ਪਸੁਪੁਲੇਤੀ ਬਲਾਰਾਜੂ
ਪਸੁਪੁਲੇਤੀ ਬਲਾਰਾਜੂ (ਜਨਮ 12 ਜੂਨ 1964) ਭਾਰਤ ਦਾ ਇਕ ਸਿਆਸਤਦਾਨ ਹੈ ਅਤੇ ਆਂਧਰਾ ਪ੍ਰਦੇਸ਼, ਭਾਰਤ ਤੋਂ ਇੱਕ ਵਿਧਾਇਕ ਹੈ। ਉਹ ਜਨ ਸੈਨਾ ਪਾਰਟੀ ਨਾਲ ਸਬੰਧਤ ਹੈ ਅਤੇ ਉਸਨੇ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਵਿੱਚ ਕੰਮ ਕੀਤਾ। ਉਹ ਆਂਧਰਾ ਪ੍ਰਦੇਸ਼ ਸਰਕਾਰ ਵਿੱਚ ਕਬਾਇਲੀ ਕਲਿਆਣ ਲਈ ਸਾਬਕਾ ਮੰਤਰੀ ਹੈ। [1]
ਅਰੰਭ ਦਾ ਜੀਵਨ
ਸੋਧੋਪਸੁਪੁਲੇਤੀ ਬਲਾਰਾਜੂ ਦਾ ਜਨਮ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਜ਼ਿਲ੍ਹੇ ਦੇ ਗੁਡੇਮ ਕੋਠਾ ਵੇਦੀ ਮੰਡਲ ਵਿੱਚ ਹੋਇਆ ਸੀ। ਉਸਨੇ ਅੰਨਾਮਲਾਈ ਯੂਨੀਵਰਸਿਟੀ ਮਾਸਟਰ ਦੀ ਡਿਗਰੀ ਹਾਸਲ ਕੀਤੀ। [2] ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਸਨੇ ਕੰਡਕਟਰ, ਟੀਚਰ ਅਤੇ ਕੌਫੀ ਬੋਰਡ ਦੇ ਪ੍ਰਧਾਨ ਵਜੋਂ ਕੰਮ ਕੀਤਾ। ਉਸਨੇ 25 ਸਾਲ ਦੀ ਉਮਰ ਵਿੱਚ ਮੰਡਲ ਪ੍ਰਧਾਨ ਵਜੋਂ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ।
ਸਿਆਸੀ ਕੈਰੀਅਰ
ਸੋਧੋਪਸੁਪੁਲੇਤੀ ਬਲਾਰਾਜੂ 1989 ਵਿੱਚ ਚਿੰਤਪੱਲੇ ਹਲਕੇ ਤੋਂ ਅਤੇ 2009 ਵਿੱਚ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਜ਼ਿਲ੍ਹੇ ਦੇ ਪਾਡੇਰੂ ਹਲਕੇ ਤੋਂ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਦੀ ਟਿਕਟ 'ਤੇ ਆਂਧਰਾ ਪ੍ਰਦੇਸ਼ ਵਿਧਾਨ ਸਭਾ ਲਈ ਚੁਣੇ ਗਏ ਸਨ। ਉਹ ਵਾਈ.ਐਸ. ਰਾਜਸ਼ੇਖਰ ਰੈੱਡੀ [3] ਅਤੇ ਐਨ. ਕਿਰਨ ਕੁਮਾਰ ਰੈੱਡੀ ਦੇ ਕਬਾਇਲੀ ਕਲਿਆਣ ਵਿਭਾਗ ਦੇ ਮੰਤਰੀ ਮੰਡਲ ਵਿੱਚ ਮੰਤਰੀ ਬਣੇ। ਉਸਨੇ 2009-2014 ਦੌਰਾਨ ਆਂਧਰਾ ਪ੍ਰਦੇਸ਼ ਸਰਕਾਰ ਵਿੱਚ ਪੇਂਡੂ ਅਤੇ ਅੰਦਰੂਨੀ ਵਿਕਾਸ ਅਤੇ ਕਬਾਇਲੀ ਭਲਾਈ ਮੰਤਰੀ ਵਜੋਂ ਸੇਵਾ ਨਿਭਾਈ।
ਨਿੱਜੀ ਜੀਵਨ
ਸੋਧੋਪਸੁਪੁਲੇਤੀ ਬਲਰਾਜੂ ਦਾ ਵਿਆਹ ਰਾਧਾ ਨਾਲ ਹੋਇਆ ਹੈ।ਉਨ੍ਹਾਂ ਦੀ ਇੱਕ ਬੇਟੀ "ਡਾ. ਦਰਸ਼ਿਨੀ" ਅਤੇ ਇੱਕ ਪੁੱਤਰ "ਭਗਤ" ਹੈ।[ਹਵਾਲਾ ਲੋੜੀਂਦਾ]