ਓਵਰਕੋਟ ਰੂਸੀ ਨਾਟਕਕਾਰ, ਨਾਵਲਕਾਰ ਅਤੇ ਕਹਾਣੀਕਾਰ ਨਿਕੋਲਾਈ ਗੋਗੋਲ ਦੇ 1842 ਵਿੱਚ ਪ੍ਰਕਾਸ਼ਿਤ ਕਹਾਣੀ ਸੰਗ੍ਰਹਿ "ਪੀਟਰਜਬਰਗ ਕਹਾਣੀਆਂ" (Петербургские повести) ਵਿੱਚ ਸ਼ਾਮਲ ਇੱਕ ਕਹਾਣੀ ਹੈ ਜਿਸ ਨੂੰ ਸੰਸਾਰ ਦੀਆਂ ਕਈ ਦਰਜਨ ਭਾਸ਼ਾਵਾਂ ਵਿੱਚ ਅਨੁਵਾਦ ਹੋਣ ਦਾ ਅਤੇ ਅਨੇਕ ਨਾਟਕੀ ਤੇ ਫਿਲਮੀ ਰੂਪਾਂ ਵਿੱਚ ਪੇਸ਼ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸਨੂੰ ਦੁਨੀਆ ਦੀਆਂ ਅਜ਼ੀਮ ਤਰੀਂ ਕਹਾਣੀਆਂ ਵਿੱਚ ਹੁੰਦਾ ਹੈ। ਦੋਸਤੋਂਵਸਕੀ ਨੇ ਤਾਂ ਇਥੋਂ ਤੱਕ ਕਹਿ ਦਿਤਾਂ ਕਿ ਰੂਸ ਦਾ ਪੂਰਾ ਸਾਹਿਤ ਗੋਗੋਲ ਦੇ ਓਵਰਕੋਟ ਦੀ ਦੇਣ ਹੈ।

ਇਗੋਰ ਗ੍ਰੇਬਾਰ ਦੁਆਰਾ ਕਵਰ, 1890.

