ਪਿਸ਼ੌਰਾ ਸਿੰਘ ਪੇਸ਼ੀ

ਪਿਸ਼ੌਰਾ ਸਿੰਘ ਪੇਸ਼ੀ ਦਾ ਜਨਮ 1 ਜਨਵਰੀ 1958 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਾਲਸਾਂ (ਨੇੜੇ ਰਾਏਕੋਟ) ਵਿਖੇ ਹੋਇਆ। ਪਿਸ਼ੌਰਾ ਸਿੰਘ ਇੱਕ ਪੰਜਾਬੀ ਸ਼ਾਇਰ ਅਤੇ ਸਾਹਿਤਕਾਰ ਹੈ। ਉਹਨਾਂ ਦੇ ਪਿਤਾ ਜੀ ਦਾ ਨਾਮ ਗੁਰਦਿਆਲ ਸਿੰਘ ਅਤੇ ਮਾਤਾ ਦਾ ਨਾਮ ਭਗਵਾਨ ਕੌਰ ਸੀ। ਪੇਸ਼ੀ, ਪੰਜਾਬੀ ਗੀਤਕਾਰ ਮਰਹੂਮ ਦੀਦਾਰ ਸੰਧੂ ਦਾ ਸ਼ਾਗਿਰਦ ਹੈ। ਪੇਸ਼ੀ ਦੇ ਲਿਖੇ ਹੋਏ ਗੀਤ ਕਰਨੈਲ ਹੀਰਾ, ਅਨੀਤਾ ਸਮਾਣਾ, ਪ੍ਰੀਤਮ ਸ਼ੌਂਕੀ-ਸੁਖਬੀਰ ਰਾਣੋ, ਬੂਟਾ ਖ਼ਾਨ, ਅਮਨਦੀਪ ਕੌਰ, ਰਾਜਿੰਦਰ ਯਮਲਾ, ਬੀਬਾ ਮਨਜੀਤ ਕੌਰ, ਮਹਿਕ ਧਾਲੀਵਾਲ, ਬਲਵਿੰਦਰ ਬਿੰਦੀ ਅਤੇ ਮੁਸਤਾਕ ਸ਼ੌਕੀ ਆਦਿ ਕਲਾਕਾਰਾਂ ਦੀ ਆਵਾਜ਼ ਰਿਕਾਰਡ ਹੋਏ। ਪੇਸ਼ੀ, ਕਈ ਸਾਲ ਦੀਦਾਰ ਸੰਧੂ, ਅਜੈਬ ਰਾਏ, ਸੁਰਿੰਦਰ ਛਿੰਦਾ, ਗੁਰਨਾਮ ਰਸੀਲਾ(ਕਨੈਡਾ), ਬੂਟਾ ਖ਼ਾਨ ਨਾਲ ਸਟੇਜ ਸੈਕਟਰੀ ਵੀ ਕਰਦਾ ਰਿਹਾ। ਉਸ ਨੇ ਮਿਰਜ਼ਾ ਸਾਹਿਬਾਂ ਦਾ ਓਪੇਰਾ, ਅਪਸਰਾ ਪਰੀ-ਮਰੀਚਿਕ ਰਾਜਾ ਅਤੇ ਦਾਰਾ ਸਕੋਹ-ਰਾਣਾ ਦਿਲ ਆਦਿ ਕਿੱਸਿਆਂ ਨੂੰ ਗਾਇਕੀ ਦੇ ਰੰਗ ਵਿੱਚ ਢਾਲਿਆ।[1]

ਨਾਵਲ ਸੋਧੋ

  1. ਪਰਾਈ ਤਾਸ਼ ਦੇ ਪੱਤੇ
  2. ਰੁੱਖੇ ਦਿਨ ਉਦਾਸ ਰਾਤਾਂ
  3. ਟੁੱਟੇ ਖਿਡੌਣੇ
  4. ਵਿਰਲਾਪ

ਹਵਾਲੇ ਸੋਧੋ

  1. "ਗੁੰਮਨਾਮ ਸ਼ਾਇਰ ਪਿਸ਼ੌਰਾ ਸਿੰਘ ਪੇਸ਼ੀ". Retrieved 22 ਫ਼ਰਵਰੀ 2016.