ਪੀਟਰ ਟੀ. ਡੈਨੀਅਲਜ਼ ਲਿਪੀਆਂ ਦਾ ਇੱਕ ਵਿਦਵਾਨ ਹੈ ਅਤੇ ਇਸ ਦੀ ਵਿਸ਼ੇਸ਼ ਰੁਚੀ ਉਹਨਾਂ ਦੇ ਵਰਗੀਕਰਨ ਦੀ ਹੈ। ਇਹ ਦੁਨੀਆ ਦੀਆਂ ਲਿਪੀਆਂ (1996) ਪੁਸਤਕ ਦਾ, ਵਿਲੀਅਮ ਬ੍ਰਾਈਟ ਨਾਲ, ਸਹਿ-ਸੰਪਾਦਕ ਹੈ। ਇਸਨੇ ਆਧੁਨਿਕ ਭਾਸ਼ਾ ਵਿਗਿਆਨ ਵਿੱਚ ਲਿਪੀਆਂ ਦੇ ਵਰਗੀਕਰਨ ਲਈ ਅਬਜਦ (ਇੱਕ ਲਿਪੀ ਜਿਸ ਵਿੱਚ ਸਵਰ ਅੱਖਰ ਨਾ ਹੋਣ) ਅਤੇ ਅਬੂਗੀਦਾ (ਇੱਕ ਲਿਪੀ ਜਿਸ ਵਿੱਚ ਸਵਰ ਵਿਅੰਜਨ ਦੇ ਅਧੀਨ ਹੋਣ) ਸ਼ਬਦਾਂ ਦੀ ਵਰਤੋਂ ਕੀਤੀ।(ਇਹਨਾਂ ਸ਼ਬਦਾਂ ਦੀ ਵਰਤੋਂ ਸੀਮਤ ਤੌਰ ਉੱਤੇ ਅਰਬੀ (ਅਬਜਦ) ਅਤੇ ਗੀਜ਼ (ਅਬੂਗੀਦਾ) ਲਿਪੀਆਂ ਲਈ ਕੀਤੀ ਜਾਂਦੀ ਸੀ ਅਤੇ ਇਹਨਾਂ ਤੋਂ ਹੀ ਇਹ ਸ਼ਬਦ ਲਿੱਤੇ ਗਏ।)