ਪਲਾਟ ਸੋਧੋ

ਇਹ ਕਹਾਣੀ ਸੇਂਟ ਪੀਟਰਸਬਰਗ ਵਿੱਚ ਸਥਿਤ ਕਿਸੇ ਸਰਕਾਰੀ ਵਿਭਾਗ ਦੇ ਇੱਕ ਗਰੀਬੀ ਮਾਰੇ ਬੁਢੇ ਕਰਮਚਾਰੀ, ਅਕਾਕੀ ਅਕਾਕੀਏਵਿੱਚ ਬਾਸ਼ਮਾਚਕਿਨ (Акакий Акакиевич Башмачкин) ਦੀ ਜ਼ਿੰਦਗੀ ਅਤੇ ਮੌਤ ਦੇ ਗਿਰਦ ਘੁੰਮਦੀ ਹੈ। ਉਸ ਕੋਲ ਇੱਕ ਬਹੁਤ ਫੱਟਿਆ ਪੁਰਾਣਾ ਓਵਰਕੋਟ ਹੈ। ਨਿੱਤ ਉਹੀ ਪਹਿਨ ਕੇ ਉਹ ਕੰਮ ਉੱਤੇ ਜਾਂਦਾ ਹੈ। ਲੋਕ ਉਸਨੂੰ ਕਹਿੰਦੇ ਰਹਿੰਦੇ ਹਨ, ਕਿ ਉਹ ਨਵਾਂ ਕੋਟ ਲੈ ਲਵੇ। ਪਰ ਇਸ ਸਾਲ ਵੀ ਉਸੇ ਨੂੰ ਮੁਰੰਮਤ ਕਰਾਉਣ ਦੀ ਸੋਚਦਾ ਹੈ। ਕਾਰੀਗਰ ਪੇਤਰੋਵਿੱਚ ਕਹਿੰਦਾ ਹੈ ਕਿ ਇਸਨੂੰ ਮੁਰੰਮਤ ਨਹੀਂ ਕੀਤਾ ਜਾ ਸਕਦਾ। ਆਪਣੀ ਤਨਖਾਹ ਵਿੱਚੋਂ ਥੋੜੀ ਥੋੜੀ ਬਚਤ ਕਰ ਕੇ ਅਤੇ ਇੱਕ ਵਾਧੂ ਬੋਨਸ ਮਿਲਣ ਉੱਤੇ ਉਹ ਇੱਕ ਨਵਾਂ ਓਵਰਕੋਟ ਖਰੀਦ ਲੈਂਦਾ ਹੈ। ਇੰਨੀ ਵੱਡੀ ਆਕਾਂਖਿਆ ਪੂਰੀ ਹੁੰਦੀ ਹੈ। ਪਹਿਲੇ ਹੀ ਦਿਨ, ਓਵਰਕੋਟ ਪਹਿਨ ਕੇ ਉਹ ਦਫਤਰ ਜਾਂਦਾ ਹੈ ਤਾਂ ਸਾਰੇ ਉਸ ਦੀ ਇਸ ਪ੍ਰਾਪਤੀ ਤੇ ਉਸਨੂੰ ਖੂਬ ਵਧਾਈਆਂ ਦਿੰਦੇ ਹਨ ਅਤੇ ਉਸ ਦਾ ਸੀਨੀਅਰ ਕਲਰਕ ਇੱਕ ਪਾਰਟੀ ਦਾ ਵੀ ਪ੍ਰਬੰਧ ਕਰ ਦਿੰਦਾ ਹੈ। ਰਾਤ ਨੂੰ ਘਰ ਜਾਂਦੇ ਵਕਤ ਦੋ ਉਚੱਕੇ ਉਸ ਦੀ ਖਿਚ-ਧੂਹ ਕਰਦੇ ਹਨ, ਉਸਨੂੰ ਠੁੱਡੇ ਮਾਰਦੇ ਹਨ ਅਤੇ ਉਸ ਤੋਂ ਕੋਟ ਖੋਹ ਕੇ ਭੱਜ ਜਾਂਦੇ ਹਨ।

