ਪਾਰੀਜਾਤ (ਲੇਖਕ)

(ਪਰਿਜਾਤ (ਲੇਖਕ) ਤੋਂ ਮੋੜਿਆ ਗਿਆ)

ਪਾਰਿਜਾਤ (ਨੇਪਾਲੀ: पारिजात) ਨੇਪਾਲੀ ਨਾਰੀ ਲੇਖਕ ਸੀ। ਉਸ ਦਾ ਅਸਲ ਨਾਮ ਬਿਸ਼ਨੂ ਕੁਮਾਰੀ ਵੈਬਾ (ਤਮਾਂਗ ਜਾਤੀ ਦਾ ਇੱਕ ਉੱਪ-ਸਮੂਹ) ਸੀ ਪਰ ਉਸ ਨੇ ਕਲਮੀ ਨਾਮ ਪਾਰਿਜਾਤ (ਹਾਰ ਸਿੰਗਾਰ ਨਾਮ ਦਾ ਇੱਕ ਫੁੱਲਦਾਰ ਪੌਦਾ ਜੋ ਰਾਤ ਨੂੰ ਸੁਗੰਧ ਬਖੇਰਦਾ ਹੈ) ਹੇਠ ਲਿਖਿਆ ਹੈ। ਉਸ ਦੀ ਸਭ ਪ੍ਰਸ਼ੰਸਾ ਪ੍ਰਾਪਤ ਪ੍ਰਕਾਸ਼ਨਾ ਸ਼ਿਰਿਸ ਕੋ ਫੂਲ (Nepali: शिरिषको फूल) ਨੂੰ ਕੁਝ ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਵਿੱਚ ਕੁਝ ਕਾਲਜਾਂ ਦੇ ਸਾਹਿਤ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਗਿਆ ਹੈ।

ਪਰਿਜਾਤ
ਸਿਲੀਗੁੜੀ, ਪੱਛਮੀ ਬੰਗਾਲ, ਭਾਰਤ ਵਿੱਚ 2.5 ਮੀਲ ਲੰਮੀ ਚੈੱਕ ਪੋਸਟ ਨੇੜੇ ਪਰਿਜਾਤ ਦਾ ਇੱਕ ਬੁੱਤ
ਸਿਲੀਗੁੜੀ, ਪੱਛਮੀ ਬੰਗਾਲ, ਭਾਰਤ ਵਿੱਚ 2.5 ਮੀਲ ਲੰਮੀ ਚੈੱਕ ਪੋਸਟ ਨੇੜੇ ਪਰਿਜਾਤ ਦਾ ਇੱਕ ਬੁੱਤ
ਜਨਮ1937
ਦਾਰਜਲਿੰਗ, ਭਾਰਤ
ਮੌਤ1993
ਕਾਠਮੰਡੂ, ਨੇਪਾਲ
ਕਿੱਤਾਲੇਖਕ
ਰਾਸ਼ਟਰੀਅਤਾਨੇਪਾਲੀ