ਰੂਸੀ ਪਰੀ ਕਥਾ, ਹੁਸੀਨ ਵਾਸੀਲਿਸਾ ਦਾ ਇੱਕ ਚਿੱਤਰ

ਪਰੀ ਕਥਾ (ਅੰਗਰੇਜ਼ੀ:fairy tale; ਉੱਚਾਰਨ/ˈfeəriˌteɪl/) ਇੱਕ ਨਿੱਕੀ ਕਹਾਣੀ ਹੁੰਦੀ ਹੈ ਜਿਸ ਵਿੱਚ ਲੋਕਕਥਾਈ ਬਾਤਾਂ ਵਾਲੇ ਫੈਂਟਸੀ ਪਾਤਰ ਹੁੰਦੇ ਹਨ, ਜਿਵੇਂ ਪਰੀਆਂ, ਭੂਤ, ਰਾਖਸ, ਜਾਦੂਗਰ, ਦਿਓ ਅਤੇ ਗਿਠਮੁਠੀਏ, ਅਤੇ ਆਮ ਤੌਰ 'ਤੇ ਇਸ ਵਿੱਚ ਜਾਦੂ ਟੂਣਾ ਸ਼ਾਮਲ ਹੁੰਦਾ ਹੈ। ਪਰ ਇਹ ਦੰਤ ਕਥਾ, (ਜਿਸ ਵਿੱਚ ਬਿਆਨ ਨੂੰ ਸੱਚ ਵਜੋਂ ਪੇਸ਼ ਕੀਤਾ ਗਿਆ ਹੁੰਦਾ ਹੈ) ਨੀਤੀ ਕਥਾ ਅਤੇ ਜਨੌਰ ਕਹਾਣੀ ਤੋਂ ਵੱਖਰਾ ਬਿਰਤਾਂਤ ਰੂਪ ਹੈ।[1] ਇਸ ਵਿੱਚ ਵਿਸਮਕ ਘਟਨਾਵਾਂ ਦੀ ਭਰਮਾਰ ਹੁੰਦੀ ਹੈ ਅਤੇ ਆਮ ਤੌਰ 'ਤੇ ਇੱਕ ਲੰਬੇ ਕਾਲ ਦਾ ਵਰਣਨ ਹੁੰਦਾ ਹੈ। ਪਰੀ ਕਥਾਵਾਂ ਆਮ ਤੌਰ ਉੱਤੇ ਛੋਟੇ ਬੱਚਿਆਂ ਨੂੰ ਆਕਰਸ਼ਤ ਕਰਦੀਆਂ ਹਨ ਕਿਉਂਕਿ ਇਨ੍ਹਾਂ ਨੂੰ ਸਮਝਣਾ ਆਸਾਨ ਹੁੰਦਾ ਹੈ ਅਤੇ ਇਨ੍ਹਾਂ ਵਿਚਲੇ ਪਾਤਰ ਉਹਨਾਂ ਨੂੰ ਧੂਹ ਪਾਉਣ ਵਾਲੇ ਹੁੰਦੇ ਹਨ।

ਸ਼ਬਦਾਵਲੀਸੋਧੋ

ਕੁਝ ਲੋਕਧਾਰਾ-ਸ਼ਾਸਤਰੀ ਪਰੀ ਕਥਾ ਦੀ ਥਾਂ ਜਰਮਨ ਸ਼ਬਦ Märchen ਯਾਨੀ "ਅਦਭੁੱਤ ਕਥਾ"[2] ਦੀ ਵਰਤੋਂ ਕਰਨ ਨੂੰ ਤਰਜੀਹ ਦਿੰਦੇ ਹਨ। ਇਸ ਸ਼ਬਦ ਨੂੰ ਥਾਮਪਸਨ ਦੀ ਪੁਸਤਕ ਦ ਫੋਕਟੇਲ ਦੀ 1977 [1946] ਵਾਲੀ ਅਡੀਸ਼ਨ ਵਿੱਚ ਦਿੱਤੀ ਪਰਿਭਾਸ਼ਾ' ਨੇ ਹੋਰ ਬਲ ਬਖਸਿਆ: "ਲੰਮੀ ਕਹਾਣੀ ਜਿਸ ਵਿੱਚ ਮੋਟਿਫ਼ ਜਾਂ ਉੱਪ-ਕਥਾਵਾਂ ਦੀ ਲੜੀ ਹੋਵੇ। ਇਹ ਨਿਸਚਿਤ ਸਥਾਨ ਜਾਂ ਨਿਸਚਿਤ ਪ੍ਰਾਣੀਆਂ ਦੇ ਬਗੈਰ ਆਵਾਸਤਵਿਕ ਸੰਸਾਰ ਵਿੱਚ ਵਿਚਰਦੀ ਹੈ ਅਤੇ ਚਮਤਕਾਰਾਂ ਨਾਲ ਭਰੀ ਹੁੰਦੀ ਹੈ। ਇਸ ਅਣਹੋਏ ਦੇਸ਼ ਵਿੱਚ ਨਿਮਾਣੇ ਨਿਤਾਣੇ ਨਾਇਕ ਦੁਸ਼ਮਨਾਂ ਨੂੰ ਮਾਰ ਮੁਕਾਉਂਦੇ ਹਨ, ਹਕੂਮਤਾਂ ਦੇ ਵਾਰਸ ਬਣ ਜਾਂਦੇ ਹਨ ਅਤੇ ਰਾਜਕੁਮਾਰੀਆਂ ਨਾਲ ਵਿਆਹ ਰਚਾਉਂਦੇ ਹਨ।"[3]

ਪਰਿਭਾਸ਼ਾਸੋਧੋ

ਵਿਧਾ ਦਾ ਇਤਹਾਸਸੋਧੋ

ਲੋਕਰੂਪ ਅਤੇ ਸਾਹਿਤਸੋਧੋ

ਇਤਹਾਸਸੋਧੋ

ਹਵਾਲੇਸੋਧੋ

  1. Thompson, Stith. Funk & Wagnalls Standard Dictionary of Folklore, Mythology & Legend, 1972 s.v. "Fairy Tale"
  2. A companion to the fairy tale. By Hilda Ellis Davidson, Anna Chaudhri. Boydell & Brewer 2006.
  3. Stith Thompson, The Folktale, 1977 (Thompson: 8).