ਉਹ ਬੁੱਢਾ ਵਿਅਕਤੀ ਆਪਣਾ ਕੋਟ ਖੁੱਸ ਜਾਣ ਦੀ ਸ਼ਿਕਾਇਤ ਲੈ ਕੇ ਹੇਠਾਂ ਦੇ ਕਰਮਚਾਰੀਆਂ ਦੀ ਅਣਦੇਖੀ ਕਰ ਕੇ ਸਿੱਧਾ ਵੱਡੇ ਅਫਸਰ ਦੇ ਕੋਲ ਚਲਾ ਜਾਂਦਾ ਹੈ। ਵਿਡੰਬਨਾ ਇਹੀ ਕਿ ਉੱਪਰਲਾ ਅਫਸਰ ਬਹੁਤ ਜ਼ਿਆਦਾ ਉੱਪਰ ਹੈ। ਉਸ ਦੀ ਉਮੀਦ ਦਰਅਸਲ ਇੱਕ ਵੱਡੀ ਹਿਮਾਕਤ ਹੈ। ਅਫਸਰ ਉਸਨੂੰ ਝਿੜਕਦਾ ਹੈ ਕਿ ਉਹ ਏਨੀ ਮਾਮੂਲੀ ਗੱਲ ਉਹਦੇ ਕੋਲ ਕਿਉਂ ਲਿਆਇਆ, ਕਿ ਉਸਨੇ ਉਸ ਦੇ ਸਕੱਤਰਾਂ ਨਾਲ ਗੱਲ ਕਿਉਂ ਨਹੀਂ ਕੀਤੀ। ਯਥਾਰਥ ਇਹੀ ਕਿ ਹੇਠਾਂ ਦੇ ਕਰਮਚਾਰੀ ਬੇਈਮਾਨ ਹਨ, ਕੌਣ ਸੁਣੇਗਾ। ਇਹੀ ਗੱਲ ਉਹ ਸਕੱਤਰਾਂ ਬਾਰੇ ਅਫਸਰ ਨੂੰ ਕਹਿ ਬੈਠਦਾ ਹੈ। ਜਿਸ ਲਈ ਉਹ ਅਫਸਰ ਉਸਨੂੰ ਡਾਂਟਦਾ ਹੈ। ਉਹ ਕਹਿੰਦਾ ਹੈ ਜਨਾਬ ਮੇਰਾ ਓਵਰਕੋਟ ਚੋਰੀ ਹੋ ਗਿਆ ਹੈ। ਅਫਸਰ ਮੇਜ਼ ਤੇ ਮੁੱਕਾ ਮਾਰ ਕੇ ਕਹਿੰਦਾ ਹੈ, ਤੂੰ ਜਾਣਦਾ ਹੈ ਕਿ ਤੂੰ ਕਿਸ ਨਾਲ ਬਾਤ ਕਰ ਰਿਹਾ ਹੈਂ। ਤੇ ਫਿਰ ਵੱਡਾ ਅਫ਼ਸਰ ਉਸਨੂੰ ਜ਼ਲੀਲ ਕਰ ਕੇ ਬਾਹਰ ਕਢ ਦਿੰਦਾ ਹੈ। ਸਾਰੀ ਜ਼ਿੰਦਗੀ ਉਸ ਦੀ ਇੰਨੀ ਹੱਤਕ ਕਦੇ ਨਹੀਂ ਹੋਈ ਸੀ। ਜਦ ਉਹ ਘਰ ਦਾਖ਼ਲ ਹੁੰਦਾ ਹੈ ਤਾਂ ਉਸ ਦਾ ਸਾਰਾ ਬਦਨ ਦੁਖ ਰਿਹਾ ਸੀ। ਦੂਸਰੇ ਦਿਨ ਉਸਨੂੰ ਤੇਜ਼ ਬੁਖ਼ਾਰ ਹੋ ਗਿਆ ਅਤੇ ਉਹ ਬੇਹੋਸ਼ ਹੋ ਗਿਆ। ਉਹ ਬੁੱਢਾ ਦਹਿਲ ਨਾਲ ਬੀਮਾਰ ਹੋ ਕੇ ਮਰ ਜਾਂਦਾ ਹੈ। ਲੇਕਿਨ ਪ੍ਰੇਤ ਬਣ ਉਹ ਸੜਕਾਂ ਉੱਤੇ ਲੋਕਾਂ ਨੂੰ ਨਜ਼ਰ ਆਉਂਦਾ ਹੈ। ਲੋਕਾਂ ਦੇ ਓਵਰਕੋਟ ਖੋਹ ਲੈਂਦਾ ਹੈ। ਉਸ ਅਫਸਰ ਦਾ ਓਵਰਕੋਟ ਵੀ ਖੋਹ ਲੈਂਦਾ ਹੈ। ਅਫਸਰ ਦਾ ਓਵਰਕੋਟ ਖੋਹਣ ਦੇ ਬਾਅਦ ਪ੍ਰੇਤ ਨਜ਼ਰ ਨਹੀਂ ਆਉਂਦਾ। ਉਸ ਦੇ ਬਾਅਦ ਉਨ੍ਹਾਂ ਚੋਰ-ਉਚੱਕਿਆਂ ਦੇ ਪ੍ਰੇਤ ਨਜ਼ਰ ਆਉਂਦੇ ਹਨ ਜਿਹਨਾਂ ਨੇ ਉਸ ਬੁਢੇ ਦਾ ਕੋਟ ਖੋਹਿਆ ਸੀ। ਉਨ੍ਹਾਂ ਦੀ ਸੂਰਤ ਉਸ ਮੁੱਛੈਲ ਅਫਸਰ ਨਾਲ ਮਿਲਦੀ ਹੈ ਜਿਸਨੇ ਬੁਢੇ ਨੂੰ ਅੰਤਾਂ ਦਾ ਝਿੜਕਿਆ ਸੀ।

