ਪਾਗਲ ਦੀ ਡਾਇਰੀ (ਕਹਾਣੀ)

ਪਾਗਲ ਦੀ ਡਾਇਰੀ (1835; ਰੂਸੀ: Записки сумасшедшего, ਜ਼ਾਪੀਸਕੀ ਸੁਮਾਸਸ਼ਿਦਸ਼ੇਵਾ) ਗੋਗੋਲ ਦੀ ਕਹਾਣੀ ਹੈ। ਓਵਰਕੋਟ ਅਤੇ ਨੱਕ ਸਹਿਤ ਪਾਗਲ ਦੀ ਡਾਇਰੀ ਗੋਗੋਲ ਦੀਆਂ ਸਭ ਤੋਂ ਮਹਾਨ ਕਹਾਣੀਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਇਹ ਕਹਾਣੀ ਨਿਕੋਲਸ ਪਹਿਲਾ ਦੇ ਅੱਤਿਆਚਾਰੀ ਸਮੇਂ ਦੇ ਇੱਕ ਆਮ ਸਰਕਾਰੀ ਕਰਮਚਾਰੀ ਦੇ ਜੀਵਨ ਦੁਆਲੇ ਘੁੰਮਦੀ ਹੈ। ਡਾਇਰੀ ਰੂਪ ਵਿੱਚ ਲਿਖੀ ਇਹ ਕਹਾਣੀ ਕੇਂਦਰੀ ਪਾਤਰ, ਪਾਪਰਿਸ਼ਚਿਨ ਦੇ ਪਾਗਲਪਣ ਵਿੱਚ ਜਾਣ ਦੀ ਪ੍ਰਕਿਰਿਆ ਨੂੰ ਦਰਸਾਉਂਦੀ ਹੈ। ਪਾਗਲ ਦੀ ਡਾਇਰੀ, ਗੋਗੋਲ ਦੀ ਇੱਕੋ ਇੱਕ ਕਹਾਣੀ ਹੈ ਜੋ ਡਾਇਰੀ-ਇੰਦਰਾਜ਼ ਵਜੋਂ ਉੱਤਮ ਪੁਰਖ ਸ਼ੈਲੀ ਵਿੱਚ ਲਿਖੀ ਗਈ ਹੈ।

ਪਾਗਲ ਦੀ ਡਾਇਰੀ
ਪਾਪਰਿਸ਼ਚਿਨ: ਚਿੱਤਰਕਾਰ - ਇਲੀਆ ਰੇਪਿਨ (1882)
ਲੇਖਕਨਿਕੋਲਾਈ ਗੋਗੋਲ
ਮੂਲ ਸਿਰਲੇਖЗаписки сумасшедшего
ਦੇਸ਼ਰੂਸੀ ਸਾਮਰਾਜ
ਭਾਸ਼ਾਰੂਸੀ
ਵਿਧਾਕਹਾਣੀ, ਰਾਜਨੀਤਕ, ਵਿਅੰਗ

ਪਲਾਟ ਸਾਰ ਸੋਧੋ