ਪਲਾਊ (ਜਾਂ ਬਲਾਊ ਜਾਂ ਪਿਲਿਊ), ਅਧਿਕਾਰਕ ਤੌਰ ਉੱਤੇ ਪਲਾਊ ਦਾ ਗਣਰਾਜ (ਪਲਾਊਈ: Beluu ęr a Belau), ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿਤ ਇੱਕ ਟਾਪੂਨੁਮਾ ਦੇਸ਼ ਹੈ। ਭੂਗੋਲਕ ਤੌਰ ਉੱਤੇ ਇਹ ਮਾਈਕ੍ਰੋਨੇਸ਼ੀਆ ਦੇ ਵੱਡੇ ਟਾਪੂ-ਸਮੂਹ ਦਾ ਹਿੱਸਾ ਹੈ ਜਿਸਦੇ ਟਾਪੂਆਂ ਉੱਤੇ 21,000 ਦੇ ਲਗਭਗ ਲੋਕ ਰਹਿੰਦੇ ਹਨ ਅਤੇ ਇਹ ਕੈਰੋਲੀਨ ਟਾਪੂ-ਸਮੂਹ ਦੇ ਪੱਛਮ ਵੱਲ 250 ਟਾਪੂਆਂ ਦੀ ਲੜੀ ਬਣਾਉਂਦੇ ਹਨ। ਇਸ ਟਾਪੂ-ਸਮੂਹ ਦੀਆਂ ਸਮੁੰਦਰੀ ਹੱਦਾਂ ਇੰਡੋਨੇਸ਼ੀਆ, ਫ਼ਿਲਪੀਨਜ਼ ਅਤੇ ਮਾਈਕ੍ਰੋਨੇਸ਼ੀਆ ਨਾਲ ਲੱਗਦੀਆਂ ਹਨ। ਇਸ ਸਮੂਹ ਵਿੱਚ ਸਭ ਤੋਂ ਵੱਧ ਅਬਾਦੀ ਵਾਲਾ ਟਾਪੂ ਕੋਰੋਰ ਹੈ ਅਤੇ ਨੇੜਲੇ ਬਬੇਲਦਾਓਬ ਉੱਤੇ ਰਾਜਧਾਨੀ ਅੰਗੇਰੁਲਮੂਦ ਸਥਿਤ ਹੈ।

ਪਲਾਊ ਗਣਰਾਜ
Beluu ęr a Belau
ਝੰਡਾ Seal
ਐਨਥਮ: Belau loba klisiich er a kelulul
ਰਾਜਧਾਨੀਅੰਗੇਰੁਲਮੂਦ[1]
7°21′N 134°28′E / 7.350°N 134.467°E / 7.350; 134.467
ਸਭ ਤੋਂ ਵੱਡਾ ਸ਼ਹਿਰ ਕੋਰੋਰ
ਐਲਾਨ ਬੋਲੀਆਂ ਅੰਗਰੇਜ਼ੀ
ਪਲਾਊਈ
ਕਦਰ ਹਾਸਲ ਖੇਤਰੀ ਬੋਲੀਆਂ ਜਪਾਨੀ (ਅੰਗੌਰ ਵਿੱਚ)
ਸੋਂਸੋਰੋਲੀ (ਸੋਂਸੋਰਲ ਵਿੱਚ)
ਤੋਬੀਆਈ (ਹਤੋਹੋਬੇਈ ਵਿੱਚ)
ਡੇਮਾਨਿਮ ਪਲਾਊਈ
ਸਰਕਾਰ ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਲੋਕਤੰਤਰੀ ਗਣਰਾਜ
 •  ਰਾਸ਼ਟਰਪਤੀ ਜਾਨਸਨ ਟੋਰੀਬਿਓਂਗ
 •  President-elect ਟਾਮੀ ਰੇਮੇਂਗੇਸਾਊ
ਕਾਇਦਾ ਸਾਜ਼ ਢਾਂਚਾ ਰਾਸ਼ਟਰੀ ਕਾਂਗਰਸ
ਸੁਤੰਤਰਤਾ
 •  ਸੰਯੁਕਤ ਰਾਜ ਨਾਲ ਸੁਤੰਤਰ ਮੇਲਜੋਲ ਦੀ ਰਜ਼ਾਮੰਦੀ 1 ਅਕਤੂਬਰ 1994 
ਰਕਬਾ
 •  ਕੁੱਲ 459 km2 (196ਵਾਂ)
177 sq mi
 •  ਪਾਣੀ (%) ਨਾਂ-ਮਾਤਰ
ਅਬਾਦੀ
 •  2011 ਅੰਦਾਜਾ 20,956 (218ਵਾਂ)
 •  ਗਾੜ੍ਹ 28.4/km2
45.5/sq mi
GDP (PPP) 2008 ਅੰਦਾਜ਼ਾ
 •  ਕੁੱਲ $164 ਮਿਲੀਅਨ[2] (not ranked)
 •  ਫ਼ੀ ਸ਼ਖ਼ਸ $8,100[2] (119ਵਾਂ)
HDI (2011) 0.782[3]
Error: Invalid HDI value · 49ਵਾਂ
ਕਰੰਸੀ ਅਮਰੀਕੀ ਡਾਲਰ (USD)
ਟਾਈਮ ਜ਼ੋਨ (UTC+9)
ਡਰਾਈਵ ਕਰਨ ਦਾ ਪਾਸਾ ਸੱਜੇ
ਕੌਲਿੰਗ ਕੋਡ +680
ਇੰਟਰਨੈਟ TLD .pw
ਅ. 7 ਅਕਤੂਬਰ 2006 ਵਿੱਚ ਸਰਕਾਰੀ ਅਫ਼ਸਰਾਂ ਆਪਣੇ ਦਫ਼ਤਰ ਪੂਰਵਲੀ ਰਾਜਧਾਨੀ ਕੋਰੋਰ ਤੋਂ ਮੇਲੇਕੇਆਕ ਵਿਚਲੇ ਅੰਗੇਰੁਲਮੂਦ ਵਿੱਚ ਲੈ ਗਏ ਜੋ ਕਿ ਕੋਰੋਰ ਤੋਂ 20 ਕਿ.ਮੀ. ਉੱਤਰ-ਪੂਰਬ ਵੱਲ ਬਬੇਲਥਾਪ ਟਾਪੂ ਉੱਤੇ ਸਥਿਤ ਅਤੇ ਮੇਲੇਕੇਆਕ ਪਿੰਡ ਤੋਂ 2 ਕਿ.ਮੀ. ਪੱਛਮ ਵੱਲ ਹੈ।
ਬ. ਕੁੱਲ ਘਰੇਲੂ ਉਪਜ ਵਿੱਚ ਅਮਰੀਕੀ ਮਾਲੀ ਸਹਾਇਤਾ (2004 ਦਾ ਅੰਦਾਜ਼ਾ) ਵੀ ਸ਼ਾਮਲ ਹੈ।

ਹਵਾਲੇਸੋਧੋ

  1. "CIA Factbook". Archived from the original on 2010-07-11. Retrieved 2012-11-29. 
  2. 2.0 2.1 2008 ਅੰਦਾਜ਼ਾ "Palau". CIA World Factbook. CIA. Archived from the original on 2010-07-11. Retrieved 2009-08-09. 
  3. http://hdr.undp.org/en/media/HDR_2011_ES_Table1.pdf