ਪਰੀਆਂ ਦਾ ਬਾਗ (ਮੰਦਰ)
ਪ੍ਰਾਚੀਨ ਮੰਦਰ ਪਰੀਆਂ ਦਾ ਬਾਗ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਦੋਦਵਾਂ ਵਿੱਚ ਸਥਿਤ ਹੈ। ਪਰੀਆਂ ਦਾ ਬਾਗ ਨਾਲ ਮਸ਼ਹੂਰ ਮੰਦਰ ਪਿੰਡ ਦੇ ਉੱਤਰ ਵੱਲ ਇੱਕ ਸੰਘਣੇ ਬਾਗ ਵਿੱਚ ਸਥਿਤ ਹੈ। ਮੰਦਰ ਵਿੱਚ ਹੀ ਜ਼ਮੀਨ ਤੋਂ ਕਰੀਬ ਛੇ ਫੁੱਟ ਉੱਚੀ ਥਾਂ ਉੱਤੇ ਇੱਕ ਸਰੋਵਰ ਬਣਾਇਆ ਗਿਆ ਹੈ।
ਇਤਿਹਾਸ
ਸੋਧੋਮੰਦਰ ਵਿਖੇ ਹਰ ਸਾਲ ਜੇਠ ਮਹੀਨੇ ਦੇ ਤੀਸਰੇ ਮੰਗਲਵਾਰ ਮੇਲਾ ਭਰਦਾ ਹੈ। ਪਿੰਡ ਸਰਹੱਦ ਨੇੜੇ ਹੋਣ ਕਾਰਨ ਜਦੋਂ ਵੀ ਪਾਕਿਸਤਾਨ ਨਾਲ ਜੰਗਾਂ ਹੁੰਦੀਆਂ ਰਹੀਆਂ ਹਨ ਤਾਂ ਭਾਰਤੀ ਫੌਜ ਦਾ ਅਸਲਾ ਭੰਡਾਰ ਇੱਥੇ ਹੀ ਬਣਦਾ ਰਿਹਾ ਹੈ। ਭਿਆਨਕ ਜੰਗਾਂ ਦੌਰਾਨ ਪਿੰਡ ਦੇ ਪਾਕਿਸਤਾਨੀ ਬੰਬਾਰੀ ਤੋਂ ਬਚੇ ਰਹਿਣ ਦਾ ਸਿਹਰਾ ਪਿੰਡ ਦੇ ਬਜ਼ੁਰਗ ਪ੍ਰਾਚੀਨ ਮੰਦਰ ਨੂੰ ਦਿੰਦੇ ਹਨ, ਜਿਸ ਦੀ ਪੂਰੀ ਕਹਾਣੀ ਵੀ ਬਾਕਾਇਦਾ ਮੰਦਰ ਅੰਦਰ ਇੱਕ ਬੋਰਡ ਉੱਤੇ ਹਿੰਦੀ ਵਿੱਚ ਲਿਖ ਕੇ ਲਗਾਈ ਗਈ ਹੈ। ਮੰਦਰ ਦੀ ਸਥਾਪਨਾ ਪੰਡਿਤ ਬਾਮਦੇਵ ਵੱਲੋਂ 1855-60 ਵਿੱਚ ਕੀਤੀ ਗਈ ਸੀ। ਮੰਦਰ ਦੀ ਸਥਾਪਨਾ ਲਈ ਉਹਨਾਂ ਮੱਧ ਪ੍ਰਦੇਸ਼ ਦੇ ਕਾਵੇਰੀ ਤੇ ਨਰਮਦਾ ਦੇ ਸੰਗਮ ਤੋਂ ਬਣੇ ਸ਼ਿਵਲਿੰਗ ਲਿਆ ਕੇ ਕੀਤੀ। ਪੰਡਤ ਜੀ ਨੂੰ ਮਾਂ ਭਗਵਤੀ ਨੇ ਕੰਨਿਆ ਰੂਪ ਵਿੱਚ ਦਰਸ਼ਨ ਦਿੱਤੇ ਸਨ। ਉਹਨਾਂ ਦੀ ਪ੍ਰੇਰਣਾ ਨਾਲ ਹੀ ਬਾਗ ਵਿੱਚ 1870 ਵਿੱਚ ਕੰਜਕਾਂ ਵਾਲੇ ਮੰਦਰ ਦਾ ਨਿਰਮਾਣ ਕਰਵਾ ਦਿੱਤਾ ਗਿਆ। ਬਾਉਲੀ ਉੱਤੇ ਇੱਕ ਖੂਹ ਬਣਵਾਇਆ।[1]
ਹਵਾਲੇ
ਸੋਧੋ- ↑ "ਪ੍ਰਾਚੀਨ ਮੰਦਰ 'ਪਰੀਆਂ ਦਾ ਬਾਗ'". Retrieved 27 February 2016.