ਪਲਾਸਟਿਕ ਪਦਾਰਥ ਬਣਾਉਟੀ ਜਾਂ ਅਰਧ-ਬਣਾਉਟੀ ਕਾਰਬਨੀ ਠੋਸ ਢਾਲਣਯੋਗ ਪਦਾਰਥਾਂ ਦੀ ਵਿਸ਼ਾਲ ਟੋਲੀ ਵਿੱਚੋਂ ਕੋਈ ਇੱਕ ਪਦਾਰਥ ਹੁੰਦਾ ਹੈ। ਆਮ ਤੌਰ ਉੱਤੇ ਪਲਾਸਟਿਕ ਵਧੇਰੇ ਅਣਵੀ ਭਾਰ ਵਾਲ਼ੇ ਕਾਰਬਨੀ ਪਾਲੀਮਰ ਹੁੰਦੇ ਹਨ ਪਰ ਬਹੁਤੀ ਵਾਰ ਇਹਨਾਂ ਵਿੱਚ ਹੋਰ ਪਦਾਰਥ ਵੀ ਹੁੰਦੇ ਹਨ। ਇਹ ਜ਼ਿਆਦਾਤਰ ਬਣਾਉਟੀ ਹੁੰਦੇ ਹਨ ਪਰ ਕਈ ਪਲਾਸਟਿਕਾਂ ਕੁਦਰਤੀ ਵੀ ਹੁੰਦੀਆਂ ਹਨ।[1]

ਘਰੇਲੂ ਸਾਜ਼ੋ-ਸਮਾਨ ਕਈ ਕਿਸਮਾਂ ਦੀ ਪਲਾਸਟਿਕ ਦਾ ਬਣਿਆ ਹੁੰਦਾ ਹੈ।
ਆਈਯੂਪੈਕ ਵੱਲੋਂ ਪਰਿਭਾਸ਼ਾ
ਬਹੁਇਕਾਈ ਪਦਾਰਥ ਲਈ ਵਰਤੀ ਜਾਂਦੀ ਇੱਕ ਆਮ ਇਸਤਲਾਹ ਜਿਸ ਵਿੱਚ ਹੋਰ ਪਦਾਰਥ ਵੀ ਹੋ ਸਕਦੇ ਹਨ
ਤਾਂ ਜੋ ਗੁਣਾਂ ਵਿੱਚ ਵਾਧਾ ਹੋ ਸਕੇ ਅਤੇ/ਜਾਂ ਕੀਮਤ ਘਟ ਸਕੇ।

ਨੋਟ 1: ਪਾਲੀਮਰ ਦੀ ਥਾਂ ਇਸ ਸ਼ਬਦ ਨੂੰ ਵਰਤਣ ਉੱਤੇ ਘੜਮੱਸ ਪੈਦਾ ਹੁੰਦੀ ਹੈ ਅਤੇ
ਇਸ ਕਰ ਕੇ ਇਹ ਯੋਗ ਨਹੀਂ।

ਨੋਟ 2: ਇਹ ਇਸਤਲਾਹ ਪਾਲੀਮਰ ਇੰਜੀਨੀਅਰਿੰਗ ਵਿੱਚ ਅਜਿਹੇ ਪਦਾਰਥਾਂ ਲਈ ਵਰਤੀ ਜਾਂਦੀ ਹੈ
ਜਿਹਨਾਂ ਉੱਤੇ ਵਹਾਅ ਹੇਠ ਕਾਰਵਾਈ ਕੀਤੀ ਜਾ ਸਕੇ।[2]

