ਪਿੰਡਾਂ ਆਲ਼ੇ
ਪਿੰਡਾਂ ਆਲ਼ੇ ਇੱਕ ਪੰਜਾਬੀ ਕਿਤਾਬ ਹੈ, ਜੋ ਕਿ ਪ੍ਰੇਮਜੀਤ ਸਿੰਘ ਨੈਣੇਵਾਲੀਆ ਦੀ ਲਿਖੀ ਹੋਈ ਹੈ।
ਲੇਖਕ | ਪ੍ਰੇਮਜੀਤ ਸਿੰਘ ਨੈਣੇਵਾਲੀਆ |
---|---|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵਿਸ਼ਾ | ਕਾਵਿ, ਵਾਰਤਕ |
ਪ੍ਰਕਾਸ਼ਨ | ਜਨਵਰੀ 2017 (ਪਬਲਿਸ਼ਰਜ਼:'ਗੋਸਲ ਪ੍ਰਕਾਸ਼ਨ') |
ਮੀਡੀਆ ਕਿਸਮ | ਪ੍ਰਿੰਟ |
ਸਫ਼ੇ | 200 |
ਆਈ.ਐਸ.ਬੀ.ਐਨ. | 978-93-83904-57-0 |
ਸੰਖੇਪ ਜਾਣਕਾਰੀ
ਸੋਧੋਇਹ ਪ੍ਰੇਮਜੀਤ ਸਿੰਘ ਨੈਣੇਵਾਲੀਆ ਦੀ ਪਹਿਲੀ ਕਿਤਾਬ ਹੈ। ਲੇਖਕ ਦਾ ਪਿੰਡ ਨੈਣੇਵਾਲ ਹੈ, ਜੋ ਕਿ ਭਾਰਤੀ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਵਿੱਚ ਪੈਂਦਾ ਹੈ। ਇਸ ਕਿਤਾਬ ਦਾ ਪਹਿਲਾ ਸੰਸਕਰਣ ਜਨਵਰੀ 2017 ਵਿੱਚ ਆਇਆ ਸੀ, ਉਸ ਤੋਂ ਬਾਅਦ ਇਹ ਕਿਤਾਬ ਲਗਾਤਾਰ ਵਿਕਦੀ ਰਹੀ ਹੈ। ਇਸ ਕਿਤਾਬ ਨੂੰ ਪ੍ਰਕਾਸ਼ਿਤ ਕਰਨ ਦਾ ਕੰਮ ਗੋਸਲ ਪ੍ਰਕਾਸ਼ਨ ਨੇ ਕੀਤਾ ਹੈ। ਕਿਤਾਬ ਦੇ ਪੇਸ਼ ਕਰਤਾ ਕਿਰਨਪ੍ਰੀਤ ਸਿੰਘ ਤਲਵੰਡੀ ਹਨ। ਇਸਦਾ ਕਿਤਾਬ ਦਾ ਮੁੱਲ 200 ਰੁਪਏ ਹੈ ਅਤੇ ਇਸਦੇ ਪੰਨੇ ਵੀ 200 ਹੀ ਹਨ।
ਇਸ ਕਿਤਾਬ ਦਾ ਜ਼ਿਆਦਾਤਰ ਭਾਗ ਵਾਰਤਕ ਹੈ ਅਤੇ ਇਸ ਵਿੱਚ ਖੁੱਲ੍ਹੀਆਂ ਕਵਿਤਾਵਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਕਿਤਾਬ ਦੀ ਵਿਲੱਖਣਤਾ ਇਸਦੀ ਭਾਸ਼ਾ ਸ਼ੈਲੀ ਹੈ, ਜੋ ਕਿ ਮਾਲਵੇ ਦੀ ਭਾਸ਼ਾ ਹੈ। ਭਾਵ ਕਿ ਠੇਠ ਪੰਜਾਬੀ ਵਰਤੀ ਗਈ ਹੈ। ਲੇਖਕ ਨੇ ਆਮ ਲੋਕਾਂ ਦੇ ਪੇਂਡੂ ਜੀਵਨ ਨੂੰ ਖ਼ੂਬ ਚਿਤਰਿਆ ਹੈ।
ਕਾਵਿ-ਵੰਨਗੀ ਦਾ ਨਮੂਨਾ
ਸੋਧੋਕੁਝ ਚੱਲ ਪੇ ਮੋਬੈਲ ਪੱਟ ਹੋਣੇ, ਸ਼ਹਿਰੀਂ ਨਮੇ ਮਾਲ ਖੁੱਲ ਗੇ
ਨੀ ਤੇਰੇ 'ਤੇ ਜੁਆਨੀ ਹੁਣ ਚੜ ਗੀ, ਜੋ ਕੋਠੇ ਚੜ ਬਾਲ ਖੁੱਲਗੇ
ਖਤ ਫਿਰਦੇ ਆ ਦਾੜੀ ਦੇ ਕਢਾਈ, ਨੀ ਕੰਨਾਂ ਵਿੱਚ ਪਾਉਣ ਮੁੰਦਰਾਂ,
"ਰਾਜਾ ਖੇਤਾਂ ਦਾ" ਟਰੈਟ ਤੇ ਲਖਾਇਆ, ਟਰਾਲੀ ਪਿੱਛੇ "ਰਾਣੀ ਸੁੰਦਰਾਂ"
ਲਾਕੇ ਚਾਦਰੇ ਨੇ ਪਾਉਂਦੇ ਪੈਲਾਂ ਫਿਰਦੇ, ਜਿਉਂ ਹੱਡਾਰੋੜੀ ਆਉਣ ਗਿਰਝਾਂ
ਮਾਪੇ ਆਖਦੇ ਸਲੱਗ ਪੁੱਤ ਜੰਮਤੇ, ਨੀ ਖੇਤ ਜਾ ਕੇ ਗਾਉਣ ਮਿਰਜਾ....