ਪੀਡਰੋ ਕਾਲਡੇਰਨ ਦੇ ਲਾ ਬਾਰਗਾ

ਪੀਡਰੋ ਕਾਲਡੇਰਨ ਦੇ ਲਾ ਬਾਰਗਾ, (ਸਪੇਨੀ ਉਚਾਰਨ: [ˈpeðɾo kaldeˈɾon de la ˈβarka]; ਜਨਮ 17 ਜਨਵਰੀ 1600 - ਮੌਤ 25 ਮਈ 1681), ਸਪੇਨੀ ਸੁਨਹਿਰੀ ਯੁਗ ਦਾ ਇੱਕ ਨਾਟਕਕਾਰ, ਕਵੀ ਅਤੇ ਲੇਖਕ ਸੀ। ਆਪਣੇ ਜੀਵਨ ਦੇ ਕੁਝ ਖ਼ਾਸ ਸਮਾਂ ਵਿੱਚ ਉਹ ਇੱਕ ਸੈਨਿਕ ਅਤੇ ਰੋਮਨ ਕੈਥੋਲਿਕ ਪਾਦਰੀ ਵੀ ਰਿਹਾ ਹੈ। ਉਸਦਾ ਜਨਮ ਉਹਨਾਂ ਸਮਿਆਂ ਵਿੱਚ ਹੋਇਆ ਜਦੋਂ ਕਿ ਸਪੇਨ ਦੇ ਸਨਹਿਰੀ ਯੁਗ ਦੇ ਥੀਏਟਰ ਦੇ ਉੱਪਰ ਲੋਪੇ ਦੇ ਵੇਗਾ ਦਾ ਬਹੁਤ ਡੂੰਘਾ ਪ੍ਰਭਾਵ ਸੀ। ਉਸਨੂੰ ਸਪੇਨ ਦਾ ਸਭ ਤੋਂ ਪ੍ਰਭਾਵਿਤ ਕਰਨ ਵਾਲੇ ਨਾਟਕਕਾਰਾਂ ਅਤੇ ਦੁਨੀਆ ਦੇ ਸਾਹਿਤ ਵਿੱਚ ਸਭ ਤੋਂ ਵਧੀਆ ਨਾਟਕਕਾਰਾਂ ਵਿੱਚੋਂ ਇੱਕ ਮੰਨਿਆ ਗਿਆ ਹੈ।[1]

ਪੀਡਰੋ ਕਾਲਡੇਰਨ ਦੇ ਲਾ ਬਾਰਗਾ
ਜਨਮ17 ਜਨਵਰੀ 1600
ਮੈਡਰਿਡ, ਸਪੇਨ
ਮੌਤ25 ਮਈ 1681 (81 ਸਾਲ)
ਮੈਡਰਿਡ, ਸਪੇਨ
ਕਿੱਤਾਨਾਟਕਾਕਰ, ਕਵੀ, ਲੇਖਕ
ਸਾਹਿਤਕ ਲਹਿਰਸਪੇਨੀ ਸੁਨਹਿਰੀ ਯੁਗ
ਜੀਵਨ ਸਾਥੀਦੇਵੋਰਾ ਟੈਸਟਾ
ਬੱਚੇਪੀਡਰੋ ਜੋਸ
ਰਿਸ਼ਤੇਦਾਰਡੀਏਗੋ ਕਾਲਡੇਰਨ (ਪਿਤਾ)
ਐਨਾ ਮਾਰੀਆ ਦੇ ਹੇਨਾਓ (ਮਾਂ)

ਜੀਵਨ

ਸੋਧੋ
 
ਕਾਲਡੇਰਨ ਦਾ ਚਿੱਤਰ (1726)

