ਪਲਕ ਕੋਹਲੀ (ਜਨਮ 12 ਅਗਸਤ 2002) ਜਲੰਧਰ ਦੀ ਇੱਕ ਭਾਰਤੀ ਪੇਸ਼ੇਵਰ ਪੈਰਾ-ਬੈਡਮਿੰਟਨ ਅਥਲੀਟ ਖਿਡਾਰਣ ਹੈ।[1][2]

ਨਿੱਜੀ ਜੀਵਨ

ਸੋਧੋ

ਪਲਕ ਕੋਹਲੀ ਜਲੰਧਰ ਤੋਂ ਆਈ ਹੈ।[3] ਉਸਨੇ ਸੇਂਟ ਜੋਸੇਫ ਕਾਨਵੈਂਟ ਸਕੂਲ ਵਿੱਚ ਪੜ੍ਹਾਈ ਕੀਤੀ।[ਹਵਾਲਾ ਲੋੜੀਂਦਾ]

ਕਰੀਅਰ

ਸੋਧੋ

ਕੋਹਲੀ ਗੌਰਵ ਖੰਨਾ, ਜੋ ਕਿ ਭਾਰਤੀ ਪੈਰਾ-ਬੈਡਮਿੰਟਨ ਟੀਮ ਦਾ ਮੁੱਖ ਕੋਚ ਹੈ, ਦੇ ਅਧੀਨ ਰਾਸ਼ਟਰੀ ਸਿਖਲਾਈ ਕੈਂਪ ਵਿੱਚ ਸਿਖਲਾਈ ਲੈ ਰਹੀ ਹੈ।[4]

ਅਪ੍ਰੈਲ 2021 ਵਿੱਚ, ਉਹ ਅਤੇ ਮਾਨਸੀ ਜੋਸ਼ੀ ਦੋਵੇਂ ਆਪੋ-ਆਪਣੇ ਸਿੰਗਲ ਵਰਗ ਵਿੱਚ ਦੁਬਈ ਪੈਰਾ-ਬੈਡਮਿੰਟਨ ਇੰਟਰਨੈਸ਼ਨਲ ਦੇ ਫਾਈਨਲ ਵਿੱਚ ਪਹੁੰਚੀਆਂ। ਉਸ ਨੂੰ SU5 ਫਾਈਨਲ ਵਿੱਚ ਮੇਗਨ ਹੌਲੈਂਡਰ ਨੇ ਹਰਾਇਆ ਸੀ।[5]

ਕੋਹਲੀ ਟੋਕੀਓ ਪੈਰਾਲੰਪਿਕ 2021 ਲਈ ਸਿੰਗਲਜ਼ ਅਤੇ ਮਹਿਲਾ ਡਬਲਜ਼ ਦੋਵਾਂ ਲਈ ਕੁਆਲੀਫਾਈ ਕਰਨ ਵਾਲਾ ਦੇਸ਼ ਦਾ ਇਕਲੌਤਾ ਪੈਰਾ ਬੈਡਮਿੰਟਨ ਅਥਲੀਟ ਹੈ[6]

ਹਵਾਲੇ

ਸੋਧੋ
  1. "How Palak Kohli beat the odds to qualify for Tokyo Paralympics". Mintlounge (in ਅੰਗਰੇਜ਼ੀ). 2021-04-20. Retrieved 2021-05-14.
  2. "BWF Para-Badminton". bwfpara.tournamentsoftware.com. Retrieved 2021-05-15.
  3. Janiaczyk, Małgorzata (2015-01-01). "Para-badminton – sport for people with disabilities". Physiotherapy. 23 (4). doi:10.1515/physio-2015-0018. ISSN 2083-8204.
  4. "Paralympics-bound Palak Kohli continues full training despite lockdown in Lucknow - Times of India". The Times of India (in ਅੰਗਰੇਜ਼ੀ). Retrieved 2021-05-14.
  5. Scroll Staff. "Dubai Para Badminton International: Pramod Bhagat, Prem Kumar, Palak Kohli lead India's medal rush". Scroll.in (in ਅੰਗਰੇਜ਼ੀ (ਅਮਰੀਕੀ)). Retrieved 2021-05-17.
  6. "Shuttler Palak Kohli qualifies for Tokyo Paralympics | Tokyo Olympics News - Times of India". The Times of India (in ਅੰਗਰੇਜ਼ੀ). IANS. 22 May 2021. Retrieved 2021-05-22.