ਪਿਓਂਗਯਾਂਗ (평양, ਕੋਰੀਆਈ ਉਚਾਰਨ: [pʰjɔŋjaŋ], ਅੱਖਰੀ ਅਰਥ: "ਪੱਧਰੀ ਭੋਂ") ਉੱਤਰੀ ਕੋਰੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਤਾਏਦੋਂਗ ਦਰਿਆ ਦੇ ਕੰਢੇ ਸਥਿਤ ਹੈ ਅਤੇ 2008 ਮਰਦਮਸ਼ੁਮਾਰੀ ਦੇ ਮੁਢਲੇ ਨਤੀਜਿਆਂ ਮੁਤਾਬਕ ਇਸ ਦੀ ਅਬਾਦੀ 3,255,388 ਹੈ।[2] ਇਸਨੂੰ ਦੱਖਣੀ ਪਿਓਂਗਾਨ ਸੂਬੇ ਤੋਂ 1964 ਵਿੱਚ ਵੱਖ ਕਰ ਦਿੱਤ ਗਿਆ ਸੀ। ਇਸ ਦਾ ਪ੍ਰਬੰਧ ਸਿੱਧੇ ਤੌਰ 'ਤੇ ਪ੍ਰਸ਼ਾਸਤ ਸ਼ਹਿਰ (ਚਿਖਾਲਸੀ) ਵਜੋਂ ਕੀਤਾ ਜਾਂਦਾ ਹੈ ਨਾ ਕਿ ਦੱਖਣੀ ਕੋਰੀਆ ਦੇ ਸਿਓਲ ਸ਼ਹਿਰ ਵਾਂਗ ਜੋ ਇੱਕ ਵਿਸ਼ੇਸ਼ ਸ਼ਹਿਰ (ਤੇਊਕਬਿਓਲਸੀ) ਵਜੋਂ ਪ੍ਰਸ਼ਾਸਤ ਕੀਤਾ ਜਾਂਦਾ ਹੈ।

ਪਿਓਂਗਯਾਂਗ
평양
ਸਿਖਰ ਖੱਬਿਓਂ: ਪਿਓਂਗਯਾਂਗ ਦਿੱਸਹੱਦਾ, ਜੂਚ ਬੁਰਜ, ਕੁਮਸੁਸਨ ਯਾਦਗਾਰੀ ਰਾਜ ਭਵਨ, ਫ਼ਤਹਿ ਦੀ ਡਾਟ (ਮਹਿਰਾਬ), ਮੁੜ-ਏਕੀਕਰਨ ਦੀ ਡਾਟ, ਰਾਜਾ ਦੋਂਗਮਿਓਂਗ ਦਾ ਮਕਬਰਾ ਅਤੇ ਪੂਹੁੰਗ ਸਟੇਸ਼ਨ, ਪਿਓਂਗਯਾਂਗ ਮੈਟਰੋ
ਉੱਤਰੀ ਕੋਰੀਆ ਦੇ ਨਕਸ਼ੇ ਵਿੱਚ ਪਿਓਂਗਯਾਂਗ ਉਜਾਗਰ ਕੀਤਾ ਹੋਇਆ
ਗੁਣਕ: 39°1′10″N 125°44′17″E / 39.01944°N 125.73806°E / 39.01944; 125.73806
ਦੇਸ਼  ਉੱਤਰੀ ਕੋਰੀਆ
ਖੇਤਰ ਪਿਓਂਗਾਨ
ਸਥਾਪਤ 1122 ਈਸਾ ਪੂਰਵ
ਜ਼ਿਲ੍ਹੇ
ਅਬਾਦੀ (2008)
 - ਕੁੱਲ 25,81,076[1]
 - ਉਪਬੋਲੀ ਪ'ਯੋਂਗਾਨ

ਹਵਾਲੇਸੋਧੋ