ਕਾਲਡੇਰਨ ਦਾ ਜਨਮ ਮੈਡਰਿਡ ਵਿੱਚ ਹੋਇਆ ਸੀ। ਉਸਦੀ ਮਾਂ ਫ਼ਲੇਮਿਸ਼ ਮੂਲ ਤੋਂ ਸੀ, ਜਿਸਦੀ ਮੌਤ 1610 ਵਿੱਚ ਹੋਈ ਸੀ ਅਤੇ ਉਸਦਾ ਪਿਤਾ ਹਿਡਾਲਗੋ ਕੈਂਟਾਬ੍ਰੀਅਨ ਮੂਲ ਤੋਂ ਸੀ, ਜਿਹੜਾ ਕਿ ਖ਼ਜ਼ਾਨੇ ਦਾ ਸੈਕਟਰੀ ਸੀ, ਦੀ ਮੌਤ 1615 ਵਿੱਚ ਹੋਈ ਸੀ। ਕਾਲਡੇਰਨ ਮੈਡਿਰਡ ਦੇ ਜੀਸਟ ਕਾਲਜ ਅਤੇ ਕੌਲੇਜੀਓ ਇੰਪੀਰੀਅਲ ਵਿੱਚ ਪੜ੍ਹਿਆ ਸੀ। ਇਸ ਪਿੱਛੋਂ ਉਸਨੇ ਸਾਲਾਮਾਂਕਾ ਦੀ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ। 1620 ਤੋਂ 1622 ਤੱਕ ਕਾਲਡੇਰਨ ਨੇ ਮੈਡਿਰਡ ਵਿੱਚ ਸੇਂਟ ਆਈਸੇਡੋਰ ਦੇ ਸਨਮਾਨਾਂ ਵਿੱਚ ਕਰਵਾਏ ਗਏ ਕਈ ਕਾਵਿ ਮੁਕਾਬਲਿਆਂ ਨੂੰ ਜਿੱਤਿਆ। ਕਾਲਡੇਰਨ ਦਾ ਪਹਿਲਾ ਨਾਟਕ ਏਮੋਰ, ਆਨਰ ਈ ਪੋਦਰ (Amor, honor y poder) ਸੀ, ਜਿਸਨੂੰ ਰੌਇਲ ਪੈਲੇਸ ਵਿਖੇ 29 ਜੂਨ 1623 ਨੂੰ ਖੇਡਿਆ ਗਿਆ ਸੀ। ਇਸ ਪਿੱਛੋਂ ਉਸਨੇ ਉਸਨੇ ਉਸੇ ਸਾਲ ਦੋ ਨਾਟਕ ਲਿਖੇ, ਲੇ ਸੈਲਵਾ ਕੌਨਫ਼ਿਊਜ਼ਾ (La selva confusa)ਅਤੇ ਲੌਸ ਮੈਕਾਬਿਅਸ (Los Macabeos)। ਅਗਲੇ ਦੋ ਦਹਾਕਿਆਂ ਵਿੱਚ ਕਾਲਡੇਰਨ ਨੇ 70 ਤੋਂ ਵੱਧ ਨਾਟਕਾਂ ਦੀ ਰਚਨਾ ਕੀਤੀ, ਇਹਨਾਂ ਵਿੱਚੋਂ ਬਹੁਤੇ ਨਾਟਕ ਧਰਮ ਨਿਰਪੇਖ ਸਨ ਜਿਹੜੇ ਕਿ ਉਸਨੇ ਵਪਾਰਕ ਥੀਏਟਰਾਂ ਲਈ ਲਿਖੇ ਸਨ।

