ਸਾਹਿਤ ਵੱਡੇ ਅਰਥਾਂ ਵਿੱਚ ਕਿਸੇ ਵੀ ਲਿਖਤ ਨੂੰ ਕਿਹਾ ਜਾ ਸਕਦਾ ਹੈ। ਜ਼ਿਆਦਾ ਸਪਸ਼ਟ ਅਰਥਾਂ ਵਿੱਚ ਇਹ ਆਮ ਭਾਸ਼ਾ ਤੋਂ ਵੱਖਰੀ, ਰਚਨਾਤਮਕ ਅਤੇ ਸੁਹਜਾਤਮਕ ਰਚਨਾ ਹੁੰਦੀ ਹੈ। ਇਸਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ; ਪਦ ਅਤੇ ਗਦ। ਇੱਕ ਅਲੱਗ ਅਧਾਰ ਦੇ ਅਨੁਸਾਰ ਇਸਨੂੰ ਗਲਪ ਅਤੇ ਗੈਰ-ਗਲਪ ਵਿੱਚ ਵੰਡਿਆ ਜਾਂਦਾ ਹੈ। ਇਸਦੇ ਅੱਗੇ ਕਈ ਰੂਪ ਮੌਜੂਦ ਹਨ ਜਿਵੇਂ ਕਿ ਕਵਿਤਾ, ਨਾਵਲ, ਕਹਾਣੀ, ਡਰਾਮਾ ਆਦਿ।

ਪਰਿਭਾਸ਼ਾਸੋਧੋ

ਸਾਹਿਤ ਨੂੰ ਪਰਿਭਾਸ਼ਿਤ ਕਰਨ ਦੇ ਕਈ ਯਤਨ ਕੀਤੇ ਗਏ ਹਨ।[1] ਭਾਰਤੀ ਕਾਵਿ-ਸ਼ਾਸਤਰ ਅਨੁਸਾਰ ਸਾਹਿਤ ਨੂੰ "ਸੱਤਯਮ ਸ਼ਿਵਮ ਸੁੰਦਰਮ" ਕਿਹਾ ਗਿਆ ਹੈ, ਭਾਵ ਜੋ ਸੱਚ ਹੋਵੇ, ਕਲਿਆਣਕਾਰੀ ਹੋਵੇ ਅਤੇ ਸੁੰਦਰ ਹੋਵੇ ਉਹ ਸਾਹਿਤ ਹੁੰਦਾ ਹੈ। ਵਣਜਾਰਾ ਬੇਦੀ ਅਨੁਸਾਰ,ਸਾਹਿਤ ਕੋਮਲ ਭਾਵਾਂ ਦਾ ਸੁਹਜਮਈ ਪ੍ਰਗਟਾਵਾ ਹੈ ਤੇ ਇਸ ਦੇ ਅੰਦਰ ਓਹ ਸਭ ਸਾਰਥਕ ਕਲਾਤਮਕ ਅਭਿਵਿਅਕਤ ਸ਼ਾਮਲ ਹਨ ਜੋ ਮਨੁੱਖ ਨੂੰ ਸੁਹਜ ਸਵਾਦ ਦਿੰਦੇ ਤੇ ਜੀਵਨ ਦੀ ਅਗਵਾਈ ਕਰਦੇ ਹਨI[2]

ਇਤਿਹਾਸਸੋਧੋ

ਮੁੱਖ ਭੇਦਸੋਧੋ

ਪਦਸੋਧੋ

ਪਦ ਸਾਹਿਤ ਦਾ ਇੱਕ ਭੇਦ ਹੈ ਜਿਸਦਾ ਮੁੱਖ ਤੱਤ ਲੈਅ ਹੁੰਦਾ ਹੈ। ਇਸ ਵਿੱਚ ਭਾਸ਼ਾ ਦੀ ਵਿਆਕਰਨ ਨੂੰ ਕਵੀ ਆਪਣੇ ਅਨੁਸਾਰ ਬਦਲ ਲੈਂਦਾ ਹੈ। ਖੁੱਲ੍ਹੀ ਕਵਿਤਾ, ਗਜ਼ਲ, ਰੁਬਾਈ ਆਦਿ ਇਸਦੇ ਪ੍ਰਮੁੱਖ ਰੂਪ ਹਨ। ਕੁਝ ਲੇਖਕ ਲੋਰੀਆਂ ਅਤੇ ਬਾਲ ਕਹਾਣੀਆਂ ਨੂੰ ਸਾਹਿਤ ਦਾ ਮੁੱਢਲਾ ਰੂਪ ਮੰਨਦੇ ਹਨ।[3]

ਗਦਸੋਧੋ

ਗਦ ਪਦ ਦਾ ਦੂਜਾ ਭੇਦ ਹੈ ਜਿਸ ਵਿੱਚ ਕਿਸੇ ਵਿਸ਼ੇਸ਼ ਭਾਸ਼ਾ ਦੇ ਵਿਆਕਰਨ ਨਿਯਮਾਂ ਦੇ ਅਨੁਸਾਰ ਹੀ ਰਚਨਾ ਕੀਤੀ ਜਾਂਦੀ ਹੈ। ਨਾਵਲ, ਕਹਾਣੀ ਅਤੇ ਨੋਵੇਲਾ ਇਸਦੇ ਪ੍ਰਮੁੱਖ ਰੂਪ ਹਨ।

ਹਵਾਲੇਸੋਧੋ

  1. Meyer, Jim (1997). "What is Literature? A Definition Based on Prototypes". Work Papers of the Summer Institute of Linguistics, University of North Dakota Session. 41 (1). Retrieved 11 February 2014.
  2. ਪੰਜਾਬੀ ਦੀ ਲੋਕਧਾਰਾ,ਸੋਹਿੰਦਰ ਸਿੰਘ ਬੇਦੀ,ਨੈਸ਼ਨਲ ਬੁੱਕ ਟਰੱਸਟ ਇੰਡੀਆ,ਨਵੀਂ ਦਿੱਲੀ, ਪੰਨਾ,149
  3. "ਅਨਭੋਲ ਮਨ ਵਿੱਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼". Punjabi Tribune Online (in ਹਿੰਦੀ). 2020-02-23. Retrieved 2020-02-23. {{cite web}}: |first= missing |last= (help)