ਨਿਪਟਾਰਾਸੋਧੋ

ਠੋਸ ਵਾਧੂ ਪਦਾਰਥਾਂ ਨੂੰ ਵੱਖ ਵੱਖ ਕਰਕੇ ਇਸ ਦਾ ਨਿਪਟਾਰਾ ਕੀਤਾ ਜਾਂਦਾ ਹੈ, ਜੇ ਅਜਿਹਾ ਨਹੀਂ ਹੁੰਦਾ ਤਾਂ ਪਲਾਸਟਿਕ ਵਿੱਚੋਂ ਤਾਂਬਾ ਅਤੇ ਅਲੂਮੀਨੀਅਮ ਕੱਢਣ ਲਈ ਇਸ ਨੂੰ ਖੁੱਲ੍ਹੀ ਹਵਾ ਵਿੱਚ ਜਲਾਇਆ ਜਾਂਦਾ ਹੈ ਜਿਸ 'ਚ ਕਾਰਬਨ ਮੋਨੋਆਕਸਾਈਡ, ਡਾਇਓਕਸਿਨਜ਼ ਅਤੇ ਫੁਰਾਨਸ ਵਰਗੇ ਘਾਤਕ ਤੱਤ ਪੈਦਾ ਹੁੰਦੇ ਹਨ। ਕਾਰਬਨ ਮੋਨੋਆਕਸਾਈਡ ਜ਼ਹਿਰੀਲੀ ਗੈਸ ਹੈ ਜਿਸ ਦੀ ਜ਼ਿਆਦਾ ਮਾਤਰਾ ਹੋਣ ’ਤੇ ਮਨੁੱਖ ਬੇਹੋਸ਼ ਹੋ ਸਕਦਾ ਹੈ ਜਦੋਂ ਕਿ ਡਾਇਓਕਸਿਨਜ਼ ਅਤੇ ਫੁਰਾਨਸ ਖ਼ਤਰਨਾਕ ਤੱਤ ਹਨ। ਇਹ ਜ਼ਹਿਰੀਲੇ ਕੰਪਾਊਂਡ ਨਵੇਂ ਜਨਮੇ ਬੱਚਿਆਂ ਵਿੱਚ ਹਾਰਮੋਨਜ ਅਸੰਤੁਲਨ ਅਤੇ ਸੈਕਸ ਤਬਦੀਲੀ ਲਈ ਜ਼ਿੰਮੇਵਾਰ ਹਨ। ਇਸ ਨਾਲ ਪੈਦਾ ਹੋਏ ਧੂੰਏ ਤੋਂ ਜਾਨਵਰਾਂ ਅਤੇ ਮਨੁੱਖ ਵਿੱਚ ਸੈਕਸ ਤਬਦੀਲੀ ਆ ਜਾਂਦੀ ਹੈ। ਇਹ ਜ਼ਹਿਰੀਲੇ ਤੱਤ ਫ਼ਸਲਾਂ ਅਤੇ ਪਾਣੀ ਦੇ ਸੋਮਿਆਂ ’ਤੇ ਬੈਠ ਜਾਂਦੇ ਹਨ ਜਿਹੜੇ ਕਿ ਭੋਜਨ ਰਾਹੀਂ ਸਾਡੀ ਸਰੀਰਿਕ ਪ੍ਰਣਾਲੀ ਵਿੱਚ ਪ੍ਰਵੇਸ਼ ਕਰ ਜਾਂਦੇ ਹਨ। ਇਸ ਨਾਲ ਪੈਦਾ ਹੋਈਆਂ ਜ਼ਹਿਰਲੀਆਂ ਗੈਸਾਂ ਨਾਲ ਕੈਂਸਰ, ਦਿਲ ਦੀਆਂ ਬਿਮਾਰੀਆਂ, ਦਮਾਂ, ਫੇਫੜਿਆਂ ਦੇ ਰੋਗ, ਖੁਜਲੀ, ਉਲਟੀਆਂ ਅਤੇ ਸਿਰ ਦਰਦ ਜਿਹੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ। ਇਹ ਤੱਤ ਸਾਡੇ ਗੁਰਦੇ ਅਤੇ ਪੇਟ ਨੂੰ ਵੀ ਨੁਕਸਾਨ ਹੁੰਦਾ ਹੈ।

ਹਵਾਲੇਸੋਧੋ