ਕਾਲਡੇਰਨ 1625 ਤੋਂ 1635 ਤੱਕ ਇਟਲੀ ਅਤੇ ਫ਼ਲੈਂਡਰਸ ਦੇ ਵਿੱਚ ਸਪੇਨੀ ਸੈਨਾ ਵਿੱਚ ਰਿਹਾ। ਜਦੋਂ ਲੋਪਾ ਦੇ ਵੀਗਾ ਦੀ 1635 ਵਿੱਚ ਮੌਤ ਹੋਈ ਤਾਂ ਕਾਲਡੇਰਨ ਨੂੰ ਸਪੇਨ ਦਾ ਸਭ ਤੋਂ ਵਧੀਆ ਨਾਟਕਕਾਰ ਮੰਨਿਆ ਗਿਆ। ਕਾਲਡੇਰਨ ਨੂੰ 1637 ਵਿੱਚ ਫ਼ਿਲਿਪ ਚੌਥੇ ਦੁਆਰਾ ਨ੍ਹਾਈਟ ਦੀ ਉਪਾਧੀ ਦਿੱਤੀ ਗਈ ਸੀ। ਕਾਲਡੇਰਨ ਸੈਨਾ ਵਿੱਚੋਂ ਨਵੰਬਰ 1642 ਵਿੱਚ ਸੇਵਾਮੁਕਤ ਹੋਇਆ ਅਤੇ ਤਿੰਨ ਸਾਲਾਂ ਬਾਅਦ ਉਸਨੂੰ ਉਸਦੀਆਂ ਸੇਵਾਵਾਂ ਲਈ ਖ਼ਾਸ ਫ਼ੌਜੀ ਪੈਨਸ਼ਨ ਨਾਲ ਨਵਾਜਿਆ ਗਿਆ।

ਸ਼ੈਲੀ

ਸੋਧੋ

ਕਾਲਡੇਰਨ ਨੇ ਸ਼ੁਰੂਆਤ ਵਿੱਚ ਸਪੇਨੀ ਸੁਨਹਿਰੀ ਯੁਗ ਵਿੱਚ ਦੂਜੇ ਚੱਕਰ ਵਾਲੀ ਸ਼ੈਲੀ ਵਿੱਚ ਲਿਖਣਾ ਆਰੰਭ ਕੀਤਾ ਸੀ। ਉਸ ਤੋਂ ਪਹਿਲਾਂ ਵਾਲੇ ਨਾਟਕਕਾਰ ਲੋਪਾ ਦੇ ਵੀਗਾ ਨੂੰ ਸਪੇਨੀ ਸੁਨਹਿਰੀ ਯੁਗ ਵਿੱਚ ਨਾਟਕਮਈ ਕਿਸਮਾਂ ਅਤੇ ਸ਼ੈਲੀਆਂ ਵਿੱਚ ਲਿਖਣ ਦੀ ਸ਼ੁਰੂਆਤ ਕੀਤੀ ਸੀ, ਜਿਸਨੂੰ ਕਾਲਡੇਰਨ ਨੇ ਹੋਰ ਘੜਿਆ ਅਤੇ ਸੰਪੂਰਨ ਬਣਾ ਦਿੱਤਾ। ਲੋਪਾ ਦੀ ਤਾਕਤ ਉਸਦੀ ਲਗਾਤਾਰਤਾ ਵਿੱਚ ਅਤੇ ਉਸਦੇ ਕੰਮ ਦੀ ਸਧਾਰਨਪਣ ਵਿੱਚ ਸੀ ਜਦਕਿ ਕਾਲਡੇਰਨ ਦੀ ਤਾਕਤ ਉਸਦੀ ਕਾਵਿ-ਸੁੰਦਰਤਾ ਦੀ ਸਮਰੱਥਾ, ਨਾਟਕੀ ਬਣਾਵਟ ਅਤੇ ਫ਼ਲਸਫ਼ੇ ਦੀ ਗਹਿਰਾਈ ਵਿੱਚ ਸੀ। ਕਾਲਡੇਰਨ ਪੂਰਨਤਾਵਾਦੀ ਸੀ ਅਤੇ ਉਸਨੂੰ ਆਪਣੇ ਕੰਮ ਵਿੱਚ ਕੋਈ ਵੀ ਕਮੀ ਪਸੰਦ ਨਹੀਂ ਸੀ ਜਿਸ ਕਰਕੇ ਉਹ ਆਪਣੇ ਨਾਟਕਾਂ ਵਿੱਚ ਸੁਧਾਰ ਕਰਦਾ ਰਹਿੰਦਾ ਸੀ ਭਾਵੇਂ ਉਹ ਪਹਿਲਾਂ ਖੇਡੇ ਜਾ ਚੁੱਕੇ ਹੋਣ। ਉਹ ਪੂਰਨਤਾਵਾਦ ਉਸਨੇ ਆਪਣੇ ਹੀ ਕੰਮਾਂ ਤੱਕ ਸੀਮਿਤ ਨਹੀਂ ਰੱਖਿਆ ਸੀ ਅਤੇ ਉਸਨੇ ਹੋਰ ਨਾਟਕਕਾਰਾਂ ਦੇ ਨਾਟਕਾਂ ਜਾਂ ਦ੍ਰਿਸ਼ਾਂ ਵਿੱਚ ਸੁਧਾਰ ਕੀਤਾ। ਕਾਲਡੇਰਨ ਦੀ ਰਚਨਾ ਦੇ ਇੱਕ ਟੁਕੜੇ ਦਾ ਅਨੁਵਾਦ ਇਸ ਤਰ੍ਹਾਂ ਹੈ।