ਅਡੈਪਟੇਸ਼ਨ ਸੋਧੋ

 
ਨਿਕੋਲਾਈ ਗੋਗੋਲ ਦੀ 200ਵੀਂ ਜਯੰਤੀ, 2009 ਨੂੰ ਸਮਰਪਿਤ ਰੂਸ ਦੀ ਸਮਾਰਕ ਸ਼ੀਟ ਤੋਂ "ਦ ਓਵਰਕੋਟ" ਨੂੰ ਦਰਸਾਉਂਦੀ ਇੱਕ ਡਾਕ ਟਿਕਟ

ਫਿਲਮਾਂ ਸੋਧੋ

ਸੋਵੀਅਤ ਯੂਨੀਅਨ ਅਤੇ ਦੂਜੇ ਦੇਸ਼ਾਂ ਵਿੱਚ, ਬਹੁਤ ਸਾਰੀਆਂ ਫਿਲਮਾਂ ਨੇ ਕਹਾਣੀ ਦੀ ਵਰਤੋਂ ਕੀਤੀ ਹੈ:

ਰੇਡੀਓ ਸੋਧੋ

  • ਗੋਗੋਲ ਦੀ ਕਹਾਣੀ ਨੂੰ ਦੋ ਵਾਰ ਰੇਡੀਓ ਲੜੀ ਥੀਏਟਰ ਰਾਇਲ 'ਤੇ ਅਨੁਕੂਲਿਤ ਕੀਤਾ ਗਿਆ ਸੀ, ਪਹਿਲਾਂ 11 ਅਕਤੂਬਰ, 1953 ਨੂੰ ਅਤੇ ਫਿਰ 4 ਅਗਸਤ, 1954 ਨੂੰ, ਦੋਵੇਂ ਸੰਸਕਰਣਾਂ ਵਿੱਚ ਸਰ ਮਾਈਕਲ ਰੈਡਗ੍ਰੇਵ ਅਕਾਕੀ ਦੇ ਰੂਪ ਵਿੱਚ ਅਭਿਨੈ ਕੀਤਾ ਗਿਆ ਸੀ।
  • ਹੰਸ ਕੋਨਰੀਡ ਨੇ 3 ਮਾਰਚ, 1977 ਨੂੰ ਸੀਬੀਐਸ ਰੇਡੀਓ ਮਿਸਟਰੀ ਥੀਏਟਰ ਦੇ ਇੱਕ ਰੂਪਾਂਤਰ ਵਿੱਚ ਅਕਾਕੀ ਵਜੋਂ ਅਭਿਨੈ ਕੀਤਾ।
  • 3 ਅਪ੍ਰੈਲ, 2002 ਨੂੰ, ਬੀਬੀਸੀ ਰੇਡੀਓ 4 ਦੀ ਲੜੀ ਥ੍ਰੀ ਇਵਾਨਜ਼, ਟੂ ਆਂਟਸ ਅਤੇ ਇੱਕ ਓਵਰਕੋਟ ਨੇ ਸਟੀਫਨ ਮੂਰ ਅਕਾਕੀ ਦੇ ਰੂਪ ਵਿੱਚ ਅਭਿਨੀਤ ਕਹਾਣੀ ਦੇ ਜਿਮ ਪੋਇਸਰ ਦੁਆਰਾ ਇੱਕ ਰੂਪਾਂਤਰ ਪ੍ਰਸਾਰਿਤ ਕੀਤਾ। ਇਸ ਸੰਸਕਰਣ ਵਿੱਚ, ਬਹੁਤ ਮਹੱਤਵਪੂਰਨ ਵਿਅਕਤੀ ਜਿਸਦਾ ਓਵਰਕੋਟ ਅਕਾਕੀ ਦਾ ਭੂਤ ਲੈਂਦਾ ਹੈ, ਉਹ ਹੈ ਅਕਾਕੀ ਦਾ ਤਤਕਾਲੀ ਉੱਤਮ ਕਰਨਲ ਬੋਰਜ਼ੋਵ, ਅਤੇ ਅੰਤ ਨੂੰ ਬਦਲਿਆ ਗਿਆ ਹੈ ਕਿ ਅਕਾਕੀ ਦਾ ਭੂਤ ਉਸਨੂੰ ਉਸਦੇ ਦਫਤਰ ਵਿੱਚ ਮਿਲਣ ਆਇਆ ਹੈ (ਕਿਹਾ ਕਿ ਕਹਾਣੀ ਵਿੱਚ, ਉਸਦੀ ਸਲੀਜ ਵਿੱਚ ਘਰ ਜਾਣ ਦੀ ਬਜਾਏ) ਓਵਰਕੋਟ ਅਤੇ ਬੋਰਜ਼ੋਵ ਦੇ ਬਹੁਤ ਮਹੱਤਵਪੂਰਨ ਵਿਅਕਤੀ ਮੈਡਲ (ਅਤੇ ਸ਼ੂਗਰ ਵਾਲੇ ਰੱਸਕ ਦਾ ਇੱਕ ਬੈਗ) ਲੈਣ ਲਈ।

