀ ਆਦਰਸ਼ ਦੀ ਕਵਿਤਾ ਵਿਚਲੇ ਅਨੁਭਵ ਨਾਲੋਂ ਵੱਖਰਾ ਨਹੀਂ ਹੈ।ਫ਼ਰਕ ਸਿਰਫ਼ ਇਹ ਹੈ ਕਿ ਕਵੀ ਨੇ ਇਨਾਂ ਸੰਕਲਪਾਂ ਨੂੰ ਆਧੁਨਿਕ ਗਿਆਨ,ਵਿਗਿਆਨ ਦੇ ਪ੍ਰਕਾਸ਼ ਵਿੱਚ ਪਰਖਿਆ ਹੈ।[5]ਸਿੰਿਿ

ਮਨੁੱਖ ਦੀਆਂ ਸ਼ਿਮਰਤੀਆਂ ਉਸਨੂੰ ਮਾਨਸਿਕ ਅਤੇ ਬੌਧਿਕ ਸਤਰ ਤੋਂ ਆਪਣੇ ਦਾਇਰੇ ਵਿੱਚ ਲਿਆਕੇ ਸੀਮਿਤ ਕਰ ਰਹੀਆਂ ਹਨ।ਇਸ ਲਈ ਮਾਨਵ ਲਈ "ਅਸਤਿਤਵ" ਦੀ ਸਮੱਸਿਆ ਨੇ ਜਿਥੇ ਜੀਵਨ ਦੀ ਨਿਰਾਰਥਿਕਤਾ ਨੂੰ ਸਾਹਿਤ ਦਾ ਕੇਂਦਰੀ ਵਿਸ਼ਾ ਬਣਾਉਣ ਦੀ ਕੋਸ਼ਿਸ਼ ਕੀਤੀ।ਉਥੇ ਮਨੁੱਖ ਨੂੰ ਸੰਕਲਪ ਦੀ ਆਜ਼ਾਦੀ ਦੇ ਮੁੱਲ ਵਿਧਾਨ ਨਾਲ ਵੀ ਸਨਮਾਨਿਤ ਕੀਤਾ ਹੈ।ਇਸ ਕਾਰਨ ਅੱਜ ਦਾ ਮਨੁੱਖ ਆਪਣੇ ਰਚਨਾਤਮਿਕ ਵਿਧਾਨ ਵਿੱਚ ਆਪਣੇ ਅਸਤਿਤਵ ਅਤੇ ਭੀੜ ਤੋਂ ਵਿਦਰੋਹ ਦੇ ਸਵਰ ਨੂੰ ਪੇਸ਼ ਕਰਦਾ ਹੈ।ਉਸਨੂੰ ਆਪਣੀ ਨਿਹੋਂਦ ਅਤੇ ਬੁਝਦਿਲੀ ਸਤਾਅ ਰਹੀ ਹੈ।[6]ਸਿੰਿੰਿੰ

ਆਧੁਨਿਕਵਾਦੀ ਅਨੁਭਵ ਅਧੀਨ ਮਾਨਵ ਇਤਨਾ ਸਵੈ ਕੇਂਦਰਿਤ ਹੋ ਗਿਆ ਹੈ ਕਿ ਉਸਨੂੰ ਕਈ ਵਾਰ ਆਪਣੇ ਆਪ ਉਪਰ ਵੀ ਵਿਸ਼ਵਾਸ਼ ਨਹੀਂ ਰਹਿੰਦਾ।ਉਹ "ਆਪੇ" ਦੀ ਸਮੱਸਿਆ ਅਧੀਨ ਮਾਨਸਿਕ ਦਵੰਦ ਦਾ ਸ਼ਿਕਾਰ ਹੋ ਜਾਂਦਾ ਹੈ।ਇਸ ਲਈ ਉਹ ਹੋਂਦ/ਨਿਹੋਂਦ ,ਆਤਮ/ਅਨਾਤਮ ਅਤੇ ਪ੍ਰਤੱਖ/ਅਪ੍ਰਤੱਖ ਵਿੱਚ ਭਟਕ ਜਾਂਦਾ ਹੈ।ਡਾ:ਕਰਮਜੀਤ ਸਿੰਘ ਅਜਿਹੀ ਸਥਿਤੀ ਨੂੰ "ਖੰਡਿਤ ਬਿੰਬ ਵਿਰੁਪਣ" ਦਾ ਨਾਂ ਦਿੰਦੇ ਹਨ।[7]

  1. ਸੰਧੂ, ਸਤਨਾਮ. ਪਰਾਭੌਤਿਕਤਾ ਦਾ ਕਵੀ : ਜਸਵੰਤ ਸਿੰਘ ਨੇਕੀ. pp. 25–35.
  2. ਸੰਧੂ, ਸਤਨਾਮ ਸਿੰਘ. ਪਰਾਭੌਤਿਕਤਾ ਦਾ ਕਵੀ : ਜਸਵੰਤ ਸਿੰਘ ਨੇਕੀ. p. 26.
  3. ਸੰਧੂ, ਸਤਨਾਮ ਸਿੰਘ. ਪਰਾਭੌਤਿਕਤਾ ਦਾ ਕਵੀ : ਜਸਵੰਤ ਸਿੰਘ ਨੇਕੀ. p. 27.
  4. ਸੰਧੂ, ਸਤਨਾਮ ਸਿੰਘ. ਪਰਾਭੌਤਿਕਤਾ ਦਾ ਕਵੀ : ਜਸਵੰਤ ਸਿੰਘ ਨੇਕੀ. p. 30.
  5. ਸੰਧੂ, ਸਤਨਾਮ ਸਿੰਘ. ਪਰਾਭੌਤਿਕਤਾ ਦਾ ਕਵੀ : ਜਸਵੰਤ ਸਿੰਘ ਨੇਕੀ. p. 32.
  6. ਸੰਧੂ, ਸਤਨਾਮ ਸਿੰਘ. ਪਰਾਭੌਤਿਕਤਾ ਦਾ ਕਵੀ : ਜਸਵੰਤ ਸਿੰਘ ਨੇਕੀ. p. 34.
  7. ਸੰਧੂ, ਸਤਨਾਮ ਸਿੰਘ. ਪਰਾਭੌਤਿਕਤਾ ਦਾ ਕਵੀ : ਜਸਵੰਤ ਸਿੰਘ ਨੇਕੀ. p. 35.