¿Qué es la vida? Un frenesí.
¿Qué es la vida? Una ilusión,
una sombra, una ficción,
y el mayor bien es pequeño.
¡Que toda la vida es sueño,
y los sueños, sueños son!

ਜੀਵਨ ਕੀ ਹੈ? ਇੱਕ ਜਨੂਨ
ਜੀਵਨ ਕੀ ਹੈ? ਇੱਕ ਭਰਮ
ਇੱਕ ਪਰਛਾਵਾਂ, ਇੱਕ ਕਲਪਨਾ
ਅਤੇ ਸਭ ਤੋਂ ਮਹਾਨ ਕੰਮ ਛੋਟਾ ਹੈ
ਜਿਸ ਲਈ ਸਾਰੀ ਜ਼ਿੰਦਗੀ ਇੱਕ ਸੁਪਨਾ ਹੈ;
ਅਤੇ ਸੁਪਨੇ, ਸਿਰਫ਼ ਸੁਪਨੇ ਹੁੰਦੇ ਹਨ।

ਗ੍ਰੰਥਸੂਚੀ

ਸੋਧੋ
  • Calderón de la Barca, Pedro. Life's a Dream: A Prose Translation. Trans. and ed. Michael Kidd (Boulder, Colorado, 2004). Forthcoming in a bilingual edition from Aris & Phillips (U.K.).
  • Calderón de la Barca, Pedro. Obras completas / don Pedro Calderon de la Barca. Ed. Angel Valbuena Briones. 2 Vols. Tolle: Aguilar, 1969–.
  • Cotarelo y Mori, D. Emilio. Ensayo sobre la vida y obras de D. Pedro Calderón de la Barca. Ed. Facs. Ignacio Arellano y Juan Manuel Escudero. Biblioteca Áurea Hispánica. Madrid;Frankfurt: Iberoamericana; Veuvuert, 2001.
  • Cruickshank, Don W. "Calderón and the Spanish Book trade." Bibliographisches Handbuch der Calderón-Forschung / Manual Bibliográfico Calderoniano. Eds Kurt y Roswitha Reichenberger. Tomo III. Kassel: Verlag Thiele & Schwarz, 1981. 9–15.
  • Greer, Margaret Rich. The Play of Power: Mythological Court Dramas of Calderón de la Barca. Princeton, N.J.: Princeton UP, 1991.
  • Muratta Bunsen, Eduardo. "Los topoi escépticos en la dramaturgia calderoniana". Rumbos del Hispanismo, Ed. Debora Vaccari, Roma, Bagatto, 2012. 185–192. ISBN 9788878061972
  • Parker, Alexander Augustine. The Allegorical Drama of Calderon, an introduction to the Autos sacramentales. Oxford, Dolphin Book, 1968.
  • Regalado, Antonio. "Sobre Calderón y la modernidad." Estudios sobre Calderón. Ed. Javier Aparicio Maydeu. Tomo I. Clásicos Críticos. Madrid: Istmo, 2000. 39–70.
  • Kurt & Roswitha Reichenberger: "Bibliographisches Handbuch der Calderón-Forschung /Manual bibliográfico calderoniano (I): Die Calderón-Texte und ihre Überlieferung". Kassel, Edition Reichenberger 1979. ISBN 3-87816-023-2
  • Kurt & Roswitha Reichenberger: "Bibliographisches Handbuch der Calderón-Forschung /Manual bibliográfico calderoniano (II, i): Sekundärliteratur zu Calderón 1679–1979: Allgemeines und "comedias". Estudios críticos sobre Calderón 1679–1979: Generalidades y comedias". Kassel, Edition Reichenberger 1999. ISBN 3-931887-74-X
