ਪਾਉਂਟਾ ਸਾਹਿਬ ਦੀ ਮਹੱਤਤਾ ਵਿਲੱਖਣ ਹੈ ਕਿਉਂਕਿ ਇਹ ਇੱਕੋ ਇੱਕ ਅਜਿਹਾ ਸ਼ਹਿਰ ਹੈ, ਜਿਸ ਦਾ ਨੀਂਹ ਪੱਥਰ ਗੁਰੂ ਗੋਬਿੰਦ ਸਿੰਘ ਜੀ ਨੇ ਰੱਖਿਆ ਸੀ ਅਤੇ ਇਸ ਦਾ ਨਾਂ ਪਾਉਂਟਾ ਸਾਹਿਬ ਨਿਸ਼ਚਿਤ ਕੀਤਾ ਸੀ। ਪੁਰਾਣੀ ਨਾਹਨ ਰਿਆਸਤ ਵਿੱਚ ਸਥਿਤ ਹਿਮਾਚਲ ਪ੍ਰਦੇਸ਼ ਵਿੱਚ ਜਮਨਾ ਨਦੀ ਤੇ ਇਹ ਸ਼ਹਿਰ ਵਸਿਆ ਹੋਇਆ ਹੈ।[1] ਇਸ ਸ਼ਹਿਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਚਾਰ ਸਾਲ ਤੋਂ ਵੀ ਵੱਧ ਸਮਾਂ ਰਹੇ। ਗੁਰੂ ਜੀ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ’ਤੇ 1685 ਨੂੰ ਨਾਹਨ ਪਹੁੰਚੇ ਸਨ। ਇਹ ਸ਼ਹਿਰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸਿਰਮੌਰ ਦੀ ਤਹਿਸੀਲ ਹੈ। ਇਸ ਸ਼ਹਿਰ 'ਚ ਸੀਮੈਂਟ ਕਾਰਪੋਰੇਸ਼ਨ ਆਫ ਇੰਡੀਆ ਰਾਜਬਨ, ਬਿਜਲੀ ਘਰ, ਸੰਨ ਫਾਰਮਾਸਿਉਟੀਕਲ ਦੀ ਅੰਗਰੇਜ਼ੀ ਦਵਾਈਆਂ ਦੀਆਂ ਫੈਕਟਰੀਆਂ, ਮੈਨਕਾਈਡ ਫਾਰਮਾ ਲਿਮਿ:, ਜੀ ਲੈਬ ਲਿਮਿ: ਹੋਟਲ ਅਤੇ ਅਦਾਰੇ ਸਥਾਪਿਤ ਹਨ।

ਪਾਉਂਟਾ ਸਹਿਬ
पांवटा साहिब
ਮੰਡੀ
ਸ਼ਹਿਰ
ਦੇਸ਼ਭਾਰਤ
ਪ੍ਰਾਤ ਅਤੇ ਕੇਂਦਰ ਸ਼ਾਸਤਿਤ ਪ੍ਰਦੇਸ਼ਹਿਮਾਚਲ ਪ੍ਰਦੇਸ਼
ਜ਼ਿਲ੍ਹਾਸਿਰਮੌਰ
ਨਗਰ ਕੌਸ਼ਸਿਰਮੌਰ
ਉੱਚਾਈ
389 m (1,276 ft)
ਆਬਾਦੀ
 (2001)
 • ਕੁੱਲ19,087
ਭਾਸ਼ਾ
 • ਸਰਕਾਰੀਹਿੰਦੀ
ਸਮਾਂ ਖੇਤਰਯੂਟੀਸੀ+5:30 (IST)

ਗੁਰਦੁਆਰੇ

ਸੋਧੋ
  • ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ
  • ਗੁਰਦੁਆਰਾ ਦਸਤਾਰ ਅਸਥਾਨ ਸਾਹਿਬ
  • ਕਵੀ ਦਰਬਾਰ ਅਸਥਾਨ
  • ਗੁਰਦੁਆਰਾ ਸ਼ੇਰਗਾਹ ਸਾਹਿਬ
  • ਗੁਰਦੁਆਰਾ ਭੰਗਾਣੀ ਸਾਹਿਬ
  • ਗੁਰਦੁਆਰਾ ਤੀਰਗੜ੍ਹੀ ਸਾਹਿਬ
  • ਗੁਰਦੁਆਰਾ ਦਸਮੇਸ਼ ਦਰਬਾਰ ਛਾਉਣੀ ਵਾਲਾ ਸਾਹਿਬ
  • ਗੁਰਦੁਆਰਾ ਰਣਥੰਮ੍ਹ ਸਾਹਿਬ ਪਾਤਸ਼ਾਹੀ ਦਸਵੀਂ
  • ਤਪ ਅਸਥਾਨ ਗੁਰਦੁਆਰਾ ਕ੍ਰਿਪਾਲ ਸ਼ਿਲਾ ਸਾਹਿਬ
  • ਗੁਰਦੁਆਰਾ ਟੋਕਾ ਸਾਹਿਬ

ਸਿੱਖਿਆ ਸੰਸਥਾਂਵਾਂ

ਸੋਧੋ
  • ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ
  • ਦਿ ਸਕਾਲਰਜ਼ ਹੋਮ
  • ਡੀ. ਏ. ਵੀ. ਸਿਰਮੌਰ ਸੀਨੀਅਰ ਸੈਕੰਡਰੀ ਸਕੂਲ
  • ਦੂਨ ਵੈਲੀ ਸਕੂਲ
  • ਹਿਲ ਵਿਉ ਪਬਲਿਕ ਸਕੂਲ ਮਾਜ਼ਰਾ
  • ਬੀਬੀ ਜੀਤ ਕੌਰ ਸਕੂਲ
  • ਕਿਡਜ਼ ਪੈਰਾਡਾਈਜ਼
  • ਦਿ ਰੋਜ ਓਰਚਿਡ ਵਰਲਡ ਸਕੂਲ

ਹਵਾਲੇ

ਸੋਧੋ