ਨੋਟਸ ਸੋਧੋ

  1. Finn, Peter (31 May 2005). "20 Years of Toil, 20 Minutes of Unique Film". The Washington Post. Retrieved 1 April 2015.
  2. "The Overcoat (2017)". IMDb.
  3. "The Overcoat (2018)". IMDb.

ਹਵਾਲੇ ਸੋਧੋ

  • ਗੋਗੋਲ, ਨਿਕੋਲਾਈ ਵੀ . ਓਵਰਕੋਟ ਅਤੇ ਚੰਗੇ ਅਤੇ ਬੁਰਾਈ ਦੀਆਂ ਹੋਰ ਕਹਾਣੀਆਂ । ਨਿਊਯਾਰਕ: ਡਬਲਯੂਡਬਲਯੂ ਨੋਰਟਨ ਐਂਡ ਕੰਪਨੀ, 1965
  • ਗ੍ਰੈਫੀ, ਜੂਲੀਅਨ ਗੋਗੋਲ ਦਾ ਓਵਰਕੋਟ: ਰੂਸੀ ਸਾਹਿਤ ਵਿੱਚ ਆਲੋਚਨਾਤਮਕ ਅਧਿਐਨ ਲੰਡਨ: ਬ੍ਰਿਸਟਲ ਕਲਾਸੀਕਲ ਪ੍ਰੈਸ, 2000।
  • ਕਾਰਲਿਨਸਕੀ, ਸਾਈਮਨ. ਨਿਕੋਲਾਈ ਗੋਗੋਲ ਦੀ ਜਿਨਸੀ ਭੁੱਲ . ਸ਼ਿਕਾਗੋ (ਇਲ. ਸ਼ਿਕਾਗੋ ਯੂਨੀਵਰਸਿਟੀ, 1992। ਛਾਪੋ.
  • ਪ੍ਰੋਫਿਟ, ਐਡਵਰਡ ਗੋਗੋਲ ਦੀ 'ਪਰਫੈਕਟਲੀ ਟਰੂ' ਟੇਲ: 'ਦਿ ਓਵਰਕੋਟ' ਐਂਡ ਇਟਸ ਮੋਡ ਆਫ ਕਲੋਜ਼ਰ, ਸਟੱਡੀਜ਼ ਇਨ ਸ਼ੌਰਟ ਫਿਕਸ਼ਨ, ਵੋਲ. 14, ਨੰਬਰ 1, ਵਿੰਟਰ, 1977, ਪੀ.ਪੀ. 35-40

ਬਾਹਰੀ ਲਿੰਕ ਸੋਧੋ