  • Kurt & Roswitha Reichenberger: "Bibliographisches Handbuch der Calderón-Forschung /Manual bibliográfico calderoniano (II, ii):Sekundärliteratur zu Calderón 1679–1979: Fronleichnamsspiele, Zwischenspiele und Zuschreibungen. Estudios críticos sobre Calderón 1679–1979: Autos sacramentales, obras cortas y obras supuestas". Kassel, Edition Reichenberger 2003. ISBN 3-935004-92-3
  • Kurt & Roswitha Reichenberger: "Bibliographisches Handbuch der Calderón-Forschung /Manual bibliográfico calderoniano (III):Bibliographische Beschreibung der frühen Drucke". Kassel, Edition Reichenberger 1981. ISBN 3-87816-038-0
  • Rodríguez, Evangelina y Antonio Tordera. Calderón y la obra corta dramática del siglo XVII. London: Tamesis, 1983.
  • Ruano de la Haza, José M. "La Comedia y lo Cómico." Del horror a la Risa / los géneros dramáticos clásicos. Kassel: Edition Reichenberger, 1994. 269–285.
  • Ruiz-Ramón, Francisco Calderón y la tragedia. Madrid: Alhambra, 1984.
  • Roger Ordono, "Conscience de rôle dans Le Grand Théâtre du monde de Calderón de la Barca", Le Cercle Herméneutique, n°18 – 19, La Kédia. Gravité, soin, souci, sous la direction de G.Charbonneau, Argenteuil, 2012. ISSN 1762-4371

ਹਵਾਲੇ

ਸੋਧੋ
  1. Eckermann, J.P. "Conversations with Goethe", 1838–1846: Goethe regarded Calderón as high as Shakespeare, even commenting his plays to be of greater structural-perfection than those of the Bard due to Calderón mending them once and again.

ਸਰੋਤ

ਸੋਧੋ
  • Cotarelo y Mori, D. Emilio. Ensayo sobre la vida y obras de D. Pedro Calderón de la Barca. Ed. Facs. Ignacio Arellano y Juan Manuel Escudero. Biblioteca Áurea Hispánica. Madrid;Frankfurt: Iberoamericana; Veuvuert, 2001.
  • Kurt & Roswitha Reichenberger: "Bibliographisches Handbuch der Calderón-Forschung /Manual bibliográfico calderoniano (I): Die Calderón-Texte und ihre Überlieferung durch Wichser". Kassel, Edition Reichenberger 1979. ISBN 3-87816-023-2
  • Enrique Ruul Fernandez, "Estudio y Edición crítica de Celos aun del aire matan, de Pedro Calderón de la Barca", UNED, 2004. ISBN 978-84-362-4882-1
  • "A Hundred Years dressing Calderón", Sociedad Estatal para la acción cultural exterior, 2009. ISBN 978-84-96933-22-4

ਬਾਹਰਲੇ ਲਿੰਕ

ਸੋਧੋ

ਫਰਮਾ:Wikisource1911Enc